ਕੋਮਡਾਟਾ ਨੇ ਫ਼ਿਊਲ ਧੋਖਾਧੜੀ ਤੋਂ ਬਚਣ ਲਈ ਕੰਟਰੋਲ ਉੱਨਤ ਕੀਤੇ

Avatar photo

ਕੋਮਡਾਟਾ ਦੇ ਅਗਲੀ ਪੀੜ੍ਹੀ ਦੇ ਉੱਨਤ ਆਥੋਰਾਈਜੇਸ਼ਨ ਕੰਟਰੋਲਸ ਨੂੰ ਫ਼ਿਊਲ ਚੋਰੀ ਦੀ ਧੋਖਾਧੜੀ ਤੋਂ ਫ਼ਲੀਟਸ ਨੂੰ ਸੁਰੱਖਿਆ ਦੇਣ ਲਈ ਬਣਾਇਆ ਗਿਆ ਹੈ।

ਇਸ ਸਿਸਟਮ ‘ਚ ਹੁਣ ਟਰੱਕ ਦੀ ਥਾਂ ਬਾਰੇ ਫ਼ੌਰੀ ਸੂਚਨਾ, ਟੈਂਕ ਦੀ ਸਮਰਥਾ,ਅਤੇ ਟੈਂਕ ਦੇ ਪੱਧਰ ਬਾਰੇ ਅੰਕੜੇ ਫ਼ਿਊਲ ਕਾਰਡ ਆਥੋਰਾਈਜੇਸ਼ਨ ਪ੍ਰਕਿਰਿਆ ਜੋੜ ਦਿੱਤੇ ਗਏ ਹਨ ਤਾਂ ਕਿ ਯਾਰਾਂ-ਦੋਸਤਾਂ ਨੂੰ ਫ਼ਿਊਲ ਦੇਣ, ਫ਼ਿਊਲ ‘ਚ ਮਿਲਾਵਟ ਕਰਨ, ਚੋਰੀ ਕਰਨ, ਕਾਰਡ ਦੀ ਨਕਲ ਤਿਆਰ ਕਰਨ ਅਤੇ ਹੋਰ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇਗਾ।

ਨਵੇਂ ਉਤਪਾਦ ‘ਚ ਜੀ.ਪੀ.ਐਸ. ਅਤੇ ਈ.ਐਲ.ਡੀ. ਗੱਡੀ ਅਤੇ ਮਰਚੈਂਟ ਦੀ ਲੋਕੇਸ਼ਨ ਦੇ ਨਾਲ ਗੱਡੀ ਦੀ ਜਾਂਚ-ਪੜਤਾਲ ਬਾਰੇ ਅੰਕੜੇ ਵੀ ਏਕੀਕ੍ਰਿਤ ਹਨ।

ਇਸ ਦੌਰਾਨ ਫ਼ਲੀਟ ਮੈਨੇਜਰਾਂ ਨੂੰ ਜੇ ਕੋਈ ਸ਼ੱਕੀ ਗਤੀਵਿਧੀ ਮਿਲਦੀ ਹੈ ਤਾਂ ਉਹ ‘ਫ਼ੈਸਲਾ ਨਿਯਮਾਂ’ ਨੂੰ ਜ਼ਰੂਰਤ ਅਨੁਸਾਰ ਬਦਲ ਸਕਦੇ ਹਨ।