ਗੁੱਡਯੀਅਰ ਨੇ ਆਫ਼-ਹਾਈਵੇ ਟਾਇਰ ਪੇਸ਼ਕਸ਼ਾਂ ਦਾ ਵਿਸਤਾਰ ਕੀਤਾ

Avatar photo
(ਤਸਵੀਰ: ਗੁੱਡਯੀਅਰ)

ਗੁੱਡਯੀਅਰ ਨੇ ਆਪਣੇ ਆਫ਼-ਹਾਈਵੇ ਢੁਆਈ ਲੜੀ ਦਾ RH-4A+ ਟਾਇਰ ਨਾਲ ਵਿਸਤਾਰ ਕੀਤਾ ਹੈ, ਜੋ ਕਿ ਸਖ਼ਤ ਪੱਥਰਾਂ ਵਾਲੇ ਹਾਲਾਤ ‘ਚ ਚੱਲਣ ਲਈ ਬਣਾਇਆ ਗਿਆ ਹੈ।

ਕੰਪਨੀ ਨੇ ਕਿਹਾ ਹੈ ਕਿ ਟਾਇਰ ਦੀ ਵਿਸ਼ੇਸ਼ਤਾ ਵੱਧ-ਡੂੰਘੀ ਈ-4+ ਟ੍ਰੈੱਡ ਡੂੰਘਾਈ ਹੈ ਜਿਸ ‘ਤੇ ਉੱਚ ਨੈੱਟ-ਟੂ-ਗਰੋਸ ਟ੍ਰੈੱਡ ਪੈਟਰਨ ਹੈ ਅਤੇ ਇਹ ਅਨੁਕੂਲ ਫ਼ੁੱਟਪ੍ਰਿੰਟ ਦਬਾਅ ਦਿੰਦਾ ਹੈ।

ਇਸ ਦੇ ਲਾਭਾਂ ‘ਚ ਬਿਹਤਰ ਸਾਈਡਵਾਲ ਟਿਕਾਊਪਨ ਅਤੇ ਪਾਸਿਆਂ ਦੀ ਸਥਿਰਤਾ ਸ਼ਾਮਲ ਹੈ ਜੋ ਕਿ ਡਿਊਰਾਵਾਲ ਤਕਨਾਲੋਜੀ ਕਰਕੇ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਟਾਇਰ ਦੀਆਂ ਵਿਸ਼ੇਸ਼ਤਾਵਾਂ ‘ਚ ਚੌੜੀ ਬੀਡ ਡਿਜ਼ਾਈਨ ਅਤੇ ਚੌੜੇ ਮੋਲਡਿਡ ਰਿਮ ਸ਼ਾਮਲ ਹਨ। ਟ੍ਰੈੱਡ ਦੀ ਸੈਂਟਰਲਾਈਨ ਬਲੇਡਿੰਗ, ਸ਼ੋਲਡਰ ਲੱਗ ਪਾਕੇਟ ਅਤੇ ਸ਼ੋਲਡਰ ਲੱਗ ਸਾਈਡ ਨੌਚ ਕਰਕੇ ਟਾਇਰ ਦਾ ਤਾਪਮਾਨ ਠੰਢਾ ਰਹਿੰਦਾ ਹੈ।

ਪਰਖ ਦੌਰਾਨ ਸਾਹਮਣੇ ਆਇਆ ਹੈ ਕਿ RM-4B+ ਟਾਇਰਾਂ ਮੁਕਾਬਲੇ RH-4A+ ਟਾਇਰ 12% ਘੰਟੇ ਵੱਧ ਸਮਾਂ ਚਲਦੇ ਹਨ।

RH-4A+ ਟਾਇਰ ਇਸ ਸਮੇਂ 59/80R63, 46/90R57 ਅਤੇ 27.00R49 ਆਕਾਰਾਂ ‘ਚ ਮੌਜੂਦ ਹਨ ਅਤੇ ਇਹ ਗੁੱਡਯੀਅਰ ਦੇ ਆਪਣੇ ਟ੍ਰੈੱਡ ਯੌਗਿਕ ਨਾਲ ਪਸੰਦ ਅਨੁਸਾਰ ਕੇਸਿੰਗ ਉਸਾਰੀਆਂ ‘ਚ ਮੌਜੂਦ ਹਨ।