ਕੇਨਵਰਥ ਨੇ ਉਪਕਰਣ ਅਪਡੇਟ ਜਾਰੀ ਕੀਤੇ

Avatar photo

ਕੇਨਵਰਥ ਨੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਕਰਨ ਲਈ ਅਪਡੇਟਸ ਦੀ ਲੜੀ ਜਾਰੀ ਕੀਤੀ ਹੈ।

ਪੈਕਾਰ ਐਮ.ਐਕਸ. ਇੰਜਣ ਲਈ ਟਰੱਕਟੈੱਕ+ ਓਵਰ-ਦ-ਏਅਰ ਪ੍ਰੋਗਰਾਮ ਅਤੇ ਆਫ਼ਟਰ ਟ੍ਰੀਟਮੈਂਟ-ਸਬੰਧਤ ਸਾਫਟਵੇਅਰ ਨੂੰ 2020 ਦੇ ਸ਼ੁਰੂ ‘ਚ ਪੂਰੀ ਤਰ੍ਹਾਂ ਜਾਰੀ ਕਰ ਦਿੱਤਾ ਜਾਵੇਗਾ। ਇਹ 2017 ਜਾਂ ਇਸ ਤੋਂ ਬਾਅਦ ਵਾਲੇ ਮਾਡਲ ਸਾਲ ‘ਚ ਐਮ.ਐਕਸ.-13 ਅਤੇ ਐਮ.ਐਕਸ.-11 ਇੰਜਣਾਂ ਲਈ ਬਣੇ ਸ਼੍ਰੇਣੀ 8 ਦੇ ਟਰੱਕਾਂ ਲਈ ਹੋਵੇਗਾ। ਅਪਡੇਟ ਨੂੰ ਪੈਕਾਰ ਸਲਿਊਸ਼ਨਜ਼ ਆਨਲਾਈਨ ਪੋਰਟਲ ਰਾਹੀਂ, ਜਾਂ ਪੈਕਾਰ ਓਵਰ-ਦ-ਏਅਰ ਐਪ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਪੈਕਾਰ 12-ਸਪੀਡ ਆਟੋਮੇਟਡ ਟਰਾਂਸਮਿਸ਼ਨ ‘ਚ ਨਵੇਂ ਐਮ.ਐਕਸ. ਇੰਜਣ ਲਈ ਬਣਾਈ ਗੇਅਰ ਬਦਲਣ ਦੀ ਸਹੂਲਤ ਜਨਵਰੀ ‘ਚ ਆ ਜਾਵੇਗੀ, ਜਿਸ ਨਾਲ ਇਹ ਕੇਨਵਰਥ ਟੀ880 ਲਈ ਉਸਾਰੀ, ਮਾਈਨਿੰਗ, ਰੀਫ਼ੀਊਜ਼ ਅਤੇ ਖੇਤੀਬਾੜੀ ਵਰਗੇ ਹਲਕੇ ਵੋਕੇਸ਼ਨਲ ਅਮਲਾਂ ਲਈ ਮੁਹੱਈਆ ਹੋ ਜਾਵੇਗਾ।

ਇਹ ਅਪਡੇਟਸ ਉੱਚ ਗਤੀ ‘ਤੇ ਗੇਅਰ ਪਾਉਣ ਦੇ ਪੁਆਇੰਟ ਅਤੇ ਉੱਚ ਪਾਵਰ ਗੇਅਰ ਕੱਢਣ ਦੇ ਪੁਆਇੰਟ ਦੇਵੇਗੀ ਜਿਸ ਨਾਲ ਉੱਚੀਆਂ-ਨੀਵੀਆਂ ਥਾਵਾਂ ‘ਤੇ ਵੀ ਗਤੀ ਬਰਕਰਾਰ ਰਹੇਗੀ।

ਟੀ880 ਲਈ ਕੀਤੀਆਂ ਤਬਦੀਲੀਆਂ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀਆਂ। ਇਹ ਟਰੱਕ ਹੁਣ ਪੈਕਾਰ 20ਕੇ ਫ਼ਰੰਟ ਐਕਸਲ, ਨਾਲ ਮੌਜੂਦ ਹੋਵੇਗਾ ਜੋ ਕਿ 20,000 ਤੋਂ 22,000 ਪਾਊਂਡ ਦੀ ਰੇਟਿੰਗ ‘ਚ ਮੌਜੂਦ ਹੋਵੇਗਾ। ਸਬੰਧਤ ਵਿਸ਼ੇਸ਼ਤਾਵਾਂ ‘ਚ ਟੇਪਰਡ ਕਿੰਗਪਿੰਨ ਰੋਲਰ ਸ਼ਾਮਲ ਹੋਵੇਗਾ ਜਿਸ ਨਾਲ ਸਟੀਅਰਿੰਗ ਸਮਰਥਾ ‘ਚ ਵਾਧਾ ਹੋਵੇਗਾ।

ਨਵੇਂ ਕੇਨਵਰਥ ਟੀ880 ‘ਚ ਕੇਨਵਰਥ 20ਕੇ ਟੇਪਰਲੀਫ਼ ਫ਼ਰੰਟ ਸਪਰਿੰਗ ਸ਼ਾਮਲ ਹੋਣਗੇ ਜੋ ਕਿ ਝਟਕੇ ਘੱਟ ਕਰਨ ਦੀ ਸਮਰਥਾ ਦੇਵੇਗਾ, ਏ.ਜੀ.460 ਟੈਂਡਮ ਰੀਅਰ ਸਸਪੈਂਸ਼ਨ, ਮੇਰੀਟੋਰ 46ਕੇ ਟੈਂਡਮ ਰੀਅਰ ਐਕਸਲ, ਏਅਰ ਡਿਸਕ ਬ੍ਰੇਕਾਂ ਲਈ ਇੰਟੈਗਰਲ ਨੱਕਲ ਅਤੇ ਏਅਰ ਸਮੇਤ ਬੈਂਡਿਕਸ 6ਐਸ/6ਐਮ ਐਂਟੀ-ਲਾਕ ਬ੍ਰੇਕ ਸਿਸਟਮ ਸ਼ਾਮਲ ਹੋਵੇਗਾ।

www.kenworth.com