ਕੈਰੀਅਰ ਟਰਾਂਸੀਕੋਲਡ ਨੇ ਇਸ ਸਾਲ ਆਰ-452ਏ ਨੂੰ ਬਣਾਇਆ ਮਾਨਕ

ਕੈਰੀਅਰ ਟਰਾਂਸੀਕੋਲਡ ਇਸ ਸਾਲ ਦੇ ਅਖ਼ੀਰ ’ਚ ਉੱਤਰੀ ਅਮਰੀਕਾ ਅੰਦਰ ਆਪਣੀਆਂ ਸਾਰੀਆਂ ਆਵਾਜਾਈ ਰੈਫ਼ਰੀਜਿਰੇਸ਼ਨ ਇਕਾਈਆਂ ਲਈ ਆਰ-452ਏ ਰੈਫ਼ਰੀਜਿਰੈਂਟ ਨੂੰ ਮਾਨਕ ਵਜੋਂ ਪ੍ਰਯੋਗ ਕਰੇਗਾ, ਜਿਸ ਬਦੌਲਤ ਇਸ ਨਾਲ ਆਉਣ ਵਾਲੇ ਨੀਵੇਂ ਗਲੋਬਲ ਵਾਰਮਿੰਗ ਪੋਟੈਂਸ਼ੀਅਲ (ਜੀ.ਡਬਲਿਊ.ਪੀ.) ਨੂੰ ਅਪਣਾਇਆ ਜਾਵੇਗਾ।

reefer truck
(ਤਸਵੀਰ: ਕੈਰੀਅਰ ਟਰਾਂਸੀਕੋਲਡ)

ਕੰਪਨੀ ਦੀਆਂ ਰੈਫ਼ਰੀਜਿਰੇਸ਼ਨ ਇਕਾਈਆਂ 2017 ਤੋਂ ਆਰ-452ਏ ਨੂੰ ਪ੍ਰਯੋਗ ਕਰਨ ਦੇ ਯੋਗ ਹਨ, ਅਤੇ ਇਹ ਕਈ ਸਾਲਾਂ ਤੋਂ ਗ੍ਰਾਹਕ ਵੱਲੋਂ ਵਿਕਲਪ ਦੀ ਚੋਣ ਕਰਨ ’ਤੇ ਹੀ ਮਿਲ ਰਹੇ ਹਨ। ਇਹ ਰੈਫ਼ਰੀਜਿਰੈਂਟ ਕੁੱਝ ਨਵੇਂ ਉਤਪਾਦਾਂ ਨਾਲ ਪਹਿਲਾਂ ਤੋਂ ਹੀ ਮਾਨਕ ਵਜੋਂ ਮਿਲ ਰਿਹਾ ਹੈ।

ਆਰ-452ਏ ਅਕਤੂਬਰ ’ਚ ਉਨ੍ਹਾਂ ਮਾਡਲਾਂ ’ਚ ਮਾਨਕ ਬਣ ਜਾਵੇਗਾ ਜੋ ਇਸ ਵੇਲੇ ਆਰ-404ਏ ਦਾ ਪ੍ਰਯੋਗ ਕਰਦੇ ਹਨ।

ਕੈਨੇਡਾ ਅੰਦਰ 2025 ’ਚ ਨਵੀਂਆਂ ਟਰਾਂਸਪੋਰਟ ਰੈਫ਼ਰੀਜਿਰੇਸ਼ਨ ਇਕਾਈਆਂ ’ਚ 2200 ਤੋਂ ਘੱਟ ਜੀ.ਡਬਲਿਊ.ਪੀ. ਵਾਲੇ ਰੈਫ਼ਰੀਜਿਰੇਸ਼ਨ ਦੀ ਜ਼ਰੂਰਤ ਪਵੇਗੀ। ਆਰ-452ਏ ਦੀ ਜੀ.ਡਬਲਿਊ.ਪੀ. 2,140 ਹੈ, ਜਦਕਿ ਆਰ-404ਏ ਦੀ ਜੀ.ਡਬਲਿਊ.ਪੀ. 3,922 ਹੈ।

ਕੈਲੇਫ਼ੋਰਨੀਆ ’ਚ ਇਹ ਹੱਦਾਂ 2023 ’ਚ ਲਾਗੂ ਹੋ ਜਾਣਗੀਆਂ।

ਇਲੈਕਟਿ੍ਰਕ ਵਿਸਤਾਰ ਵਾਲਵ ਨਾਲ ਬਾਅਦ ਵਾਲੇ ਮਾਡਲਾਂ ਵਾਲੇ ਟਰਾਂਸੀਕੋਲਡ ਸਿਸਟਮਾਂ ’ਤੇ ਵੀ ਆਰ-452ਏ ਇੱਕ ਸਾਫ਼ਟਵੇਅਰ ਅਪਗ੍ਰੇਡ ਅਤੇ ਆਰ-404ਏ ਦੇ ਸ਼ੁੱਧੀਕਰਨ ਨਾਲ ਲਾਇਆ ਜਾ ਸਕਦਾ ਹੈ।