ਕੈਰੀਅਰ ਟਰਾਂਸੀਕੋਲਡ ਨੇ ਈ-ਸਲਿਊਸ਼ਨਜ਼ ਮੰਚ ਨੂੰ ਅਪਡੇਟ ਕੀਤਾ

Avatar photo
ਨਵੇਂ ਵੈੱਬ-ਅਧਾਰਤ ਡੈਸ਼ਬੋਰਡ ਦੁਆਲੇ ਕਈ ਅਪਡੇਟ ਤਿਆਰ ਕੀਤੇ ਗਏ ਹਨ। (ਤਸਵੀਰ : ਕੈਰੀਅਰ ਟਰਾਂਸੀਕੋਲਡ)

ਕੈਰੀਅਰ ਟਰਾਂਸੀਕੋਲਡ ਨੇ ਆਪਣੇ ਈ-ਸਲਿਊਸ਼ਨਜ਼ ਟੈਲੀਮੈਟਿਕਸ ਨੂੰ ਅਪਡੇਟ ਕੀਤਾ ਹੈ ਜੋ ਕਿ ਰੈਫ਼ਰੀਜਿਰੇਟਿਡ ਟਰੱਕ ਅਤੇ ਟਰੇਲਰਾਂ ਦੀ ਨਿਗਰਾਨੀ ਲਈ ਪ੍ਰਯੋਗ ਹੁੰਦਾ ਸੀ। ਇਸ ‘ਚ ਵੈੱਬ-ਅਧਾਰਤ ਡੈਸ਼ਬੋਰਡ ਜੋੜਿਆ ਗਿਆ ਹੈ ਜੋ ਕਿ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ।

ਈ-ਸਲਿਊਸ਼ਨਜ਼ ਮੰਚ ਕਾਰਗੋ, ਟਰਾਂਸਪੋਰਟੇਸ਼ਨ ਰੈਫ਼ਰੀਜਿਰੇਸ਼ਨ ਇਕਾਈਆਂ ਅਤੇ ਤੀਜੀ-ਧਿਰ ਟੈਲੀਮੈਟਿਕਸ ਸਿਸਟਮਜ਼ ਬਾਰੇ ਜਾਣਕਾਰੀ ਦਿੰਦਾ ਹੈ। ਤਾਪਮਾਨ ਅਤੇ ਗੱਡੀਆਂ ਦੀ ਸਥਿਤੀ ਅਤੇ ਗਤੀ ਬਾਰੇ ਅੰਕੜਿਆਂ ਤੋਂ ਇਲਾਵਾ, ਇਹ ਰੈਫ਼ਰੀਜਿਰੇਸ਼ਨ ਇਕਾਈਆਂ ਬਾਰੇ ਅੰਕੜੇ ਅਤੇ ਨਿਦਾਨ ਸੂਚਨਾ ਵੀ ਪੇਸ਼ਕਸ਼ ਕਰਦਾ ਹੈ।

ਨਵੇਂ ਡੈਸ਼ਬੋਰਡ ‘ਤੇ ਮੌਜੂਦ ਉਪਕਰਨ ਫ਼ਿਊਲ ਪੱਧਰ, ਗਤੀ, ਰੀਫ਼ਰ ਆਪਰੇਟਿੰਗ ਮੋਡ ਅਤੇ ਮੌਸਮ ਤੇ ਪਾਰਕ ਐਸੇਟ ਬਾਰੇ ਸੂਚਨਾ ਦਿੰਦਾ ਹੈ ਕਿ ਕੀ ਉਹ ਡੀਜ਼ਲ ‘ਤੇ ਚਲ ਰਹੇ ਹਨ – ਇਹ ਵਿਸ਼ੇਸ਼ ਉਨ੍ਹਾਂ ਫ਼ਲੀਟਾਂ ਲਈ ਮਹੱਤਵਪੂਰਨ ਹੁੰਦੀ ਹੈ ਜਿਨ੍ਹਾਂ ‘ਤੇ ਅਜਾਈਂ ਚਲਦੇ ਰਹਿਣ ਦੀਆਂ ਪਾਬੰਦੀਆਂ ਹੁੰਦੀਆਂ ਹਨ।

ਜੀਓਫ਼ੈਂਸਿੰਗ ਸਮਰਥਾਵਾਂ ਨੂੰ ਬਿਹਤਰ ਬਣਾਇਆ ਗਿਆ ਹੈ, ਦੋ-ਪਾਸੜ ਕੰਟਰੋਲ ਸਮਰਥਾਵਾਂ ਨੂੰ ਈ-ਮੇਲ ਅਤੇ ਟੈਕਸਟ ਰਾਹੀਂ ਵਿਅਕਤੀਗਤ ਜਵਾਬ ਅਤੇ ਨੋਟੀਫ਼ੀਕੇਸ਼ਨ ਤਿਆਰ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।

ਇਸ ਨੂੰ 4ਜੀ ਸੈਲੂਲਰ ਨੈੱਟਵਰਕ ਪ੍ਰਯੋਗ ਕਰਨ ਦੇ ਸਮਰੱਥ ਬਣਾਇਆ ਗਿਆ ਹੈ ਅਤੇ ਇਸ ਨੂੰ ਫ਼ੈਕਟਰੀ ‘ਚ ਲਗਾਇਆ ਜਾ ਸਕਦਾ ਹੈ ਜਾਂ ਬਾਅਦ ‘ਚ ਡੀਲਰ ਵੱਲੋਂ ਫ਼ਿੱਟ ਕੀਤਾ ਜਾ ਸਕਦਾ ਹੈ।