ਕੇਨਵਰਥ 3500 ਨੇ ਬੈਂਡਿਕਸ ਸਥਿਰਤਾ ਨੂੰ ਪੇਸ਼ ਕੀਤਾ

Avatar photo

ਕੇਨਵਰਥ 3500 ਦੇ ਮਾਲਕਾਂ ਕੋਲ ਹੁਣ ਬੈਂਡਿਕਸ ਈ.ਐਸ.ਪੀ. ਇਲੈਕਟ੍ਰਾਨਿਕ ਸਥਿਰਤਾ ਪ੍ਰੋਗਰਾਮ ਨੂੰ ਆਪਣੇ ਟਰੱਕਾਂ ਨਾਲ ਹੀ ਆਰਡਰ ਕਰਨ ਦਾ ਬਦਲ ਮਿਲ ਗਿਆ ਹੈ।

ਇਸ ਵਿਸ਼ੇਸ਼ਤਾ ਨਾਲ ਲੈਸ ਟਰੱਕ ਬੈਂਡਿਕਸ 6S/6M ਸੰਰਚਨਾ ਨਾਲ ਮਿਲਦੇ ਹਨ, ਜਿਨ੍ਹਾਂ ’ਚ ਛੇ ਸੈਂਸਰ ਅਤੇ ਛੇ ਮਾਡਿਊਲੇਟਰ ਹੋਣਗੇ, ਨਾਲ ਹੀ ਬੈਂਡਿਕਸ ਸਮਾਰਟ ਏ.ਟੀ.ਸੀ. ਆਟੋਮੈਟਿਕ ਟਰੈਕਸ਼ਨ ਕੰਟਰੋਲ ਅਤੇ ਈ.ਐਸ.ਪੀ. ਇਲੈਕਟ੍ਰਾਨਿਕ ਸਥਿਰਤਾ ਪ੍ਰੋਗਰਾਮ ਵੀ ਹੋਵੇਗਾ।

(ਤਸਵੀਰ: ਕੇਨਵਰਥ)

ਬੈਂਡਿਕਸ ਪੇਸ਼ਕਸ਼ਾਂ ਨੂੰ ਜੋੜਨ ਦਾ ਟੀਚਾ ਗੱਡੀ ਦੇ ਬੇਕਾਬੂ ਹੋਣ ਦੀ ਹਾਲਤ ’ਚ ਉਸ ਨੂੰ ਸਥਿਰਤਾ ਪ੍ਰਦਾਨ ਕਰਨਾ ਹੈ। ਕੁੱਝ ਰੋਲ-ਫ਼ੋਕਸਡ ਸਿਸਟਮ ਲੇਟਰਲ ਐਕਸਲਰੇਸ਼ਨ ਦੀ ਨਿਗਰਾਨੀ ਕਰਦੇ ਹਨ ਪਰ ਬੈਂਡਿਕਸ ਈ.ਐਸ.ਪੀ. ਸਟੀਅਰਿੰਗ ਦੇ ਕੋਣ ਅਤੇ ਗੱਡੀ ਦੀ ਦਿਸ਼ਾ ਦੀ ਵੀ ਨਿਗਰਾਨੀ ਕਰਦਾ ਹੈ।

ਜਦੋਂ ਲਗਦਾ ਹੈ ਕਿ ਸਥਿਰਤਾ ਕਾਇਮ ਨਹੀਂ ਰਹਿ ਸਕਦੀ ਤਾਂ ਸਿਸਟਮ ਥਰੋਟਲ ਨੂੰ ਪਿੱਛੇ ਹਟਾ ਕੇ ਟਰੈਕਟਰ ਦੇ ਸਟੀਅਰ ਅਤੇ ਡਰਾਈਵ ਐਕਸਲ ਬ੍ਰੇਕਾਂ ਦੇ ਨਾਲ ਟਰੇਲਰ ਦੀਆਂ ਬ੍ਰੇਕਾਂ ਵੀ ਲਗਾ ਸਕਦਾ ਹੈ।

3500 ਦਾ ਗਰੋਸ ਕੰਬੀਨੇਸ਼ਨ ਭਾਰ ਰੇਟਿੰਗ 500,000 ਪਾਊਂਡ ਹੈ ਅਤੇ ਇਸ ਨੂੰ ਕਈ ਆਫ਼-ਰੋਡ ਅਤੇ ਹੈਵੀ-ਹੌਲ ਅਮਲਾਂ ’ਚ ਵਰਤਣ ਲਈ ਬਣਾਇਆ ਗਿਆ ਹੈ।