ਗੁੱਡਯੀਅਰ ਵੈਂਚਰਸ ਨੇ ਟੂਸਿੰਪਲ ‘ਚ ਨਿਵੇਸ਼ ਕੀਤਾ

Avatar photo

ਟਾਇਰ ਨਿਰਮਾਤਾ ਕੰਪਨੀ ਦੀ ਨਿਵੇਸ਼ ਸ਼ਾਖਾ ਗੁੱਡਯੀਅਰ ਵੈਂਚਰਸ ਨੇ ਖ਼ੁਦਮੁਖਤਿਆਰ ਟਰੱਕ ਤਕਨਾਲੋਜੀ ਕੰਪਨੀ ਟੂਸਿੰਪਲ ‘ਚ ਨਿਵੇਸ਼ ਕੀਤਾ ਹੈ।

(ਤਸਵੀਰ: ਟੂਸਿੰਪਲ)

ਟੂਸਿੰਪਲ ਦੇ ਖ਼ੁਦਮੁਖਤਿਆਰ ਟਰੱਕ ਐਰੀਜ਼ੋਨਾ, ਟੈਕਸਾਸ, ਚੀਨ, ਜਾਪਾਨ ਅਤੇ ਯੂਰੋਪ ਦੀਆਂ ਫ਼ੈਸਿਲਿਟੀਜ਼ ਤੋਂ ਬਾਹਰ ਚਲ ਰਹੇ ਹਨ। ਇਸ ਦੀ ਯੋਜਨਾ ਉਦਯੋਗ ‘ਚ ਚੌਥੇ ਪੱਧਰ ਦੀ ਆਟੋਨੋਮਸ ਸਲਿਊਸ਼ਨਜ਼ ਲਿਆਉਣਾ ਹੈ।

ਗੁੱਡਯੀਅਰ ਇਸ ਕੰਪਨੀ ‘ਚ ਪਹਿਲਾਂ ਹੀ ਟਾਇਰ ਅਤੇ ਟਾਇਰ ਮੈਨੇਜਮੈਂਟ ਸਲਿਊਸ਼ਨਜ਼ ਦੇ ਰਹੀ ਸੀ।

ਗੁੱਡਯੀਅਰ ਵੈਂਚਰਸ ਦੇ ਸੀਨੀਅਰ ਮੈਨੇਜਰ ਅਭਿਜੀਤ ਗਾਂਗੁਲੀ ਨੇ ਕਿਹਾ, ”ਅਸੀਂ ਇਸ ਨਿਵੇਸ਼ ਰਾਹੀਂ ਟੂਸਿੰਪਲ ਨਾਲ ਗੁੱਡਯੀਅਰ ਦਾ ਸੰਬੰਧ ਬਣਾ ਕੇ ਬਹੁਤ ਉਤਸ਼ਾਹਿਤ ਹਾਂ। ਟੂਸਿੰਪਲ ਦੀ ਖ਼ੁਦਮੁਖਤਿਆਰ ਤਕਨਾਲੋਜੀ, ਅਤੇ ਇਸ ਦੇ ਖ਼ੁਦਮੁਖਤਿਆਰ ਫ਼ਰੇਟ ਬਾਰੇ ਦ੍ਰਿਸ਼ਟੀ ਦੀ ਕਮਰਸ਼ੀਅਲ ਫ਼ਰੇਟ ਉਦਯੋਗ ‘ਚ ਬਹੁਤ ਕਦਰ ਪੈਣ ਵਾਲੀ ਹੈ।”