ਜੀਓਟੈਬ ਮਾਰਕਿਟਪਲੇਸ ’ਤੇ ਆਈ ਸਰਫ਼ਸਾਈਟ ਵੀਡੀਓ

Avatar photo

ਜੀਓਟੈਬ ਮਾਰਕਿਟਪਲੇਸ ’ਤੇ ਏਕੀਕਿ੍ਰਤ ਸਰਫ਼ਸਾਈਟ ਕੈਮਰਾ ਮੁਹੱਈਆ ਕਰਵਾਉਣ ਲਈ ਜੀਓਟੈਬ ਲੀਟੈਕਸ ਨਾਲ ਭਾਈਵਾਲੀ ਕਰ ਰਿਹਾ ਹੈ।

ਸਰਫ਼ਸਾਈਟ AI-12 ਕੈਮਰਾ ਜੀਓਟੈਬ ਦੇ ਟੈਲੀਮੈਟਿਕਸ ਪਲੇਟਫ਼ਾਰਮ ਦੇ ਹਿੱਸੇ ਵਜੋਂ ਲਾਈਵ ਵੀਡੀਓ, ਮਸ਼ੀਨ ਲਰਨਿੰਗ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਮੁਹੱਈਆ ਕਰਵਾਏਗਾ।

ਜੀਓਟੈਬ ਨੇ ਕਿਹਾ ਕਿ ਆਮ ਡੈਸ਼ਕੈਮ ਤੋਂ ਵੱਧ ਕੇ ਇਹ ਇਕਾਈ ਬੇਧਿਆਨੇ ਡਰਾਈਵਰਾਂ ਦੀ ਪਛਾਣ ਕਰ ਸਕਦੀ ਹੈ, ਆਡੀਓ ਅਤੇ ਵਿਜ਼ੁਅਲ ਚੇਤਾਵਨੀਆਂ ਭੇਜ ਸਕਦੀ ਹੈ ਅਤੇ ਆਗਜ਼ਲਰੀ ਕੈਮਰਿਆਂ ਨਾਲ ਜੁੜ ਸਕਦੀ ਹੈ। ਇਹ ਸਿਗਰਟਨੋਸ਼ੀ, ਖਾਣਾ ਅਤੇ ਪੀਣਾ, ਹੱਥ ’ਚ ਫੜੇ ਜਾ ਸਕਣ ਵਾਲੇ ਉਪਕਰਨਾਂ ਦਾ ਪ੍ਰਯੋਗ, ਸੀਟਬੈਲਟ ਦਾ ਪ੍ਰਯੋਗ ਅਤੇ ਹੋਰ ਤਰ੍ਹਾਂ ਦੇ ਧਿਆਨ ਭਟਕਾਉਣ ਵਾਲੇ ਕੰਮਾਂ ਦੀ ਪਛਾਣ ਕਰ ਸਕਦਾ ਹੈ।

ਜੀਓਟੈਬ GO9 ਉਪਕਰਨ ਨਾਲ ਜੋੜੇ ਜਾਣ ’ਤੇ, ਇਹ ਅਚਾਨਕ ਗਤੀ ’ਚ ਵਾਧੇ, ਤਿੱਖੇ ਮੋੜ ਅਤੇ ਇਕਦਮ ਬ੍ਰੇਕ ਲਾਉਣ ਨਾਲ ਸੰਬੰਧਤ ਵੀਡੀਓ ਸਬੂਤਾਂ ਨੂੰ ਵੀ ਇਕੱਠਾ ਕਰ ਸਕਦਾ ਹੈ।

ਨਵੇਂ ਜੀਓਟੈਬ ਆਰਡਰ ਨਾਓ ਦੀ ਵਿਸ਼ੇਸ਼ਤਾ ਰਾਹੀਂ ਪੇਸ਼ ਕੀਤਾ ਜਾ ਸਕਣ ਵਾਲਾ ਇਹ ਪਹਿਲਾ ਉਤਪਾਦ ਹੋਵੇਗਾ, ਜਿਸ ਨਾਲ ਇਸ ਸਲਿਊਸ਼ਨ ਨੂੰ ਮਾਈਜੀਓਟੈਬ ਮੰਚ ਅੰਦਰ ਹੀ ਆਰਡਰ ਕੀਤਾ ਜਾ ਸਕਦਾ ਹੈ, ਅਤੇ ਆਰਡਰ ਨੂੰ ਅਧਿਕਾਰਤ ਜੀਓਟੈਬ ਰੀਸੈਲਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।