ਵਾਏਈ ਟਾਇਰ ਕੈਨੇਡਾ ਨੇ ਕੈਲਗਰੀ ਦੇ ਨੇੜੇ ਨਵਾਂ ਗੋਦਾਮ ਖੋਲ੍ਹਿਆ

Avatar photo

ਵਾਏਈ ਟਾਇਰ ਕੈਨੇਡਾ ਨੇ ਕੈਲਗਰੀ ਨੇੜੇ ਆਪਣਾ ਨਵਾਂ ਗੋਦਾਮ ਖੋਲ੍ਹ ਲਿਆ ਹੈ, ਜੋ ਕਿ ਪੂਰੇ ਕੈਨੇਡਾ ‘ਚ ਇਸ ਦਾ ਦੂਜਾ ਗੋਦਾਮ ਹੋਵੇਗਾ।

ਵਾਏਈ ਟਾਇਰ ਕੈਨੇਡਾ ਦੇ ਸੇਲਜ਼ ਅਤੇ ਆਪਰੇਸ਼ਨਜ਼ ਦੇ ਵਾਇਸ-ਪ੍ਰੈਜ਼ੀਡੈਂਟ ਜੌਨ ਹੈਗ ਨੇ ਕਿਹਾ, ”ਅਸੀਂ ਕੈਲਗਰੀ ਖੇਤਰ ‘ਚ ਆ ਕੇ ਅਤੇ ਆਪਣੇ ਨਵੀਨਤਮ ਸਹੂਲਤਾਂ ਨਾਲ ਲੈਸ ਗੋਦਾਮ ‘ਚੋਂ ਸੇਵਾਵਾਂ ਪੇਸ਼ ਕਰ ਕੇ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ। ਪੂਰੀ ਦੁਨੀਆਂ ਭਾਵੇਂ ਮਹਾਂਮਾਰੀ ਦੀ ਮਾਰ ਹੇਠ ਹੈ, ਪਰ ਸਾਡੇ ਗਾਹਕ ਇਹ ਯਕੀਨੀ ਕਰ ਸਕਦੇ ਹਨ ਉਨ੍ਹਾਂ ਨੂੰ ਸਾਡੇ ਟਾਇਰਾਂ ਲਈ ਦਿੱਤੇ ਆਰਡਰਾਂ ਦੀ ਡਿਲੀਵਰੀ ਵਿੱਚ ਕੋਈ ਦੇਰੀ ਵੇਖਣ ਨੂੰ ਨਹੀਂ ਮਿਲੇਗੀ। ਇਸ ਤੋਂ ਇਲਾਵਾ ਅਸੀਂ ਇਹ ਗੋਦਾਮ ਅਲਬਰਟਾ ‘ਚ ਇੱਕ ਰਣਨੀਤੀ ਹੇਠ ਖੋਲ੍ਹਿਆ ਹੈ ਤਾਂ ਕਿ ਅਸੀਂ ਪ੍ਰੋਵਿੰਸ ਦੇ ਵੰਨ-ਸੁਵੰਨੇ ਟਰਾਂਸਪੋਰਟ ਉਦਯੋਗ ਦੀ ਸੇਵਾ ਕਰ ਸਕੀਏ, ਜਿਸ ਨਾਲ ਸਾਡੇ ਗਾਹਕਾਂ ਤਕ ਡਿਲੀਵਰੀ ਦਾ ਸਮਾਂ ਵੀ ਘਟੇਗਾ।”

ਏਅਰਡਰੀ, ਅਲਬਰਟਾ ‘ਚ ਸਥਿਤ ਗੋਦਾਮ ‘ਚ ਡਿਊਰਾਟਰਨ ਦੇ ਕਮਰਸ਼ੀਅਲ ਟਾਇਰ ਅਤੇ ਡਬਲ ਕੋਇਨ ਦੇ ਟੀ.ਬੀ.ਆਰ., ਓ.ਟੀ.ਆਰ. ਅਤੇ ਆਈ.ਐਨ.ਡੀ. ਟਾਇਰ ਮਿਲ ਸਕਣਗੇ, ਜੋ ਕਿ ਕੰਪਨੀ ਦੀ ਥਾਈਲੈਂਡ ‘ਚ ਸਥਿਤ ਨਿਰਮਾਣ ਫ਼ੈਸੀਲਿਟੀ ‘ਚੋਂ ਆਉਣਗੇ।

ਵਾਏਈ ਟਾਇਰ ਕੈਨੇਡਾ ਦਾ ਪਹਿਲਾ ਗੋਦਾਮ ਵੈਨਕੂਵਰ ‘ਚ 2017 ‘ਚ ਖੁੱਲ੍ਹਾ ਸੀ।