ਕੈਨੇਡੀਅਨ ਟਰੱਕਰਸ ਨੂੰ 2021 ‘ਚ 538 ਮਿਲੀਅਨ ਡਾਲਰ ਕਾਰਬਨ ਦੀ ਕੀਮਤ ਵਜੋਂ ਤਾਰਨੇ ਪੈਣਗੇ : ਸੀ.ਟੀ.ਏ.

Avatar photo

ਕੈਨੇਡਾ ਦੀ ਸਭ ਤੋਂ ਵੱਡੀ ਟਰੱਕਿੰਗ ਐਸੋਸੀਏਸ਼ਨ ਵੱਲੋਂ ਕਾਰਬਨ ਟੈਕਸ ਵਸੂਲਣਾ ਜਾਰੀ ਰੱਖਣ ਦਾ ਵਿਰੋਧ ਜਾਰੀ ਹੈ, ਉਸ ਦਾ ਕਹਿਣਾ ਹੈ ਕਿ ਟੈਕਸ ਵਸੂਲਣ ਦੇ ਬਾਵਜੂਦ ”ਵਾਤਾਵਰਣ ‘ਤੇ ਕੋਈ ਅਰਥਰਪੂਰਨ” ਅਸਰ ਨਹੀਂ ਪੈ ਰਿਹਾ।

(ਤਸਵੀਰ : ਆਈਸਟਾਕ)

ਕਈ ਮੰਤਰੀਆਂ ਨੂੰ ਲਿਖੀਆਂ ਵੱਖੋ-ਵੱਖ ਚਿੱਠੀਆਂ ‘ਚ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਜ਼ੋਰ ਦੇ ਕੇ ਕਿਹਾ ਹੈ ਕਿ ਫ਼ਲੀਟ ਪਹਿਲਾਂ ਹੀ ਫ਼ਿਊਲ ਦੀ ਖਪਤ ‘ਤੇ ਬਹੁਤ ਧਿਆਨ ਦਿੰਦੇ ਹਨ – ਅਤੇ ਕਾਰਬਨ ਟੈਕਸ ਨਵੀਂਆਂ ਤਕਨਾਲੋਜੀਆਂ ਜਾਂ ਵਪਾਰ ਰਣਨੀਤੀਆਂ ਅਪਨਾਉਣ ਪ੍ਰਤੀ ਕੋਈ ਫ਼ਾਲਤੂ ਲਾਭ ਨਹੀਂ ਦਿੰਦਾ।

ਅਲਾਇੰਸ ਦਾ ਅੰਦਾਜ਼ਾ ਹੈ ਕਿ ਕੈਨੇਡਾ ਦਾ ਟਰੱਕਿੰਗ ਉਦਯੋਗ ਇਸ ਸਾਲ ਕਾਰਬਨ ਟੈਕਸ ਵਜੋਂ 5,380 ਲੱਖ ਡਾਲਰ ਅਦਾ ਕਰੇਗਾ, ਜੋ ਕਿ 2023 ਤਕ ਵੱਧ ਕੇ 1.2 ਅਰਬ ਡਾਲਰ ਅਤੇ 2030 ਤਕ ਵੱਧ ਕੇ 3 ਅਰਬ ਡਾਲਰ ਹੋ ਜਾਵੇਗਾ।

ਡੀਜ਼ਲ ‘ਤੇ ਫ਼ੈਡਰਲ ਕਾਰਬਨ ਟੈਕਸ 1 ਅਪ੍ਰੈਲ ਤੋਂ 0.1073 ਡਾਲਰ ਪ੍ਰਤੀ ਲੀਟਰ ਵੱਧ ਜਾਵੇਗਾ। 2030 ਤਕ ਕਾਰਬਨ ਟੈਕਸ 15 ਡਾਲਰ ਪ੍ਰਤੀ ਟਨ ਹੋਵੇਗਾ। ਅਲਾਇੰਸ ਨੇ ਕਿਹਾ ਕਿ ਟਰੱਕਿੰਗ ਰਾਹੀਂ ਪੈਦਾ ਕਾਰਬਨ ਪ੍ਰਾਈਸਿੰਗ ਰੈਵੀਨਿਊ ਨਾਲ ਇੱਕ ਗ੍ਰੀਨ ਟਰੱਕ ਫ਼ੰਡ ਬਣਨਾ ਚਾਹੀਦਾ ਹੈ ਤਾਂ ਕਿ ਜੀ.ਐਚ.ਜੀ. ਕਟੌਤੀ ਕਰਨ ਵਾਲੇ ਉਪਕਰਨਾਂ ‘ਚ ਵੱਧ ਨਿਵੇਸ਼ ਹੋ ਸਕੇ। ਗਰੁੱਪ ਵੱਲੋਂ ਬਜ਼ਟ ਤੋਂ ਪਹਿਲਾਂ ਸਰਕਾਰ ਕੋਲ ਜਮ੍ਹਾਂ ਕਰਵਾਈਆਂ ਆਪਣੀਆਂ ਮੰਗਾਂ ‘ਚ ਟਰੈਕਟਰਾਂ, ਟਰੇਲਰਾਂ ਅਤੇ ਹੋਰ ਬਦਲਾਂ ‘ਤੇ ਜੀ.ਐਚ.ਜੀ. ਕਟੌਤੀ ਕਰਨ ਵਾਲੀਆਂ ਤਕਨਾਲੋਜੀਆਂ ‘ਤੇ 50% ਤੱਕ ਦੀ ਛੋਟ ਦੀ ਮੰਗ ਕੀਤੀ ਗਈ ਹੈ।

