ਕੂਪਰ ਨੇ ਸਰਦੀਆਂ ਦੇ ਪ੍ਰਯੋਗ ਲਈ ਟਾਇਰ ਜਾਰੀ ਕੀਤੇ

Avatar photo

ਅਜੇ ਭਾਵੇਂ ਗਰਮੀ ਦਾ ਮੌਸਮ ਹੈ ਪਰ ਕੂਪਰ ਟਾਇਰ ਆਉਣ ਵਾਲੇ ਸਰਦ ਮਹੀਨਿਆਂ ਬਾਰੇ ਸੋਚ ਰਿਹਾ ਹੈ- ਇਸੇ ਲਈ ਇਸ ਨੇ ਰੋਡਮਾਸਟਰ ਆਰ.ਐਮ.258 ਡਬਲਿਊ.ਡੀ. ਰੀਜਨਲ ਟਾਇਰ ਪੇਸ਼ ਕੀਤਾ ਹੈ, ਜਿਸ ‘ਚ ਸਰਦੀਆਂ ਦੇ ਮੌਸਮ ‘ਚ ਵੀ ਸੜਕ ‘ਤੇ ਬਿਹਤਰ ਪਕੜ ਮਿਲੇਗੀ।

ਟਾਇਰ ਓਪਨ ਸ਼ੋਲਡਰ ਅਤੇ ਲੱਗਸ ਦੀਆਂ ਚਾਰ ਪਰਤਾਂ ਨਾਲ ਆਉਂਦਾ ਹੈ ਅਤੇ ਇਹ ਤਿੰਨ-ਪੀਕ ਮਾਊਂਟੇਨ ਸਨੋਫ਼ਲੇਕ ਨਾਲ ਪ੍ਰਮਾਣਤ ਹੈ। ਇਹ ਰੇਟਿੰਗ ਸ਼ੋਲਡਰ ਨੋਚ ਅਤੇ ਸ਼ੇਵਰੋਨ-ਆਕਾਰ ਦੀਆਂ ਗਰੂਵਸ ਨਾਲ ਮਿਲਦੀ ਹੈ ਤਾਂ ਕਿ ਸਰਦੀਆਂ ਦੇ ਹਾਲਾਤ ‘ਚ ਵੀ ਟਾਇਰ ਨਾ ਫਿਸਲਣ।

ਇਹ ਟਾਇਰ ਖੇਤਰੀ ਅਮਲਾਂ ‘ਚ ਪ੍ਰਯੋਗ ਲਈ ਬਣਾਏ ਗਏ ਹਨ ਅਤੇ ਇਹ 11ਆਰ22.5 ਅਤੇ 11ਆਰ24.5 ਦੇ ਆਕਾਰ ‘ਚ ਮਿਲਦੇ ਹਨ ਜਿਨ੍ਹਾਂ ਦੀ ਲੋਡ ਰੇਂਜ ਐਚ ਹੈ।

ਹੋਰਨਾਂ ਵਿਸ਼ੇਸ਼ਤਾਵਾਂ ‘ਚ ਕਰਬ ਗਾਰਡ ਅਤੇ ਬਿਹਤਰ ਕੰਪਾਊਂਡਿੰਗ ਸ਼ਾਮਲ ਹਨ। ਸ਼ੋਲਡਰ ‘ਚ ਟਾਈ ਬਾਰ ਟ੍ਰੈੱਡ ਦੇ ਅਕੜਾਅ ਤੋਂ ਬਚਾਅ ਕਰਦੇ ਹਨ, ਤਾਂ ਕਿ ਉਹ ਇਕਸਾਰ ਤਰੀਕੇ ਨਾਲ ਘਸਣ, ਜਦਕਿ ਟ੍ਰੈੱਡ ਅੰਦਰ ਪੱਥਰ ਕੱਢਣ ਵਾਲੇ ਇਜੈਕਟਰ ਛੋਟੇ ਪੱਥਰਾਂ ਨੂੰ ਟਾਇਰਾਂ ਅੰਦਰ ਵੜਨ ਤੋਂ ਬਚਾਅ ਕਰਦੇ ਹਨ।

ਇਹ ਚਾਰ-ਸਟੀਲ-ਬੈਲਟ ਕੰਸਟਰੱਕਸ਼ਨ ਦੁਆਲੇ ਉਸਰਿਆ ਹੋਇਆ ਹੈ, ਜੋ ਕਿ ਵੱਖੋ-ਵੱਖ ਰੀਟ੍ਰੈੱਡ ਦਾ ਵਾਅਦਾ ਕਰਦਾ ਹੈ ਅਤੇ ਟਾਇਰ ‘ਤੇ ਛੇ ਸਾਲਾਂ, ਦੋ-ਰੀਟ੍ਰੈੱਡ ਦੀ ਵਾਰੰਟੀ ਮਿਲਦੀ ਹੈ।