ਕੋਵਿਡ-19 ਵਿਰੁੱਧ ਜੰਗ ‘ਚ – ਟਰੱਕ ਦੀ ਕੈਬ ਨੂੰ ਸਾਫ਼ ਅਤੇ ਸੁਰੱਖਿਅਤ ਕਿਵੇਂ ਰਖਿਆ ਜਾਵੇ

Avatar photo

ਡਰਾਈਵਿੰਗ ਸ਼ਿਫ਼ਟ ਸ਼ੁਰੂ ਕਰਨ ਤੋਂ ਪਹਿਲਾਂ, ਜਿਨ੍ਹਾਂ ਚੀਜ਼ਾਂ ਦੀ ਤੁਸੀਂ ਵਰਤੋਂ ਕਰਨ ਜਾ ਰਹੇ ਹੋ, ਉਨ੍ਹਾਂ ਨੂੰ ਸਾਫ਼-ਸਫ਼ਾਈ ਦੇ ਢੁਕਵੇਂ ਉਤਪਾਦ ਜਾਂ ਗਰਮ ਸਾਬਣ ਵਾਲੇ ਪਾਣੀ ਨਾਲ ਪੂੰਝੋ। ਇਸ ਨਾਲ ਕੰਮ ਸ਼ੁਰੂ ਕਰਨ ‘ਚ ਤੁਹਾਨੂੰ 10 ਮਿੰਟ ਵਾਧੂ ਲੱਗ ਸਕਦੇ ਹਨ, ਪਰ ਅੱਜਕਲ  ਸੜਕਾਂ ‘ਚ ਘੱਟ ਭੀੜ ਹੋਣ ਕਰ ਕੇ ਸਫ਼ਰ ‘ਚ ਤੁਹਾਡਾ ਏਨਾ ਕੁ ਸਮਾਂ ਘੱਟ ਵੀ ਲੱਗ ਜਾਂਦਾ ਹੈ। ਸਾਫ਼ ਕਰਨ ਵਾਲੀਆਂ ਥਾਵਾਂ ‘ਚ ਸਟੀਅਰਿੰਗ ਵੀਲ੍ਹ, ਗੀਅਰ ਸ਼ਿਫ਼ਟ ਜਾਂ ਸਲੈਕਟਰ, ਡਰਾਈਵਰ ਦੀ ਵਰਤੋਂ ਵਾਲੇ ਸਵਿੱਚ ਅਤੇ ਕੰਟਰੋਲ, ਦਰਵਾਜ਼ੇ ਦੇ ਹੈਂਡਲ (ਅੰਦਰਲੇ ਅਤੇ ਬਾਹਰਲੇ) ਅਤੇ ਸ਼ੀਸ਼ੇ ਸ਼ਾਮਲ ਹਨ। ਸਲੀਪਰ ‘ਚ ਵੀ ਹਰ ਚੀਜ਼ ਨੂੰ ਪੂੰਝ ਕੇ ਸਾਫ਼ ਕਰਨਾ ਨਾ ਭੁੱਲੋ।

ਦਰੀਆਂ ਅਤੇ ਚਾਦਰਾਂ ਨੂੰ ਵੀ ਨਿਯਮਤ ਰੂਪ ‘ਚ ਧੋਣਾ ਚਾਹੀਦਾ ਹੈ। ਕਪੜੇ ਧੋਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਬੈਗ ਨੂੰ ਵੀ ਧੋਵੋ, ਜਾਂ ਗੰਦੇ ਕਪੜੇ ਪਾਉਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਗਾਰਬੇਜ ਬੈਗ ਨੂੰ ਕੂੜੇਦਾਨ ‘ਚ ਪਾ ਦਿਉ।

ਟੇਬਲ, ਟੱਚ ਸਕ੍ਰੀਨ ਅਤੇ ਕੀਬੋਰਡ ਵਰਗੇ ਇਲੈਕਟ੍ਰਾਨਿਕ ਉਪਕਰਨਾਂ ‘ਤੇ ਕਿਸੇ ਵੀ ਗੰਦਗੀ ਨੂੰ ਨਿਰਮਾਤਾ ਦੀਆਂ ਹਦਾਇਤਾਂ ਅਨੁਸਾਰ ਸਾਫ਼ ਕਰ ਦਿਉ। ਇਲੈਕਟ੍ਰਾਨਿਕਸ ਲਈ ਪੂੰਝੇ ਜਾ ਸਕਣ ਵਾਲੇ ਕਵਰ ਦਾ ਪ੍ਰਯੋਗ ਕਰੋ। ਜੇਕਰ ਨਿਰਮਾਤਾ ਵੱਲੋਂ ਹਦਾਇਤਾਂ ਜਾਰੀ ਨਾ ਕੀਤੀਆਂ ਗਈਆਂ ਹੋਣ ਤਾਂ ਛੂਹੀਆਂ ਜਾਣ ਵਾਲੀਆਂ ਥਾਵਾਂ ‘ਤੇ ਅਲਕੋਹਲ-ਅਧਾਰਤ ਵਾਇਪਸ ਜਾਂ ਸਪ੍ਰੇ ਦੀ ਵਰਤੋਂ ਕਰੋ ਜਿਸ ‘ਚ ਘੱਟ ਤੋਂ ਘੱਟ 70% ਅਲਕੋਹਲ ਹੋਵੇ।

