ਕੈਨੇਡਾ ’ਚ ਮਨੁੱਖੀ ਤਸਕਰੀ ਵਿਰੁੱਧ ਸੀ.ਵੀ.ਐਸ.ਏ. ਦੀ ਜਾਗਰੂਕਤਾ ਪਹਿਲ 20-24 ਫ਼ਰਵਰੀ ਨੂੰ

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਦੀ ਮਨੁੱਖੀ ਤਸਕਰੀ ਜਾਗਰੂਕਤਾ ਪਹਿਲ (ਐਚ.ਟੀ.ਏ.ਆਈ.) 2023 ਲਈ ਤਿੰਨ ਤੋਂ ਵਧ ਕੇ ਪੰਜ ਦਿਨਾਂ ਦੀ ਹੋ ਗਈ ਹੈ, ਅਤੇ ਕੈਨੇਡਾ ’ਚ ਇਹ 20-24 ਫ਼ਰਵਰੀ ਦੌਰਾਨ ਚਲਾਈ ਜਾਵੇਗੀ।

ਇਹ ਪਹਿਲ ਅਮਰੀਕਾ ’ਚ 9-13 ਜਨਵਰੀ ਦੌਰਾਨ ਚਲਾਈ ਜਾਵੇਗੀ ਅਤੇ ਮੈਕਸੀਕੋ ’ਚ 13-17 ਮਾਰਚ ਦੌਰਾਨ।

human trafficking
(Illustration: istock)

2022 ਦੀ ਸ਼ੁਰੂਆਤ ’ਚ ਐਚ.ਟੀ.ਏ.ਆਈ. ਨੂੰ ਕਮਰਸ਼ੀਅਲ ਮੋਟਰ ਵਹੀਕਲ ਡਰਾਈਵਰਾਂ, ਮੋਟਰ ਕਰੀਅਰ, ਲਾਅ ਇਨਫ਼ੋਰਸਮੈਂਟ ਅਫ਼ਸਰਾਂ, ਅਤੇ ਆਮ ਜਨਤਾ ਨੂੰ ਮਨੁੱਖੀ ਤਸਕਰੀ ਦੇ ਜੁਰਮ, ਨਿਸ਼ਾਨੀਆਂ ਪਛਾਣਨ, ਅਤੇ ਕਿਸੇ ਦੀ ਹੁੰਦੀ ਤਸਕਰੀ ਨੂੰ ਵੇਖ ਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਅਤੇ ਮੱਦਦ ਦੀਆਂ ਕੋਸ਼ਿਸ਼ਾਂ ਵੱਜੋਂ ਜਾਰੀ ਕੀਤਾ ਗਿਆ ਸੀ।

ਹਰ ਦੇਸ਼ ਅੰਦਰ ਪੰਜ ਦਿਨਾਂ ਦੇ ਜਾਗਰੂਕਤਾ ਪ੍ਰੋਗਰਾਮ ਦੌਰਾਨ, ਸੀ.ਵੀ.ਐਸ.ਏ. ਦੇ ਅਧਿਕਾਰ ਖੇਤਰ ਮਨੁੱਖੀ ਤਸਕਰੀ ਜਾਗਰੂਕਤਾ, ਮੱਦਦ ਕੋਸ਼ਿਸ਼ਾਂ ਅਤੇ ਪ੍ਰਾਜੈਕਟਾਂ ਨੂੰ ਨੋਟ ਕਰਣਗੇ ਤੇ ਇਨ੍ਹਾਂ ਅੰਕੜਿਆਂ ਨੂੰ ਅਲਾਇੰਸ ਕੋਲ ਜਮ੍ਹਾਂ ਕਰਵਾਉਣਗੇ। ਨਤੀਜੇ 2023 ਦੀਆਂ ਗਰਮੀਆਂ ਦੇ ਮੌਸਮ ’ਚ ਜਾਰੀ ਕੀਤੇ ਜਾਣਗੇ।

ਪਿਛਲੇ ਸਾਲ, ਇਸ ਪਹਿਲ ਹੇਠ 2,460 ਲਾਅ ਇਨਫ਼ੋਰਸਮੈਂਟ ਅਧਿਕਾਰੀ ਲੱਗੇ ਸਨ ਜਿਨ੍ਹਾਂ ਨੇ 13,274 ਵਾਲੇਟ ਕਾਰਡ ਵੰਡੇ ਜਿਨ੍ਹਾਂ ਨਾਲ ਲੋਕਾਂ ਨੂੰ ਜੁਰਮ ਦੀ ਨਿਸ਼ਾਨਦੇਹੀ ਕਰਨ ’ਚ ਮੱਦਦ ਮਿਲ ਸਕੇ, 6,355 ਵਿੰਡੋ ਡੀਕੈਲ ਜਾਰੀ ਕੀਤੇ ਅਤੇ 1,818 ਪੇਸ਼ਕਾਰੀਆਂ ਦਿੱਤੀਆਂ।