ਗੱਡੀ ਦੀ ਸਟੀਕ ਸਥਿਤੀ ਅਤੇ ਸਰਵਿਸ ਬਾਰੇ ਜਾਣਕਾਰੀ ਦਿੰਦਾ ਹੈ ਹੇਲੋ ਕੁਨੈਕਟ ਟਾਇਰ ਸਿਸਟਮ

Avatar photo

ਅਪੇਰੀਆ ਟੈਕਨੋਲੋਜੀਜ਼ ਆਪਣੇ ਮੁਕੰਮਲ ਹੇਲੋ ਕੁਨੈਕਟ ਟਾਇਰ ਸਿਸਟਮ ਨੂੰ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਕਿ ਫ਼ਲੀਟਸ ਨੂੰ ਟਾਇਰ ਦੀ ਸਥਿਤੀ ਅਤੇ ਇਸ ਦੀ ਮੁਰੰਮਤ ਬਾਰੇ ਤੁਰੰਤ ਜਾਣਕਾਰੀ ਦੇ ਸਕਦਾ ਹੈ।

ਇਸ ਸਿਸਟਮ ਨੂੰ ਮਾਰਚ ਮਹੀਨੇ ‘ਚ ਜਾਰੀ ਕੀਤਾ ਗਿਆ ਸੀ ਅਤੇ ਇਸ ਦੀ ਅੱਠ ਫ਼ਲੀਟਸ ਨਾਲ ਲਗਭਗ 1,000 ਗੱਡੀਆਂ ‘ਚ ਸ਼ੁਰੂਆਤੀ ਜਾਂਚ ਮੁਕੰਮਲ ਕਰ ਲਈ ਗਈ ਹੈ।

ਜਿੱਥੇ ਸਬੰਧਤ ਹੇਲੋ ਟਾਇਰ ਇਨਫ਼ਲੇਟਰ ਘੁੰਮ ਰਹੇ ਪਹੀਏ ਦੀ ਤਾਕਤ ਨਾਲ ਹਵਾ ਦਾ ਦਬਾਅ ਦਾ ਬਣਾਈ ਰਖਦੇ ਹਨ, ਹੇਲੋ ਕੁਨੈਕਟ ਲਗਾਤਾਰ ਟਾਇਰ ਦੇ ਦਬਾਅ ‘ਤੇ ਨਜ਼ਰ ਰਖਦਾ ਹੈ ਅਤੇ ਇਸ ਨੂੰ ਵੱਧ-ਘੱਟ ਕਰਦਾ ਰਹਿੰਦਾ ਹੈ। ਟੈਲੀਮੈਟਿਕਸ ਸਿਸਟਮ ਦਬਾਅ ਨਾਲ ਸਬੰਧਤ ਜਾਣਕਾਰੀ ਨੂੰ ਗੱਡੀ ਦੀ ਸਟੀਕ ਥਾਂ ਅਤੇ ਹੋਰ ਟਾਇਰ ਮੁਰੰਮਤ ਅੰਕੜਿਆਂ ਜਿਵੇਂ ਟ੍ਰੈੱਡ ਡੂੰਘਾਈ ਅਤੇ ਬਦਲਣ ਦੇ ਦਰਜ ਵੇਰਵੇ ਨਾਲ ਜੋੜਦਾ ਹੈ।

ਹੇਲੋ ਕੁਨੈਕਟ ਮਸ਼ੀਨ ਲਰਨਿੰਗ – ਅਤੇ ਐਲਗੋਰਿਦਮਸ ਜੋ ਕਿ ਟਾਇਰਾਂ ਨਾਲ 1.6 ਅਰਬ ਕਿਲੋਮੀਟਰ ਦੇ ਤਜਰਬੇ ਤੋਂ ਪੈਦਾ ਹੋਇਆ ਹੈ – ਦਾ ਪ੍ਰਯੋਗ ਕਰ ਕੇ ਟਾਇਰਾਂ ਨਾਲ ਸਬੰਧਤ ਸਮੱਸਿਆਵਾਂ ਦੀ ਆਮ ਪਰੈਸ਼ਰ ਗੇਜ ਤੋਂ ਪਹਿਲਾਂ ਹੀ ਪਛਾਣ ਕਰ ਲੈਂਦਾ ਹੈ।

ਕੰਪਨੀ ਦੇ ਪ੍ਰੈਜ਼ੀਡੈਂਟ ਅਤੇ ਚੀਫ਼ ਐਗਜ਼ੈਕਟਿਵ ਅਫ਼ਸਰ ਜੋਸ਼ ਕਾਰਟਰ ਨੇ ਕਿਹਾ, ”ਅਸੀਂ ਵੇਖਿਆ ਹੈ ਕਿ ਹੇਲੋ ਕੁਨੈਕਟ ਲਾਉਣ ਤੋਂ ਬਾਅਦ ਫ਼ਲੀਟਸ ਨੇ ਟਾਇਰ ਨਾਲ ਸਬੰਧਤ ਸੜਕ ‘ਤੇ ਪੈਦਾ ਹੋਣ ਵਾਲੀ ਹੰਗਾਮੀ ਸਥਿਤੀ ‘ਚ 90 ਫ਼ੀ ਸਦੀ ਤਕ ਦੀ ਕਮੀ ਆਉਣ ਦੀ ਗੱਲ ਮੰਨੀ ਹੈ।”