ਤਕਨੀਸ਼ੀਅਨਾਂ ਲਈ ਸਾਫ਼-ਸਫ਼ਾਈ

ਟਰੱਕਾਂ ਦੀ ਸਰਵਿਸ ਕਰਨ ਸਮੇਂ ਤਕਨੀਸ਼ੀਅਨਾਂ ਨੂੰ ਸੁਰੱਖਿਆ ਦਸਤਾਨੇ ਪਹਿਨਣੇ ਚਾਹੀਦੇ ਹਨ ਜਾਂ ਛੋਹੇ ਜਾਣ ਵਾਲੀਆਂ ਥਾਵਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਵਿਸ਼ੇਸ਼ ਕਰ ਕੇ ਦਰਵਾਜ਼ਿਆਂ ਦੇ ਹੈਂਡਲ, ਸਟੀਅਰਿੰਗ ਵੀਲ੍ਹ ਅਤੇ ਗੀਅਰ ਸਿਫ਼ਟ ‘ਤੇ ਕੰਮ ਕਰਦੇ ਸਮੇਂ।

ਜੇਕਰ ਤੁਹਾਨੂੰ ਸੜਕਾਂ ‘ਤੇ ਚੱਲਣ ਦੌਰਾਨ ਟਰੱਕ ਦੀ ਸਰਵਿਸ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਤੁਹਾਨੂੰ ਟਰੱਕ ਦੇ ਅੰਦਰ ਹੀ ਰਹਿਣ ਲਈ ਕਿਹਾ ਜਾ ਸਕਦਾ ਹੈ ਤਾਂ ਕਿ ਤਕਨੀਸ਼ੀਅਨ ਨੂੰ ਅੰਦਰ ਨਾ ਜਾਣਾ ਪੈ ਜਾਵੇ।

ਸਾਫ਼-ਸਫ਼ਾਈ ਦੇ ਉਤਪਾਦਾਂ ਬਾਰੇ ਸਿਫ਼ਾਰਸ਼ਾਂ

ਸਾਫ਼-ਸਫ਼ਾਈ ਦੇ ਉਤਪਾਦ ਕਿਸੇ ਸਤਹ ਤੋਂ ਕੀਟਾਣੂ, ਗੰਦਗੀ ਅਤੇ ਅਸ਼ੁੱਧੀਆਂ ਨੂੰ ਸਾਬਣ ਜਾਂ ਪਾਣੀ ਦੀ ਵਰਤੋਂ ਨਾਲ ਖ਼ਤਮ ਕਰ ਦਿੰਦੇ ਹਨ। ਸਫ਼ਾਈ ਨਾਲ ਜ਼ਰੂਰੀ ਨਹੀਂ ਕਿ ਕੀਟਾਣੂ ਬਿਲਕੁਲ ਖ਼ਤਮ ਹੋ ਜਾਣ, ਪਰ ਸਫ਼ਾਈ ਕਰਨ ਨਾਲ ਇਨਫ਼ੈਕਸ਼ਨ ਫੈਲਣ ਦਾ ਖ਼ਤਰਾ ਘੱਟ ਜਾਂਦਾ ਹੈ। ਡਿਸਇਨਫ਼ੈਕਟਿੰਗ ਪ੍ਰੋਡਕਟ ਰਸਾਇਣਾਂ ਦੀ ਮੱਦਦ ਨਾਲ ਸਤਹ ‘ਤੇ ਮੌਜੂਦਾ ਕੀਟਾਣੂਆਂ ਨੂੰ ਮਾਰ ਦਿੰਦੇ ਹਨ।

ਹੈਲਥ ਕੈਨੇਡਾ ਨੇ ਸਖ਼ਤ-ਸਤਹ ਡਿਸਇਨਫ਼ੈਕਟੈਂਟਸ ਦੀ ਸੂਚੀ ਜਾਰੀ ਕੀਤੀ ਹੈ ਜੋ ਕਿ ਕੋਵਿਡ-19 ਵਿਰੁੱਧ ਇਸ ਦੀਆਂ ਹਦਾਇਤਾਂ ਨੂੰ ਪੂਰਾ ਕਰਦਾ ਹੈ। ਡਿਸਇਨਫ਼ੈਕਟੈਂਟ ‘ਚ ਵਾਇਰਸ ਨੂੰ ਮਾਰਨ ਦੀ ਸਮਰਥਾ ਹੁੰਦੀ ਹੈ, ਜਦਕਿ ਆਮ ਸਾਫ਼-ਸਫ਼ਾਈ ਦੇ ਉਤਪਾਦਾਂ ਨਾਲ ਵਾਇਰਸ ਸਤਹ ਤੋਂ ਪੂੰਝਣ ਵਾਲੀ ਚੀਜ਼ ਜਾਂ ਵਾਇਪ ‘ਤੇ ਆ ਜਾਂਦੇ ਹਨ।

ਜਿਮ ਪਾਰਕ ਵੱਲੋਂ