ਪੁਰਾਣੇ ਟਰੱਕਾਂ ਨੂੰ ਬਦਲਣ ਲਈ ਮੱਦਦ ਮੁਹੱਈਆ ਕਰਵਾਉਣ ਬਾਰੇ ਕੌਮੀ ਸਕ੍ਰੈਪੇਜ ਪ੍ਰੋਗਰਾਮ ਬਾਰੇ ਅੰਦਰੋ-ਅੰਦਰ ਚਰਚਾ ਚਲ ਰਹੀ ਹੈ, ਪਰ ਸੀ.ਟੀ.ਏ. ਇਸ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਸ ਦਾ ਲੋਂਗਹੌਲ ਕੰਮਾਂ ‘ਤੇ ਕੋਈ ਲਾਭ ਨਹੀਂ ਹੋਵੇਗਾ।

ਤਜਵੀਜ਼ਤ ਫ਼ਿਊਲ ਮਾਨਕ

ਇਸ ਨੇ ਇਹ ਵੀ ਕਿਹਾ ਹੈ, ”ਲੋਂਗਹੌਲ ਟਰੱਕਿੰਗ ਉਦਯੋਗ ਕੋਲ ਇਸ ਵੇਲੇ ਡੀਜ਼ਲ ਫ਼ਿਊਲ ਦਾ ਕੋਈ ਬਦਲ ਨਹੀਂ ਹੈ, ਜੋ ਇਸ ਗੱਲ ਨੂੰ ਹੋਰ ਪੁਖਤਾ ਕਰਦਾ ਹੈ ਕਿ ਸਾਡੇ ਉਦਯੋਗ ਨੂੰ ਭਾਵੇਂ ਇਹ ਪਸੰਦ ਨਾ ਵੀ ਹੋਵੇ ਪਰ ਉਸ ਨੂੰ ਡੀਜ਼ਲ ਦੀ ਜ਼ਰੂਰਤ ਕਾਇਮ ਰਹੇਗੀ।”

ਵਾਤਾਵਰਣ ਅਤੇ ਜਲਵਾਯੂ ਤਬਦੀਲੀ ਵਿਭਾਗ ਕੈਨੇਡਾ ਨੂੰ ਦਿੱਤੀ ਇੱਕ ਟਿੱਪਣੀ ‘ਚ ਸੀ.ਟੀ.ਏ. ਨੇ ਡੀਜ਼ਲ ਫ਼ਿਊਲ ‘ਚ ਕਾਰਬਨ ਦੇ ਸੰਘਣੇਪਨ ‘ਚ ਤਬਦੀਲੀ ਕਰਨ ਬਾਰੇ ਤਜਵੀਜ਼ਤ ਤਬਦੀਲੀਆਂ ਬਾਰੇ ਵਿਚਾਰ ਕਰਨ ਲਈ ਕਿਹਾ ਹੈ – ਕਿਸੇ ਬਾਇਓਫ਼ਿਊਲ ਜਾਂ ਹੋਰ ਚੀਜ਼ਾਂ ਦੀ ਮਿਲਾਵਟ ਕਰਨ ਸਮੇਤ।

ਇਸ ਨੇ ਕਿਹਾ, ”ਬਾਇਓਡੀਜ਼ਲ ਦੀ ਵਧਦੀ ਮਾਤਰਾ ਵੀ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ਬਾਰੇ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਤਾਂ ਟਰੱਕਿੰਗ ਉਦਯੋਗ ਸਾਹਮਣੇ ਗੰਭੀਰ ਮਕੈਨੀਕਲ ਸਮੱਸਿਆਵਾਂ ਪੈਦਾ ਹੋ ਜਾਣਗੀਆਂ, ਜਿਸ ਨਾਲ ਸੰਚਾਲਨ ਅਤੇ ਰੱਖ-ਰਖਾਅ ਦੀਆਂ ਲਾਗਤਾਂ ‘ਚ ਬਹੁਤ ਵਾਧਾ ਹੋਵੇਗਾ।”

”5% ਦੀ ਮਿਲਾਵਟ ਦੇ ਪੱਧਰ ਨਾਲ ਵੀ ਪੰਪਾਂ ‘ਤੇ ਪੂਰੇ ਸਾਲ ਬਾਇਓਡੀਜ਼ਲ ਚੰਗੀ ਤਰ੍ਹਾਂ ਡੀਜ਼ਲ ‘ਚ ਰਲਦਾ ਨਹੀਂ ਹੈ। ਗਰਮ ਮਹੀਨਿਆਂ ‘ਚ ਇਹ ਵੱਧ ਰਲ ਜਾਂਦਾ ਹੈ ਜਿਸ ਕਰਕੇ ਫ਼ਲੀਟਸ ਅਤੇ ਟਰੱਕ ਡਰਾਈਵਰਾਂ ਸਾਹਮਣੇ ਗੱਡੀ ਚਲਾਉਣ ਸੰਬੰਧੀ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।”