ਕੋਵਿਡ-19 ਦੀ ਵੈਕਸੀਨ ਟਰੱਕਰਸ ਨੂੰ ਪਹਿਲ ਦੇ ਆਧਾਰ ‘ਤੇ ਮਿਲੇ : ਏ.ਟੀ.ਏ.

Avatar photo
ਏ.ਟੀ.ਏ. ਨੇ ਕਿਹਾ ਹੈ ਕਿ ਕੋਵਿਡ-19 ਵੈਕਸੀਨ ਨੂੰ ਪਹਿਲ ਦੇ ਆਧਾਰ ‘ਤੇ ਵੰਡਣ ਵਾਲੀ ਸੂਚੀ ‘ਚ ਟਰੱਕਰਸ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। (ਤਸਵੀਰ: ਆਈਸਟਾਕ)

ਅਮਰੀਕੀ ਟਰੱਕਿੰਗ ਐਸੋਸੀਏਸ਼ਨ (ਏ.ਟੀ.ਏ.) ਨੇ ਟਰੱਕਿੰਗ ਉਦਯੋਗ ਵਰਕਫ਼ੋਰਸ ਵੱਲੋਂ ਮੰਗ ਕੀਤੀ ਹੈ ਕਿ ਕੌਮੀ ਵੈਕਸੀਨ ਰਣਨੀਤੀ ਉਲੀਕਣ ਸਮੇਂ ਹੋਰਨਾਂ ਜ਼ਰੂਰੀ ਵਰਕਰਾਂ ਦੇ ਨਾਲ ਟਰੱਕਿੰਗ ਉਦਯੋਗ ਦੇ ਕਿਰਤਬਲ ਨੂੰ ਵੀ ਪਹਿਲ ਦਿੱਤੀ ਜਾਵੇ।

ਵ੍ਹਾਈਟ ਹਾਊਸ, ਪ੍ਰਤੀਰੋਧਕ ਪ੍ਰੈਕਟੀਸਿਜ਼ ਬਾਰੇ ਸੀ.ਡੀ.ਸੀ. ਸਲਾਹਕਾਰ ਕਮੇਟੀ, ਹੋਣ ਵਾਲੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਨੈਸ਼ਨਲ ਗਵਰਨਰਜ਼ ਐਸੋਸੀਏਸ਼ਨ ਨੂੰ ਕਲ÷ ਜਾਰੀ ਕਈ ਚਿੱਠੀਆਂ ਦੀ ਇੱਕ ਲੜੀ ‘ਚ ਇਹ ਮੰਗ ਕੀਤੀ ਗਈ। ਚਿੱਠੀਆਂ ‘ਚ ਟਰੱਕਿੰਗ ਉਦਯੋਗ ਦੇ ਰੋਲ ‘ਤੇ ਧਿਆਨ ਕੇਂਦਰਤ ਕੀਤਾ ਗਿਆ ਜੋ ਕਿ ਖ਼ੁਦ ਵੈਕਸੀਨ ਦੀ ਵੰਡ ਕਰੇਗੀ।

ਏ.ਟੀ.ਏ. ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ – ਐਡਵੋਕੇਸੀ ਬਿਲ ਸੁਲੀਵਨ ਵੱਲੋਂ ਹਸਤਾਖ਼ਰ ਕੀਤੀ ਚਿੱਠੀ ‘ਚ ਕਿਹਾ ਗਿਆ, ”ਦੇਸ਼ ਦੀ ਸਪਲਾਈ ਚੇਨ ‘ਚ ਸਾਡੀ ਵਰਕਫ਼ੋਰਸ ਕੇਂਦਰੀ ਅਤੇ ਨਾਜ਼ੁਕ ਕੜੀ ਹੈ ਅਤੇ ਇਹ ਕੋਵਿਡ-19 ਵੈਕਸੀਨ ਦੀ ਵੰਡ ਪ੍ਰਕਿਰਿਆ ‘ਚ ਮਹੱਤਵਪੂਰਨ ਰੋਲ ਨਿਭਾਏਗੀ।”

