ਚਲਦੇ ਸਮੇਂ ਵੀ ਟਾਇਰਾਂ ‘ਚ ਹਵਾ ਦੇ ਦਬਾਅ ਨੂੰ ਦਰੁਸਤ ਰਖਦੈ ਐਸ.ਏ.ਐਫ਼. – ਹਾਲੈਂਡ

Avatar photo

ਐਸ.ਏ.ਐਫ਼.-ਹਾਲੈਂਡ ਨੇ ਆਪਣੇ ਟਾਇਰ ਮੈਨੇਜਮੈਂਟ ਸਿਸਟਮ ਨੂੰ ਉੱਨਤ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਗੱਡੀ ਦੇ ਚੱਲਣ ਦੌਰਾਨ ਐਕਸਲ ‘ਤੇ ਭਾਰ ਅਨੁਸਾਰ ਟਾਇਰਾਂ ‘ਚ ਹਵਾ ਦੇ ਦਬਾਅ ਨੂੰ ਵੱਧ ਜਾਂ ਘੱਟ ਕਰਦਾ ਰਹਿੰਦਾ ਹੈ।

ਸਮਾਰ-ਟੀ ਟਾਇਰ ਪਾਇਲਟ ਨੂੰ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ। ਇਸ ਨੂੰ ਏ.ਕੇ.ਟੀ.ਵੀ.8 ਨਾਲ ਸਾਂਝੇਦਾਰੀ ‘ਚ ਬਣਾਇਆ ਗਿਆ ਹੈ, ਜਿਸ ਦੇ ਇਲੈਕਟ੍ਰੋ-ਨਿਉਮੈਟਿਕ ਕੰਟਰੋਲਸ ਨੂੰ ਐਸ.ਏ.ਐਫ਼. ਦੇ ਟਾਇਰ ਪਾਇਲਟ ਪਲੱਸ ਵ੍ਹੀਲ-ਐਂਡਜ਼ ਨਾਲ ਜੋੜਿਆ ਗਿਆ ਹੈ।

ਇਹ ਸਿਸਟਮ ਟਾਇਰ ‘ਚ ਹਵਾ ਦੇ ਦਬਾਅ ਨੂੰ ਵੱਧ, ਘੱਟ ਅਤੇ ਇਕਸਾਰ ਬਣਾ ਸਕਦਾ ਹੈ; ਐਕਸਲ ‘ਤੇ ਭਾਰ ਦੇ ਹਿਸਾਬ ਨਾਲ ਟਾਇਰ ਦੇ ਦਬਾਅ ਨੂੰ ਦਰੁਸਤ ਕਰ ਸਕਦਾ ਹੈ ਜਿਸ ਨਾਲ ਸਾਈਡਵਾਲ ਅਤੇ ਟ੍ਰੈੱਡ ਦਾ ਜੀਵਨਕਾਲ ਵਧਦਾ ਹੈ; ‘ਸਮਾਰਟ ਚੇਤਾਵਨੀਆਂ’ ਦੇ ਸਕਦਾ ਹੈ; ਡਰਾਈਵਰ ਨੂੰ ਐਕਸਲ ‘ਤੇ ਜ਼ਿਆਦਾ ਭਾਰ ਹੋਣ ਬਾਰੇ ਸੂਚਿਤ ਕਰ ਸਕਦਾ ਹੈ; ਗੱਡੀ ਅਤੇ ਕਾਰਗੋ ਦੀ ਕੁਸ਼ਨਿੰਗ ਬਿਹਤਰ ਬਣਾ ਸਕਦਾ ਹੈ, ਵਿਸ਼ੇਸ਼ ਕਰ ਕੇ ਜਦੋਂ ਇਸ ‘ਤੇ ਭਾਰ ਜ਼ਿਆਦਾ ਨਾ ਹੋਵੇ; ਫ਼ਿਊਲ ਦੀ ਬੱਚਤ ਕਰ ਸਕਦਾ ਹੈ ਅਤੇ ਟਾਇਰਾਂ ਤੇ ਗੱਡੀ ਦੀ ਮੁਰੰਮਤ ਦਾ ਕੰਮ ਘਟਾ ਸਕਦਾ ਹੈ।

ਇਸ ‘ਚ ਲੱਗੀ ਲਾਲ ਬੱਤੀ ਡਰਾਈਵਰਾਂ ਨੂੰ ਛੋਟੀ-ਮੋਟੀ ਲੀਕ, ਜ਼ਿਆਦਾ ਲੀਕ ਅਤੇ ਓਵਰਲੋਡ ਹਾਲਾਤ ਬਾਰੇ ਜਾਣੂ ਕਰਵਾਉਂਦੀ ਹੈ। ਜੇਕਰ ਥੋੜ੍ਹੀ ਬਹੁਤ ਲੀਕ ਹੋ ਰਹੀ ਹੈ ਤਾਂ ਇਹ ਹੌਲੀ ਹੌਲੀ ਜਗਦੀ-ਬੁਝਦੀ ਹੈ ਅਤੇ ਜੇਕਰ ਟਾਇਰ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਤਾਂ ਜ਼ਿਆਦਾ ਤੇਜ਼ੀ ਨਾਲ ਜਗਦੀ-ਬੁਝਦੀ ਹੈ। ਐਸ.ਏ.ਐਫ਼.-ਹਾਲੈਂਡ ਨੇ ਇਹ ਗੱਲ ਵੀ ਧਿਆਨ ‘ਚ ਲਿਆਂਦੀ ਕਿ ਸਿਸਟਮ ਨੂੰ ਕਿਸੇ ਮੁਰੰਮਤ ਦੀ ਜ਼ਰੂਰਤ ਨਹੀਂ ਹੁੰਦੀ।

ਐਸ.ਏ.ਐਫ਼. – ਹਾਲੈਂਡ ਇਸ ਨਾਲ ਫ਼ਿਊਲ ਦੀ ਬੱਚਤ ਭਾਵੇਂ 0.3% ਹੀ ਹੋਵੇ ਪਰ ਟਾਇਰ ਦੀ ਉਮਰ 10-20% ਵੱਧ ਜਾਵੇਗੀ।