ਕੰਮ ਦੇ ਘੰਟੇ, ਬਰੇਕ ਸਿਸਟਮ ਰਹੇ ਰੋਡਚੈੱਕ ਉਲੰਘਣਾਵਾਂ ਦੇ ਸਭ ਤੋਂ ਵੱਡੇ ਕਾਰਨ

Avatar photo

ਕੈਨੇਡੀਆਈ ਇੰਸਪੈਕਟਰਾਂ ਨੇ 817 ਗੱਡੀਆਂ ਅਤੇ 135 ਡਰਾਈਵਰਾਂ ਨੂੰ ਇਸ ਸਾਲ ਦੇ ਕੌਮਾਂਤਰੀ ਰੋਡਚੈੱਕ ਇੰਸਪੈਕਸ਼ਨ ਬਲਿਟਜ਼ ਦੌਰਾਨ ਸੇਵਾ ਤੋਂ ਬਾਹਰ ਕਰ ਦਿੱਤਾ।

ਸਤੰਬਰ 9-12 ਦੌਰਾਨ ਚੱਲਣ ਵਾਲੀ ਇਸ ਜਾਂਚ ਦੌਰਾਨ ਪੂਰੇ ਉੱਤਰੀ ਅਮਰੀਕਾ ‘ਚ 50,000 ਗੱਡੀਆਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਗੱਡੀਆਂ ਨੂੰ ਸੇਵਾ ਤੋਂ ਬਾਹਰ ਕਰਨ ਦੀ ਕੁਲ ਦਰ 20.9% ਰਹੀ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੇ ਕਿਹਾ ਕਿ ਕੁਲ ਮਿਲਾ ਕੇ ਗੱਡੀਆਂ ਨਾਲ ਸੰਬੰਧਤ 12,254 ਉਲੰਘਣਾਵਾਂ ਦਰਜ ਕੀਤੀਆਂ ਗਈਆਂ।

ਜ਼ਿਆਦਾਤਰ ਉਪਕਰਨ ਸਮੱਸਿਆਵਾਂ ਦਾ ਕਾਰਨ ਬਰੇਕ ਸਿਸਟਮ ਸੀ। ਕੈਨੇਡਾ ਦੀਆਂ 32.1% ਗੱਡੀਆਂ ‘ਚ ਇਹ ਗੜਬੜ ਰਹੀ। ਇਸ ਤੋਂ ਬਾਅਦ ਕਾਰਗੋ ਸਿਕਿਉਰਮੈਂਟ (19.4%), ਟਾਇਰ (12.9%), ਬ੍ਰੇਕ ਅਡਜਸਟਮੈਂਟ (10.4%) ਅਤੇ ਲਾਈਟਾਂ (7.5%) ‘ਚ ਗੜਬੜ ਮਿਲੀ।

ਡਰਾਈਵਰਾਂ ਨਾਲ ਸੰਬੰਧਤ ਸਮੱਸਿਆਵਾਂ ‘ਚ, ਕੰਮ ਕਰਨ ਦੇ ਘੰਟਿਆਂ ਦੀ ਉਲੰਘਣਾ ਸਭ ਤੋਂ ਜ਼ਿਆਦਾ ਫੈਲੀ ਵੇਖੀ ਗਈ ਅਤੇ ਕੈਨੇਡਾ ‘ਚ ਅਜਿਹੀਆਂ ਉਲੰਘਣਾਵਾਂ ਦੀ ਦਰ 73.7% ਸੀ। ਹੋਰਨਾਂ ਉਲੰਘਣਾਵਾਂ ‘ਚ ਗੱਡੀ ਚਲਾਉਂਦੇ ਵੇਲੇ ਸੈੱਲ ਫ਼ੋਨ ਦੀ ਵਰਤੋਂ ਕਰਨ ਦੀ ਦਰ 8.6% ਰਹੀ। ਇਸ ਤੋਂ ਬਾਅਦ ਐਕਸਪਾਇਰ ਲਾਇਸੰਸ (6.9%), ਝੂਠੇ ਲਾਗ (4.6%), ਲਾਇਸੰਸ ਦੀ ਗ਼ਲਤ ਸ਼੍ਰੇਣੀ (2.3%) ਅਤੇ ਲਾਇਸੰਸ ਪਾਬੰਦੀਆਂ ਦੀ ਉਲੰਘਣਾ ਸ਼ਾਮਲ ਹੈ।

ਅਮਰੀਕਾ ‘ਚ, ਡਰਾਈਵਰ ਉਲੰਘਣਾਵਾਂ ‘ਚ ਕੰਮ ਕਰਨ ਦੇ ਘੰਟਿਆਂ ਦੀ ਉਲੰਘਣਾ 32.5% ਪਾਈ ਗਈ।

(ਸਰੋਤ : ਸੀ.ਵੀ.ਐਸ.ਏ.)