ਉਨ੍ਹਾਂ ਕਿਹਾ, ”ਜਦੋਂ ਟਰੱਕਿੰਗ ਉਦਯੋਗ ਨੂੰ ਪੂਰੇ ਦੇਸ਼ ਅੰਦਰ ਵੈਕਸੀਨ ਵੰਡਣ ਲਈ ਸੱਦਿਆ ਜਾ ਰਿਹਾ ਹੈ, ਇਹ ਸੁਭਾਵਕ ਹੀ ਹੈ ਕਿ ਸਪਲਾਈ ਚੇਨ ਅਤੇ ਰੁਕਾਵਟਾਂ ਨੂੰ ਘੱਟ ਤੋਂ ਘੱਟ ਕਰਨ ਲਈ ਟਰੱਕ ਡਰਾਈਵਰਾਂ ਨੂੰ ਪਹਿਲ ਦੇ ਆਧਾਰ ‘ਤੇ ਵੈਕਸੀਨ ਮਿਲੇ।”
ਕੈਨੇਡੀਅਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਸਟੀਫ਼ਨ ਲੈਸਕੋਅਸਕੀ ਨੇ ਕਿਹਾ ਕਿ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸੀਏਸ਼ਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸੇ ਤਰ੍ਹਾਂ ਦੀਆਂ ਬੇਨਤੀਆਂ ਆਪਣੇ ਸੰਬੰਧਤ ਅਧਿਕਾਰ ਖੇਤਰ ‘ਚ ਕਰਨ ਕਿਉਂਕਿ ਵੈਕਸੀਨ ਦੀ ਵੰਡ ਪ੍ਰੋਵਿੰਸ ਦਾ ਕੰਮ ਹੈ।

”ਫ਼ੈਡਰਲ ਸਰਕਾਰ ਵੈਕਸੀਨ ਖ਼ਰੀਦ ਰਹੀ ਹੈ ਪਰ ਉਹ ਪ੍ਰੋਵਿੰਸ ਨੂੰ ਇਸ ਦੀ ਵੰਡ ਇੱਕ ਫ਼ਾਰਮੂਲੇ ਦੇ ਆਧਾਰ ‘ਤੇ ਕਰ ਰਹੀ ਹੈ।”

ਉਨ੍ਹਾਂ ਕਿਹਾ, ਐਸੋਸੀਏਸ਼ਨ ਬਜ਼ੁਰਗਾਂ ਨੂੰ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਵਾਇਰਸ ਹੈ, ਫ਼ਰੰਟਲਾਈਨ ਸਿਹਤ ਸੰਭਾਲ ਵਰਕਰ ਅਤੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਪਹਿਲ ਦੇ ਆਧਾਰ ‘ਤੇ ਦੇਣ ਦੀ ਮੰਗ ਕਰ ਰਹੀ ਹੈ ਜੋ ਕੋਵਿਡ-19 ਕਰਕੇ ਵੱਧ ਖ਼ਤਰੇ ‘ਚ ਹਨ।

”ਵੈਕਸੀਨ ਪਹਿਲਾਂ ਪ੍ਰਾਪਤ ਕਰਨ ਲਈ ਉਦਯੋਗ ਵਜੋਂ ਅਸੀਂ ਬਹੁਤ ਨਾਜ਼ੁਕ ਹਾਲਤ ‘ਚ ਹਾਂ।”

ਲੈਸਕੋਅਸਕੀ ਨੇ ਕਿਹਾ ਕਿ ਓਂਟਾਰੀਓ ਟਰੱਕਿੰਗ ਐਸਸੀਏਸ਼ਨ (ਓ.ਟੀ.ਏ.) ਨੇ ਰਸਮੀ ਤੌਰ ‘ਤੇ ਆਪਣੇ ਪ੍ਰੋਵਿੰਸ ਨੂੰ ਟਰੱਕਿੰਗ ਉਦਯੋਗ ‘ਚ ਕੰਮ ਕਰਨ ਵਾਲਿਆਂ ਨੂੰ ਵੈਕਸੀਨ ਪ੍ਰਾਪਤਕਰਤਾਵਾਂ ਦੀ ਦੂਜੀ ਲੜੀ ‘ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

