ਕੇਨਵਰਥ ਨੇ ਟੋਯੋਟਾ ਵੱਲੋਂ ਸਪਲਾਈ ਕੀਤੇ ਹਾਈਡ੍ਰੋਜਨ ਫ਼ਿਊਲ ਸੈੱਲਾਂ ਦੇ ਪ੍ਰਾਜੈਕਟ ਨੂੰ ਸਮੇਟਿਆ

ਕੇਨਵਰਥ ਅਤੇ ਟੋਯੋਟਾ ਨੇ ਪੋਰਟ ਆਫ਼ ਲਾਸ ਏਂਜਲਿਸ ਅਤੇ ਖੇਤਰ ਵਿਖੇ ਸ਼੍ਰੇਣੀ 8 ਫ਼ਿਊਲ-ਸੈੱਲ-ਇਲੈਕਟ੍ਰਿਕ ਟਰੱਕਾਂ ਦੇ ਇੱਕ ਸੰਯੁਕਤ ਪ੍ਰਾਜੈਕਟ ਨੂੰ ਮੁਕੰਮਲ ਕਰ ਦਿੱਤਾ ਹੈ।

ਇਸ ਪ੍ਰਾਜੈਕਟ ’ਚ ਫ਼ਿਊਲ ਸੈੱਲਾਂ ਦਾ ਮੁਕਾਬਲਾ 2017 ਮਾਡਲ ਦੇ ਡੀਜ਼ਲ ਇੰਜਣ ਵਾਲੇ ਟਰੱਕ ਨਾਲ ਕੀਤਾ ਗਿਆ ਸੀ ਜੋ ਕਿ ਦਿਨ ’ਚ 200 ਮੀਲ ਦਾ ਸਫ਼ਰ ਤੈਅ ਕਰਦਾ ਹੈ। ਕੇਨਵਰਥ ਨੇ 10 ਟੀ680 ਟਰੱਕ ਤਿਆਰ ਕੀਤੇ ਸਨ ਅਤੇ ਟੋਯੋਟਾ ਨੇ ਇਨ੍ਹਾਂ ਲਈ ਫ਼ਿਊਲ ਸੈੱਲ ਪਾਵਰਟ੍ਰੇਨ ਸਪਲਾਈ ਕੀਤਾ ਸੀ, ਜੋ ਕਿ ਹਾਈਡ੍ਰੋਜਨ ’ਤੇ ਚਲਦਾ ਸੀ।

(ਤਸਵੀਰ: ਕੇਨਵਰਥ)

ਕੰਪਨੀਆਂ ਨੇ ਐਲਾਨ ਕੀਤਾ ਕਿ ਫ਼ਿਊਲ ਦੀ ਬੱਚਤ ਕੁੱਲ ਮਿਲਾ ਕੇ 74.66 ਮੀਟਿ੍ਰਕ ਟਨ ਕਾਰਬਨ ਡਾਈਆਕਸਾਈਡ ਪ੍ਰਤੀ ਟਰੱਕ ਸਾਲਾਨਾ ਦਰਜ ਕੀਤੀ ਗਈ। ਕਥਿਤ ਸ਼ੋਰ-ਟੂ-ਸਟੋਰ ਪ੍ਰਾਜੈਕਟ ਵਿਸਤਾਰਿਤ ਸਿਫ਼ਰ ਅਤੇ ਨੇੜ ਸਿਫ਼ਰ ਉਤਸਰਜਨ ਫ਼ਰੇਟ ਸਹੂਲਤਾਂ (ਜ਼ੈਨਜ਼ੈੱਫ਼) ਪ੍ਰਾਜੈਕਟ ਦਾ ਹਿੱਸਾ ਸੀ।