ਕੈਨੇਡਾ ‘ਚ ਪੱਧਰ 1, 2 ਅਤੇ 3 ਦੀਆਂ 3,993 ਜਾਂਚਾਂ ਦੇ ਆਧਾਰ ‘ਤੇ, ਗੱਡੀਆਂ ਨਾਲ ਸੰਬੰਧਤ 1,214 ਸੇਵਾ ਤੋਂ ਬਾਹਰ ਉਲੰਘਣਾਵਾਂ ਵੇਖੀਆਂ ਗਈਆਂ। ਪਰ 1,788 ਪਾਵਰ ਯੂਨਿਟ ਅਤੇ 917 ਟਰੇਲਰਾਂ ਨੂੰ ਸਫ਼ਲ ਜਾਂਚ ਲਈ ਸੀ.ਵੀ.ਐਸ.ਏ. ਡੀਕੈਲ ਦਿੱਤੇ ਗਏ।

ਇਸ ਸਾਲ ਡਰਾਈਵਰਾਂ ਦੀਆਂ ਜ਼ਰੂਰਤਾਂ ‘ਤੇ ਵਿਸ਼ੇਸ਼ ਧਿਆਨ ਰਿਹਾ ਅਤੇ ਡਰਾਈਵਰਾਂ ਦੀ ਉਮਰ, ਲਾਇਸੰਸ ਅਤੇ ਪਰਮਿਟ, ਮੈਡੀਕਲ ਜ਼ਰੂਰਤਾਂ, ਡਿਊਟੀ ਸਟੇਟਸ, ਬਿਮਾਰੀ ਜਾਂ ਥਕੇਵਾਂ, ਜਾਂ ਡਰੱਗਜ਼ ਅਤੇ ਅਲਕੋਹਲ ਬਾਰੇ ਉਲੰਘਣਾਵਾਂ ਦੇ ਅੰਕੜੇ ਇਕੱਠੇ ਕੀਤੇ ਗਏ।

(ਸਰੋਤ : ਸੀ.ਵੀ.ਐਸ.ਏ.)

ਆਊਟ-ਆਫ਼-ਸਰਵਿਸ ਡਰਾਈਵਰਾਂ ਨੇ ਡਰਾਈਵਰਾਂ ਨਾਲ ਸੰਬੰਧਤ ਕੈਨੇਡਾ ‘ਚ ਕੁਲ ਮਿਲਾ ਕੇ 175 ਉਲੰਘਣਾਵਾਂ ਦਰਜ ਕੀਤੀਆਂ ਜਦਕਿ ਪੂਰੇ ਉੱਤਰੀ ਅਮਰੀਕਾ ‘ਚ ਇਹ ਗਿਣਤੀ 3,247 ਰਹੀ।

ਜਾਂਚ ਕੀਤੇ ਗਏ 194 ਖ਼ਤਰਨਾਕ ਵਸਤ ਗੱਡੀਆਂ ‘ਚੋਂ 19.6% ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ, ਜਦਕਿ 4.1% ਡਰਾਈਵਰ ਸੇਵਾ ਤੋਂ ਬਾਹਰ ਕਰ ਦਿੱਤੇ ਗਏ।

(ਸਰੋਤ : ਸੀ.ਵੀ.ਐਸ.ਏ.)

ਜ਼ਿਆਦਾਤਰ ਨਤੀਜੇ ਪੱਧਰ 1 ਜਾਂਚਾਂ ‘ਤੇ ਅਧਾਰਤ ਹਨ, ਜਿਨ੍ਹਾਂ ‘ਚ 37 ਪੜਾਅ ਸ਼ਾਮਲ ਹਨ।

ਅਸਲ ‘ਚ ਇਹ ਰੋਡਚੈੱਕ ਇੰਸਪੈਕਸ਼ਨ ਬਲਿਟਜ਼ ਮਈ 5-7 ਦੌਰਾਨ ਹੋਣੀ ਸੀ ਪਰ ਮਹਾਂਮਾਰੀ ਨਾਲ ਸੰਬੰਧਤ ਚਿੰਤਾਵਾਂ ਕਰਕੇ ਇਸ ਨੂੰ ਸਤੰਬਰ ਤਕ ਮੁਲਤਵੀ ਕਰ ਦਿੱਤਾ ਗਿਆ।

ਸਾਲਾਨਾ ਰੋਡਚੈੱਕ ਇੰਸਪੈਕਸ਼ਨ ਬਲਿਟਜ਼ ਮੁਹਿੰਮ ਪਹਿਲੀ ਵਾਰੀ 1988 ‘ਚ ਸ਼ੁਰੂ ਕੀਤੀ ਗਈ ਅਤੇ ਇਸ ‘ਚ ਹੁਣ ਤਕ ਸੜਕ ਕਿਨਾਰੇ 1.7 ਮਿਲੀਅਨ ਗੱਡੀਆਂ ਦੀ ਜਾਂਚ ਕੀਤੀ ਗਈ ਹੈ।

ਅਗਲੀ ਕੌਮਾਂਤਰੀ ਰੋਡਚੈੱਕ ਬਲਿਟਜ਼ ਮਈ 4-6 ਵਿਚਕਾਰ ਹੋਵੇਗੀ।

(ਸਰੋਤ : ਸੀ.ਵੀ.ਐਸ.ਏ.)