ਛੋਟੀਆਂ ਵੈਨਾਂ, ਟਰੱਕਾਂ ਲਈ ਇਲੈਕਟਿ੍ਰਕ ਰੈਫ਼ਰੀਜਿਰੇਸ਼ਨ ਇਕਾਈ

Avatar photo

ਥਰਮੋ ਕਿੰਗ ਨੇ ਪੂਰੀ ਤਰ੍ਹਾਂ ਇਲੈਕਟਿ੍ਰਕ ਰੈਫ਼ਰੀਜਿਰੇਸ਼ਨ ਇਕਾਈ ਈ-200 ਨੂੰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਵੈਨਾਂ ਅਤੇ ਟਰੱਕਾਂ ਲਈ ਜਾਰੀ ਕਰ ਦਿੱਤਾ ਹੈ।

(ਤਸਵੀਰ: ਥਰਮੋ ਕਿੰਗ)

ਘੱਟ ਸ਼ੋਰ ਅਤੇ ਭਾਰ ਵਾਲੀਆਂ ਇਨ੍ਹਾਂ ਇਕਾਈਆਂ ’ਚ ਕੋਈ ਰੋਡ ਕੰਪਰੈਸਰ ਜਾਂ ਡਰਾਈਵ ਕਿੱਟ ਨਹੀਂ ਹੈ। ਇਸ ’ਚ ਇੱਕ ਅਜਿਹਾ ਪਾਵਰ ਮੈਨੇਜਮੈਂਟ ਸਿਸਟਮ ਹੈ ਜੋ ਕਿ ਬਿਜਲੀ ਦੀ ਖਪਤ ਵੀ ਘੱਟ ਕਰਦਾ ਹੈ।

ਇਕਾਈ ਦੇ ਕੇਂਦਰ ’ਚ ਵਿਸ਼ੇਸ਼ ਤੌਰ ’ਤੇ ਤਿਆਰ ਇਨਵਰਟਰ ਹੈ, ਵੱਖੋ-ਵੱਖ ਗਤੀ ਵਾਲਾ ਕੰਪਰੈਸਰ ਜੋ ਕਿ ਤਾਪਮਾਨ ਦੀ ਸਟੀਕਤਾ ਬਰਕਰਾਰ ਰੱਖਦਾ ਹੈ ਅਤੇ ਸਮਾਰਟ ਕੰਟਰੋਲਰ ਜੋ ਪਾਵਰ ਸਪਲਾਈ ਅਤੇ ਮੰਗ ਦਾ ਪ੍ਰਬੰਧਨ ਕਰਦਾ ਹੈ।