ਏ.ਟੀ.ਏ. ਦੀਆਂ ਚਿੱਠੀਆਂ ‘ਚ ਸੁਲੀਵਨ ਨੇ ਲਿਖਿਆ, ”ਜਿਵੇਂ ਪੀ.ਪੀ.ਈ. ਦੀ ਵੰਡ ਨੂੰ ਪਹਿਲ ਦੇਣ ਲਈ ਜਦੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਾਂ ਸਮਰਪਿਤ ਪੇਸ਼ੇਵਰਾਂ ‘ਚ ਇਸ ਦੀ ਵੰਡ ਨੂੰ ਪਹਿਲ ਦਿੱਤੀ ਗਈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸਪਲਾਈ ਚੇਨ ਨੂੰ ਚਾਲੂ ਰੱਖਣਾ ਯਕੀਨੀ ਬਣਾਇਆ, ਉਸੇ ਤਰ੍ਹਾਂ ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਇਹ ਯਕੀਨੀ ਕਰਨ ਲਈ ਕੇਂਦਰਤ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਮੁਢਲਾ ਢਾਂਚਾ ਕਾਮਿਆਂ ਨੂੰ ਹੀ ਕੋਵਿਡ-19 ਵੈਕਸੀਨ ਦੀ ਵੰਡ ਲਈ ਪਹਿਲ ਦਿੱਤੀ ਜਾਣੀ ਚਾਹੀਦੀ ਹੈ, ਜਦੋਂ ਵੀ ਇਹ ਮੌਜੂਦ ਹੋਵੇ।”

ਇਨ੍ਹਾਂ ਚਿੱਠੀਆਂ ‘ਚ ਇਸ ਬਾਰੇ ਵੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਟਰੱਕਿੰਗ ਉਦਯੋਗ ਦੇ ਮੈਂਬਰਾਂ ਨੂੰ ਸੁਰੱਖਿਅਤ ਨਾ ਕੀਤਾ ਗਿਆ ਤਾਂ ਇਸ ਦੇ ਕੀ ਨਤੀਜੇ ਹੋ ਸਕਦੇ ਹਨ।

ਉਨ੍ਹਾਂ ਲਿਖਿਆ, ”ਕੋਵਿਡ-19 ਵਿਰੁੱਧ ਜੰਗ ‘ਚ ਭਰਵਾਂ ਯੋਗਦਾਨ ਦੇਣ ਲਈ ਟਰੱਕਿੰਗ ਉਦਯੋਗ ਨੂੰ ਮਾਣ ਹੈ ਅਤੇ ਸਾਡੀ ਮੰਗ ਹੈ ਕਿ ਤੁਸੀਂ ਟਰੱਕਿੰਗ ਕਿਰਤਬਲ ਵੱਲੋਂ ਵੈਕਸੀਨ ਦੀ ਵੰਡ ‘ਚ ਉਨ÷ ਾਂ ਦੇ ਜ਼ਰੂਰੀ ਕਿਸਮ ਦੇ ਕੰਮ ਨੂੰ ਮਾਨਤਾ ਦਿਓਗੇ।”

”ਜਿਵੇਂ ਕਿ ਅਸੀਂ ਮਹਾਂਮਾਰੀ ਦੀ ਸ਼ੁਰੂਆਤ ‘ਚ ਵੇਖਿਆ ਸੀ ਕਿ ਜਦੋਂ ਸਪਲਾਈ ਰੁਕਦੀ ਹੈ ਤਾਂ ਇਸ ਦੇ ਨਤੀਜੇ ਬੁਰੇ ਨਿਕਲਦੇ ਹਨ।”