ਕੋਰਟੈਕ ਦੇ ਐਡੀਟਿਵ ਨੇ ਬਾਇਓਡੀਜ਼ਲ ਦੀ ਚੁਨੌਤੀ ਨੂੰ ਸਰ ਕੀਤਾ

Avatar photo

ਕੋਰਟੈਕ ਆਪਣਾ ਨਵਾਂ ਐਮ-707 ਐਡੀਟਿਵ ਜਾਰੀ ਕਰ ਕੇ ਬਾਇਓਡੀਜ਼ਲ ਦੀਆਂ ਕਈ ਚੁਨੌਤੀਆਂ ਨੂੰ ਸਰ ਕਰ ਰਹੀ ਹੈ।

(ਤਸਵੀਰ : ਕੋਰਟੈਕ)

ਕੰਪਨੀ ਨੇ ਕਿਹਾ ਕਿ ਇਹ ਐਡੀਟਿਵ ਨਾ ਸਿਰਫ਼ ਖੋਰੇ ਨੂੰ ਰੋਕਣ ਲਈ ਬਲਕਿ ਫ਼ਿਊਲ ਨੂੰ ਸਥਿਰ ਕਰਨ, ਪਾਣੀ ਸੰਭਾਲਣ ਅਤੇ ਸੰਘਣੇਪਣ ਨੂੰ ਰੋਕਣ ਲਈ ਵੀ ਜ਼ਰੂਰੀ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੰਮੇ ਸਮੇਂ ਤਕ ਭੰਡਾਰਨ ਦੌਰਾਨ ਸਥਿਰਤਾ ਅਤੇ ਖੋਰਾ ਰੋਕਣ ਲਈ ਸੁਰੱਖਿਆ ਜ਼ਰੂਰੀ ਹੈ।

ਐਮ-707 ਨੂੰ ਸਿੱਧਾ ਲਗਾਇਆ ਜਾ ਸਕਦਾ ਹੈ ਜਾਂ ਫ਼ਿਊਲ ਇਨਹੈਂਸਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

ਕੰਪਨੀ ਨੇ ਕਿਹਾ ਕਿ ਉਪਚਾਰਿਤ ਫ਼ਿਊਲ ਨਾਲ ਸਿੱਧੇ ਸੰਪਰਕ ਵਾਲੀ ਧਾਤ ਦੀਆਂ ਸਤਾ ਨੂੰ ਬਚਾਉਣ ਤੋਂ ਇਲਾਵਾ ਇਹ ਫ਼ਿਊਲ ਲਾਈਨ ਤੋਂ ਉੱਪਰ ਵਾਸ਼ਪ ਵਾਲੀ ਥਾਂ ‘ਤੇ ਵੀ ਧਾਤ ਨੂੰ ਬਚਾਉਂਦਾ ਹੈ। ਕੰਪਨੀ ਅਨੁਸਾਰ ਜ਼ਿਆਦਾ ਪਾਣੀ ਨੂੰ ਸੋਖਣ ਵਾਲੇ ਬਾਇਓਫ਼ਿਊਲ ਲਈ ਇਹ ਬਹੁਤ ਜ਼ਰੂਰੀ ਹੈ ਜੋ ਕਿ ਉੱਪਰ ਸਤਾ ‘ਤੇ ਜੰਮ ਸਕਦੇ ਹਨ ਅਤੇ ਟੈਂਕ ਦੀ ਛੱਤ ਨੂੰ ਖੋਰਾ ਲਾ ਸਕਦੇ ਹਨ।

ਕੋਰਟੈਕ ਨੇ ਕਿਹਾ ਕਿ ਇਹ ਐਡੀਟਿਵ ਤਾਂਬੇ ਜਾਂ ਐਲੂਮੀਨੀਅਮ ਦਾ ਖੋਰਾ ਨਹੀਂ ਕਰਦੇ ਅਤੇ ਇਸ ‘ਚ ਕੋਈ ਧਾਤ, ਕਲੋਰਾਈਡ, ਕਰੋਮੇਟ, ਨਾਈਟਰੇਟ ਜਾਂ ਫ਼ਾਸਫ਼ੇਟ ਨਹੀਂ ਹੁੰਦੇ।