ਕੇਨਵਰਥ ਦੇ ਚੀਫ਼ ਇੰਜਨੀਅਰ ਜੋਅ ਐਡਮਸ ਨੇ ਕਿਹਾ, ‘‘ਸ਼ੋਰ-ਟੂ-ਸਟੋਰ ਪ੍ਰਾਜੈਕਟ ਰਾਹੀਂ ਅਸੀਂ ਇਹ ਪ੍ਰਦਰਸ਼ਿਤ ਕੀਤਾ ਕਿ ਟੋਯੋਟਾ ਦੀ ਉੱਨਤ ਸਿਫ਼ਰ ਉਤਸਰਜਨ ਹਾਈਡ੍ਰੋਜਨ ਫ਼ਿਊਲ ਸੈੱਲ ਤਕਨਾਲੋਜੀ ਨੂੰ ਕਿਸ ਤਰ੍ਹਾਂ ਸਾਡੇ ਕੇਨਵਰਥ ਟੀ680 ’ਚ ਪ੍ਰਯੋਗ ਕੀਤਾ ਜਾ ਸਕਦਾ ਹੈ। ਅਸੀਂ ਪ੍ਰਤੱਖ ਤੌਰ ’ਤੇ ਪ੍ਰਗਟ ਕੀਤਾ ਕਿ ਹਾਈਡ੍ਰੋਜਨ ਇੱਕ ਸਸਤਾ ਸਵੱਛ ਫ਼ਿਊਲ ਹੈ ਜੋ ਕਿ ਗ੍ਰਾਹਕਾਂ ਲਈ ਕਮਰਸ਼ੀਅਲ ਟਰਾਂਸਪੋਰਟ ਨੂੰ ਘੱਟ ਤੋਂ ਘੱਟ ਡਾਊਨਟਾਈਮ ਅਤੇ ਨਿਰੰਤਰ ਤੇ ਸ਼ੋਰਮੁਕਤ ਕਾਰਵਾਈਆਂ ਨਾਲ ਡੀਜ਼ਲ ਦੀ ਕਾਰਗੁਜ਼ਾਰੀ ਦੇ ਬਰਾਬਰ ਤੇਜ਼ ਰੀਫ਼ਿਊਲਿੰਗ, ਰੇਂਜ ਅਤੇ ਤਾਕਤ ਦੇ ਮੁਕਾਬਲੇ ਚਲਾ ਸਕਦਾ ਹੈ।

ਟਰੱਕਾਂ ’ਚ ਫ਼ਿਊਲ ਭਰਨ ਲਈ ਸ਼ੈੱਲ ਨੇ ਤਿੰਨ ਹਾਈਡ੍ਰੋਜਨ ਫ਼ਿਲਿੰਗ ਸਟੇਸ਼ਨਾਂ ਦੀ ਉਸਾਰੀ ਕੀਤੀ ਸੀ ਜਿਨ੍ਹਾਂ ’ਚੋਂ ਦੋ ਵਿਸ਼ੇਸ਼ ਤੌਰ ’ਤੇ ਜ਼ੈਨਜ਼ੈੱਫ਼ ਪ੍ਰਾਜੈਕਟ ਲਈ ਸਨ।

ਸ਼ੈੱਲ ਹਾਈਡ੍ਰੋਜਨ ਮੋਬਿਲਿਟੀ ਦੇ ਉੱਤਰੀ ਅਮਰੀਕਾ ਦੇ ਕਮਰਸ਼ੀਅਲ ਮੁਖੀ ਵੇਨ ਲੇਟੀ ਨੇ ਕਿਹਾ, ‘‘ਸ਼ੈੱਲ ਨੇ ਕੈਲੇਫ਼ੋਰਨੀਆ ’ਚ ਕਮਰਸ਼ੀਅਲ ਸੜਕੀ ਟਰਾਂਸਪੋਰਟ ਲਈ ਹਾਈਡ੍ਰੋਜਨ ਪ੍ਰਯੋਗ ਕਰਨ ਦਾ ਬਿਹਤਰੀਨ ਅੰਦਾਜ਼ਾ ਲਾਇਆ ਸੀ ਅਤੇ ਜ਼ੈੱਨਜ਼ੈੱਫ਼ ਪ੍ਰਾਜੈਕਟ ਦੀ ਸਫ਼ਲਤਾ ਕਮਰਸ਼ੀਅਲਾਈਜੇਸ਼ਨ ਪ੍ਰਾਪਤ ਕਰਨ ਦੇ ਮਾਮਲੇ ’ਚ ਮਹੱਤਵਪੂਰਨ ਕਦਮ ਹੈ। ਨਿੱਜੀ ਅਤੇ ਸਰਕਾਰੀ ਖੇਤਰ ਦੋਹਾਂ ’ਚ ਭਾਈਵਾਲੀ ਸਿਫ਼ਰ-ਉਤਸਰਜਨ ਹੈਵੀ-ਡਿਊਟੀ ਆਵਾਜਾਈ ਵੱਲ ਵਧਣ ਦੇ ਮਾਮਲੇ ’ਚ ਪ੍ਰਮੁੱਖ ਤੱਤ ਹੈ, ਅਤੇ ਅਸੀਂ ਸੀ.ਏ.ਆਰ.ਬੀ., ਪੋਰਟ ਆਫ਼ ਲਾਸ ਏਂਜਲਿਸ, ਅਤੇ ਜ਼ੈਨਜ਼ੈੱਫ਼ ਦੇ ਮੈਂਬਰਾਂ ਵੱਲੋਂ ਦਿੱਤੀ ਮੱਦਦ ਲਈ ਉਨ੍ਹਾਂ ਦੇ ਧੰਨਵਾਦੀ ਹਾਂ।