ਕੈਰੀਅਰ ਟਰਾਂਸੀਕੋਲਡ ਆਰ-452ਏ ਰੈਫ਼ਰਿਜਰੈਂਟ ਪੇਸ਼ ਕਰਨ ਲਈ ਤਿਆਰ

Avatar photo

ਕੈਰੀਅਰ ਟਰਾਂਸੀਕੋਲਡ ਦੇ ਨਵੇਂ ਅਤੇ ਮੌਜੂਦਾ ਮਾਡਲਾਂ ਨੂੰ 2021 ਦੀ ਪਹਿਲੀ ਤਿਮਾਹੀ ਤੋਂ ਆਰ-452ਏ ਰੈਫ਼ਰਿਜਰੈਂਟ ਦੇ ਬਦਲ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਟਰੇਲਰ ਅਤੇ ਡੀਜ਼ਲ ਟਰੱਕ ਦੋਹਾਂ ‘ਚ ਮਿਲੇਗਾ।

ਕੰਪਨੀ ਨੇ ਕਿਹਾ ਕਿ ਰੈਫ਼ਰਿਜਰੈਂਟ ਦੀ ਸਮਰੱਥਾ, ਖਿੱਚ ਸ਼ਕਤੀ, ਫ਼ਿਊਲ ਬੱਚਤ ਅਤੇ ਭਰੋਸੇਮੰਦੀ ਦੇ ਮਾਮਲੇ ‘ਚ ਨਵੇਂ ਰੈਫ਼ਰਿਜਰੈਂਟ ਦਾ ਆਰ-404ਏ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।

ਭਾਵੇਂ ਅਜੇ ਇਸ ਦੀ ਜ਼ਰੂਰਤ ਨਹੀਂ ਹੈ ਪਰ ਘੱਟ ਪ੍ਰਦੂਸ਼ਣ ਵਾਲੇ ਰੈਫ਼ਰਿਜਰੈਂਟ ‘ਚ ਅਪਗ੍ਰੇਡ ਕਰਨ ਦਾ ਬਦਲ ਮੌਜੂਦ ਹੈ। (ਤਸਵੀਰ : ਕੈਰੀਅਰ ਟਰਾਂਸੀਕੋਲਡ)

ਪ੍ਰਮੁੱਖ ਫ਼ਰਕ ਇਹ ਹੈ ਕਿ ਆਰ-404ਏ ਦੇ ਮੁਕਾਬਲੇ ਆਰ-452ਏ ਅੱਧਾ ਪ੍ਰਦੂਸ਼ਣ ਫੈਲਾਉਂਦਾ ਹੈ, ਦੋਹਾਂ ਦੀ ਲੜੀਵਾਰ ਜੀ.ਡਬਲਿਊ.ਪੀ. (ਗਲੋਬਲ ਵਾਰਕਿੰਗ ਪੋਟੈਂਸ਼ੀਅਲ) ਰੇਟਿੰਗ 3922 ਅਤੇ 2140 ਹੈ।

ਨਵੇਂ ਰੈਫ਼ਰਿਜਰੇਸ਼ਨ ਆਵਾਜਾਈ ਸਿਸਟਮਾਂ ‘ਚ 2025 ਤੋਂ ਬਾਅਦ ਕੈਨੇਡਾ ਉੱਚ-ਜੀ.ਡਬਲਿਊ.ਪੀ. ਵਾਲੇ ਰੈਫ਼ਰਿਜਰੈਂਟਾਂ ‘ਤੇ ਪਾਬੰਦੀ ਲਾ ਰਿਹਾ ਹੈ। ਜਦਕਿ ਸਰਹੱਦ ਪਾਰ ਦੀ ਗੱਲ ਕੀਤੀ ਜਾਵੇ ਤਾਂ ਕੈਲੇਫ਼ੋਰਨੀਆ ਏਅਰ ਰੀਸੋਰਸਿਜ਼ ਬੋਰਡ (ਸੀ.ਏ.ਆਰ.ਬੀ.) ਅਜਿਹਾ 2022 ਦੇ ਸ਼ੁਰੂ ‘ਚ ਕਰਨ ਜਾ ਰਿਹਾ ਹੈ – ਜਿਸ ਕਰਕੇ ਸੂਬੇ ਅੰਦਰ ਰੈਫ਼ਰਿਜਰੇਟਡ ਆਵਾਜਾਈ ਦੀ ਵੱਡੀ ਮਾਤਰਾ ਨੂੰ ਵੇਖਦਿਆਂ ਇਸ ‘ਚ ਆਮ ਕੌਮੀ ਮਾਨਕ ਬਣਨ ਦੀ ਸੰਭਾਵਨਾ ਹੈ।

ਹਾਲਾਂਕਿ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਅਜੇ ਵੀ ਆਰ-404ਏ ਨੂੰ ਇਜਾਜ਼ਤ ਦੇ ਰਹੀ ਹੈ।

ਜੋ ਵਿਅਕਤੀ ਮੌਜੂਦਾ ਕੈਰੀਅਰ ਇਕਾਈ ‘ਚ ਇਲੈਕਟ੍ਰਿਕ ਵਿਸਤਾਰ ਵਾਲਵ ਰਾਹੀਂ ਆਰ-452ਏ ਦਾ ਪ੍ਰਯੋਗ ਕਰਨਾ ਚਾਹੁੰਦੇ ਹਨ ਉਹ ਅਜਿਹਾ ਆਪਰੇਟਿੰਗ ਸਾਫ਼ਟਵੇਅਰ ‘ਚ ਸਿਰਫ਼ ਇੱਕ ਅਪਡੇਟ ਰਾਹੀਂ ਕਰ ਸਕਦੇ ਹਨ। ਪੁਰਾਣੇ ਯੂਨਿਟਾਂ ‘ਚ ਮਕੈਨੀਕਲ ਵਿਸਤਾਰ ਵਾਲਵ ਨੂੰ ਮਾਡਲ ਦੇ ਆਧਾਰ ‘ਤੇ ਵਿਅਕਤੀਗਤ ਰੂਪ ‘ਚ ਅਡਜਸਟ ਕਰਨਾ ਜਾਂ ਬਦਲਣਾ ਹੋਵੇਗਾ।

ਭਾਵੇਂ ਇਹ ਤਬਦੀਲੀ ਵਾਤਾਵਰਣ ਲਈ ਚੰਗੀ ਸਾਬਤ ਹੋਵੇਗੀ ਪਰ ਇਸ ਦੀ ਕੀਮਤ ਜ਼ਿਆਦਾ ਹੈ। ਆਰ-452ਏ ਦੀ ਕੀਮਤ ਆਰ-404ਏ ਤੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਹੈ।