ਕੈਰੀਅਰ ਰੀਫ਼ਰ ਪੇਸ਼ ਕਰਦੇ ਹਨ ਫ਼ਿਊਲ ਬਚੱਤ, ਤਾਉਮਰ ਸੀ.ਏ.ਆਰ.ਬੀ. ਪਾਲਣਾ

ਕੈਰੀਅਰ ਟਰਾਂਸੀਕੋਲਡ ਨੇ ਚਾਰ ਨਵੀਂਆਂ ਟਰੇਲਰ ਰੈਫ਼ਰੀਜਿਰੇਸ਼ਨ ਇਕਾਈਆਂ (ਟੀ.ਆਰ.ਯੂ.) ਪੇਸ਼ ਕੀਤੀਆਂ ਹਨ ਜਿਨ੍ਹਾਂ ਬਾਰੇ ਇਸ ਦਾ ਦਾਅਵਾ ਹੈ ਕਿ ਇਹ ਫ਼ਿਊਲ ਬੱਚਤ ਦੋਹਰੇ ਅੰਕਾਂ ’ਚ ਬਿਹਤਰ ਕਰਦੀਆਂ ਹਨ ਅਤੇ ਕੈਲੇਫ਼ੋਰਨੀਆ ਏਅਰ ਰੀਸੋਰਸ ਬੋਰਡ (ਸੀ.ਏ.ਆਰ.ਬੀ.) ਦੀਆਂ ਜ਼ਰੂਰਤਾਂ ਨੂੰ ਤਾਉਮਰ ਪੂਰਾ ਕਰਦੀਆਂ ਹਨ।

Carrier TRUs
(ਤਸਵੀਰ: ਕੈਰੀਅਰ ਟਰਾਂਸੀਕੋਲਡ)

ਨਵੇਂ ਸਿਸਟਮ ’ਚ ਦੋ ਇਕਹਿਰੀਆਂ-ਤਾਪਮਾਨ ਇਕਾਈਆਂ – ਵੈਕਟਰ 8700 ਅਤੇ ਐਕਸ7700 – ਹਨ ਅਤੇ ਦੋ ਬਹੁਤ-ਤਾਪਮਾਨ ਇਕਾਈਆਂ, ਵੈਕਟਰ 8800ਐਮ.ਟੀ. ਅਤੇ ਵੈਕਟਰ 8811ਐਮ.ਟੀ. ਸ਼ਾਮਲ ਹਨ। ਕੰਪਨੀ ਅਨੁਸਾਰ ਇਹ ਸਾਰੇ ਪਾਰਟੀਕਲ ਉਤਸਰਜਨ ਨੂੰ ਮੌਜੂਦਾ ਪੇਸ਼ਕਸ਼ ਤੋਂ 96% ਤੱਕ ਘੱਟ ਕਰਦੇ ਹਨ, ਅਤੇ ਪ੍ਰਯੋਗ ਦੇ ਆਧਾਰ ’ਤੇ ਫ਼ਿਊਲ ਬੱਚਤ ਨੂੰ 5-20% ਤੱਕ ਬਿਹਤਰ ਕਰਦੇ ਹਨ।

24 ਐਚ.ਪੀ. ਕਿਊਬੋਟਾ ਇੰਜਣ ’ਚ ਸਵੱਛ ਇੰਜਣ ਤਕਨਾਲੋਜੀਆਂ ਹਨ, ਜਿਵੇਂ ਆਮ ਰੇਲ ਫ਼ਿਊਲ ਇੰਜੈਕਸ਼ਨ, ਬਿਹਤਰ ਫ਼ਿਊਲ ਫ਼ਿਲਟਰੇਸ਼ਨ ਸਿਸਟਮ ਅਤੇ ਡੀਜ਼ਲ ਡਾਈਆਕਸਾਈਡ ਕੈਟਾਲਿਸਟ ਜੋ ਕਿ ਹਾਈਡ੍ਰੋਕਾਰਬਨ ਅਤੇ ਐਨ.ਓ.ਐਕਸ. ਉਤਸਰਜਨ ਨੂੰ ਘੱਟ ਕਰਦਾ ਹੈ। ਕੈਰੀਅਰ ਨੇ ਕਿਹਾ ਕਿ ਇਹ ਸੀ.ਏ.ਆਰ.ਬੀ. ਦੇ ਟੀ.ਆਰ.ਯੂ. ਲਈ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ ਜੋ ਕਿ 31 ਮਈ, 2023 ਨੂੰ ਅਮਲ ’ਚ ਆਉਣਗੇ ਅਤੇ ਆਪਣੇ ਸਾਰੇ ਜੀਵਨਕਾਲ ਲਈ ਰੈਗੂਲੇਟਰੀ ਪਾਲਣਾ ਕਰਨਗੇ।

ਨਵੇਂ ਆਮ ਰੇਲ ਫ਼ਿਊਲ ਇੰਜੈਕਸ਼ਨ ਸਿਸਟਮ ਅਤੇ ਤੀਜੀ ਇੰਜਣ ਸਪੀਡ, ਜਿਸ ਨੂੰ ‘ਈਕੋ ਸਪੀਡ’ ਦਾ ਨਾਂ ਦਿੱਤਾ ਗਿਆ ਹੈ, ਪੇਸ਼ ਕਰਨ ਦੀ ਬਦੌਲਤ ਫ਼ਿਊਲ ਬੱਚਤ ’ਚ ਵਾਧਾ ਹੋਇਆ ਹੈ, ਜੋ ਕਿ ਸਥਿਤੀਆਂ ਦੇ ਇਜਾਜ਼ਤ ਦੇਣ ਨਾਲ ਖ਼ੁਦ-ਬ-ਖ਼ੁਦ ਹੀ ਇੰਜਣ ਦੀ ਆਰ.ਪੀ.ਐਮ. ਨੂੰ ਘੱਟ ਸਪੀਡ ਤੋਂ ਹੇਠਾਂ ਡੇਗ ਦਿੰਦੀ ਹੈ।