ਜੀਓਟੈਬ ਟੈਲੀਮੈਟਿਕਸ ਨੂੰ ਸ਼ਾਮਲ ਕਰੇਗਾ ਵੋਲਵੋ ਅਤੇ ਮੈਕ

Avatar photo

ਵੋਲਵੋ ਅਤੇ ਮੈਕ ਦੋਵੇਂ ਜੀਓਟੈਬ ਨਾਲ ਸਾਂਝੇਦਾਰੀ ‘ਚ ਫ਼ੈਕਟਰੀ-ਫ਼ਿੱਟ ਟੈਲੀਮੈਟਿਕਸ ਪੈਕੇਜ ਆਪਣੇ ਟਰੱਕਾਂ ‘ਚ ਸ਼ਾਮਲ ਕਰਨਗੇ, ਜਿਨ੍ਹਾਂ ‘ਚ ਫ਼ਲੀਟ ਮੈਨੇਜਮੈਂਟ, ਡਾਇਗਨੋਸਟਿਕਸ ਅਤੇ ਕੰਪਲਾਇੰਸ ਦੀ ਸਹੂਲਤ ਸ਼ਾਮਲ ਹੋਵੇਗੀ।

ਵੋਲਵੋ ਟਰੱਕਾਂ ਲਈ ਜੀਓਟੈਬ ਡਰਾਇਵ + ਫ਼ਲੀਟ ਨੂੰ ਕਲਾਊਡ ਅਧਾਰਤ ਸਲਿਊਸ਼ਨ ਦੱਸਿਆ ਗਿਆ ਹੈ ਜਿਸ ਨੂੰ ਕਿਸੇ ਹੋਰ ਹਾਰਡਵੇਅਰ ਦੀ ਜ਼ਰੂਰਤ ਨਹੀਂ ਹੁੰਦੀ ਹੈ। ਮੈਕ ਦੇ ਸਿਸਟਮ ਨੂੰ ਮੈਕ ਵੱਲੋਂ ਜੀਓਟੈਬ ਕੁਨੈਕਟਡ ਵੱਜੋਂ ਦਰਸਾਇਆ ਗਿਆ ਹੈ।

ਹਰ ਸਿਸਟਮ ਓ.ਈ.ਐਮ. ਦੇ ਸਬੰਧਤ 2015-ਅਤੇ-ਨਵੇਂ ਟਰੱਕਾਂ ਨਾਲ ਅਨੁਕੂਲ ਹੈ ਜਿਨ੍ਹਾਂ ‘ਤੇ ਪ੍ਰੋਪਰਾਈਟਰੀ ਇੰਜਣ ਲੱਗੇ ਹੋਏ ਹਨ।

ਇਹ ਟੂਲਸ ਫ਼ਲੀਟ ਮੈਨੇਜਰਾਂ ਨੂੰ ਕਾਰਗੁਜ਼ਾਰੀ ਰੀਪੋਰਟਸ, ਡਰਾਈਵਰ ਪਰਫ਼ਾਰਮੈਂਸ ਰੀਪੋਰਟ, ਡਿਲੀਵਰੀ ਸ਼ਡਿਊਲ ਅਤੇ ਗੱਡੀ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹਨ। ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਜੀਓਟੈਬ ਡਰਾਈਵ ਦੇ ਰੂਪ ‘ਚ ਆਉਂਦੇ ਹਨ, ਜੋ ਕਿ ਬ੍ਰਾਂਡਸ ਲਈ 2019 ‘ਚ ਜਾਰੀ ਕੀਤੇ ਗਏ ਸਨ, ਜੋ ਕੰਮ ਦੇ ਘੰਟੇ ਅਤੇ ਗੱਡੀ ਦੀ ਜਾਂਚ ਰੀਪੋਰਟ ਇਕੱਠਾ ਕਰਦੇ ਹਨ।

ਕਲਾਊਡ-ਅਧਾਰਤ ਪਲੇਟਫ਼ਾਰਮ ਵਾਈ-ਫ਼ਾਈ ਜਾਂ ਬਲੂਟੁੱਥ ਸਿਸਟਮਾਂ ਤੋਂ ਜ਼ਿਆਦਾ ਭਰੋਸਮੰਦ ਈ.ਐਲ.ਡੀ. ਡੈਟਾ ਇਕੱਠਾ ਕਰਨ ਦੀ ਸਮਰੱਥਾ ਵੀ ਦਿੰਦਾ ਹੈ।

ਮੈਕ ਅਨੁਸਾਰ ਫ਼ੈਕਟਰੀ ‘ਚ ਲੱਗੇ ਉਪਕਰਨ ਇੰਜਣ ਅਤੇ ਸਥਾਨ ਬਾਰੇ ਅੰਕੜੇ ਕਲਾਊਡ ‘ਚ ਭੇਜਦੇ ਹਨ, ਜਿਨ੍ਹਾਂ ਨਾਲ ਆਟੋਮੈਟਿਕ ਡਿਊਟੀ ਸਟੇਟਸ ਲਾਗ ਤਿਆਰ ਹੁੰਦੇ ਹਨ। ਇਨ੍ਹਾਂ ਦਾ ਆਪਸ ‘ਚ ਜੋੜਿਆ ਰਹਿਣਾ ਜ਼ਰੂਰੀ ਨਹੀਂ ਹੁੰਦਾ, ਇਸ ਲਈ ਗੱਡੀ ਮੋਬਾਈਲ ਦੀ ਕੁਨੈਕਸ਼ਨ ਬੰਦ ਹੋਣ ‘ਤੇ ਵੀ ਅੰਕੜੇ ਇਕੱਠੇ ਕਰਦੀ ਰਹੇਗੀ।

ਕੰਪਨੀ ਨੇ ਕਿਹਾ ਕਿ ਵਾਇਸਲੈੱਸ ਰੁਕਾਵਟ ਨਾਲ ਰੀਪੋਰਟਿੰਗ ਦੀ ਸਮਰਥਾ ਪ੍ਰਭਾਵਤ ਨਹੀਂ ਹੋਵੇਗੀ।