ਜ਼ੈਨਟਰੈਕਸ ਇਨਵਰਟਰ ਦਾ ਭਾਰ ਹੋਇਆ ਘੱਟ, ਤਾਕਤ ’ਚ ਵਾਧਾ

Avatar photo

ਜ਼ੈਨਟਰੈਕਸ (http://www.xantrex.com) ਨੇ ਆਪਣੇ ਫ਼ਰੀਡਮ ਐਕਸ ਉਤਪਾਦ ਲੜੀ ’ਚ ਨਵਾਂ ਹਲਕੇ ਭਾਰ ਵਾਲਾ ਸਾਈਨਵੇਵ ਇਨਵਰਟਰ ਜੋੜਿਆ ਹੈ।

ਫ਼ਰੀਡਮ ਐਕਸ.ਸੀ. ਪ੍ਰੋ ਇਨਵਰਟਰ/ਚਾਰਜਰ 2,000-3,000 ਵਾਟ ਮਾਡਲਾਂ ’ਚ ਮਿਲਦਾ ਹੈ ਅਤੇ ਇਸ ਦਾ ਭਾਰ ਸਿਰਫ਼ 18.5 ਪਾਊਂਡ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਇਹ ਸਭ ਤੋਂ ਹਲਕਾ ਅਤੇ ਸਭ ਤੋਂ ਛੋਟਾ ਇਨਵਰਟਰ ਬਣ ਗਿਆ ਹੈ।

ਇਹ ਆਪਣੇ ਪਹਿਲੇ ਟਰਾਂਸਫ਼ਾਰਮਰ ਅਧਾਰਤ ਮਾਡਲਾਂ ਤੋਂ 50-ਪਾਊਂਡ ਤੋਂ ਵੀ ਵੱਧ ਹਲਕਾ ਹੈ।

ਛੋਟਾ ਆਕਾਰ ਹੋਣ ਦੇ ਬਾਵਜੂਦ ਇਹ ਪੰਜ ਸਕਿੰਟਾਂ ਦਾ ਆਰਜ਼ੀ ਪਾਵਰ ਬੂਸਟ ਪੈਦਾ ਕਰ ਸਕਦਾ ਹੈ, ਜੋ ਕਿ ਇਨਵਰਟਰ ਦੀ ਵਾਟ ਰੇਟਿੰਗ ਤੋਂ ਦੁੱਗਣਾ ਹੁੰਦਾ ਹੈ। ਇਸ ਨਾਲ ਇਹ ਮਾਈਕ੍ਰੋਵੇਵ ਅਤੇ ਇੰਡਕਸ਼ਨ ਕੁੱਕਟੌਪ ਵਰਗੇ ਉਪਕਰਨਾਂ ਅਤੇ ਪਾਵਰ ਟੂਲਸ ਦੇ ਪ੍ਰਯੋਗ ਤੋਂ ਪੈਣ ਵਾਲੇ ਭਾਰ ਨੂੰ ਸੰਭਾਲ ਸਕਦਾ ਹੈ।

ਜ਼ੈਨਟਰੈਕਸ ਨੇ ਕਿਹਾ ਕਿ ਜ਼ਿਆਦਾਤਰ ਹੋਰ ਇਨਵਰਟਰ ਸਿਰਫ਼ ਇੱਕ ਸੈਕਿੰਡ ਲਈ ਵਧੀ ਹੋਈ ਪਾਵਰ ਦਿੰਦੇ ਹਨ।

ਅੰਦਰ ਬਣੀਆਂ ਸੰਚਾਰ ਸਮਰਥਾਵਾਂ ਕਮਾਂਡ ਨੂੰ ਸਿੱਧਾ ਇਨਵਰਟਰ ਕੋਲ ਭੇਜਦੀਆਂ ਹਨ, ਤਾਂ ਕਿ ਵੱਖੋ-ਵੱਖ ਵੋਲਟੇਜ ਸੈਟਿੰਗ ਨਾਲ ਮੱਥਾ ਮਾਰਨ ਅਤੇ ਪੁਆਇੰਟ ਸੈੱਟ ਕਰਨ ਦੀ ਜ਼ਰੂਰਤ ਨਾ ਪਵੇ ਤਾਂ ਕਿ ਇੰਜਣ ਆਟੋ ਸਟਾਰਟਿੰਗ ਯਕੀਨੀ ਹੋ ਸਕੇ।

ਕੰਪਨੀ ਨੇ ਕਿਹਾ ਕਿ ਸ਼ੁੱਧ ਸਾਈਨ ਵੇਵ ਇਨਵਰਟਰ ਵਜੋਂ, ਫ਼ਰੀਡਮ ਐਕਸ.ਸੀ. ਕੰਪਿਊਟਰਾਂ ਅਤੇ ਸੀ.ਪੀ.ਏ.ਪੀ. ਮਸ਼ੀਨਾਂ ਲਈ ਜ਼ਰੂਰੀ ਨਿਰੰਤਰ ਪਾਵਰ ਦੇਣ ਦੇ ਵੀ ਸਮਰੱਥ ਹੈ।

ਫ਼ਰੀਡਮ ਐਕਸ.ਸੀ. ਪ੍ਰੋ 2,000-ਵਾਟ ਇਨਵਰਟਰ ਅੰਦਰ ਬਣੇ 100-ਐਂਪ ਬੈਟਰੀ ਚਾਰਜਰ ਲਈ ਮਾਨਕ ਹੈ। 3,000 ਵਾਟ ਦੇ ਮਾਡਲ ’ਚ 150-ਐਂਪ ਬੈਟਰੀ ਚਾਰਜਰ ਹੈ।