ਟਰਾਂਸਕੋਰ ਲਿੰਕ ਲੋਜਿਸਟਿਕਸ ਨੇ ਆਪਣੇ ਦੂਜੇ ਸਾਲਾਨਾ ਮਿਕਸਰ ਦੀ ਮੇਜ਼ਬਾਨੀ ਕੀਤੀ

Avatar photo

ਟਰਾਂਸਕੋਰ ਲਿੰਕ ਲੋਜਿਸਟਿਕਸ ਨੇ ਆਪਣੇ ਮਿਸੀਸਾਗਾ ਦਫ਼ਤਰ ਵਿਖੇ ਬਸੰਤ ਦੇ ਮੌਸਮ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ 20 ਮਾਰਚ ਨੂੰ ਆਪਣਾ ਦੂਜਾ ਸਾਲਾਨਾ ਲਿੰਕਮਿਕਸਰ ਨੈੱਟਵਰਕਿੰਗ ਸਮਾਗਮ ਕਰਵਾਇਆ।

ਸ਼ਿਰਕਤ ਕਰਨ ਵਾਲਿਆਂ ਨੇ ਕੋਕਟੇਲ, ਐਪੇਟਾਈਜ਼ਰ ਅਤੇ ਪੁਰਸਕਾਰਾਂ ਦਾ ਆਨੰਦ ਮਾਣਿਆ ਅਤੇ ਉਨ੍ਹਾਂ ਨੂੰ ਕਈ ਕੈਸੀਨੋ-ਸਟਾਇਲ ਖੇਡਾਂ ‘ਤੇ ਵੀ ਆਪਣੀ ਕਿਸਮਤ ਅਜ਼ਮਾਉਣ ਦਾ ਮੌਕਾ ਮਿਲਿਆ।

ਇਸ ਸਮਾਗਮ ਦਰਮਿਆਨ ਟਰਾਂਸਕੋਰ ਲਿੰਕ ਲਾਜਿਸਟਿਕਸ ਦੀ ਸੀਨੀਅਰ ਡਾਇਰੈਕਟਰ ਅਤੇ ਜਨਰਲ ਮੈਨੇਜਰ ਕਲਾਉਡੀਆ ਮਿਲੀਸੇਵਿਕ ਨੇ ਖਚਾਖਚ ਭਰੇ ਕਮਰੇ ‘ਚ ਹਾਜ਼ਰੀਨ ਦਾ ਉਦਯੋਗ ਪ੍ਰਤੀ ਸਮਰਪਣ ਰੱਖਣ ਲਈ ਧੰਨਵਾਦ ਕੀਤਾ।

ਉਨ੍ਹਾਂ ਕਿਹਾ, ”ਲੰਮੇ ਸਮੇਂ ਤੋਂ ਚੱਲੇ ਆ ਰਹੇ ਗ੍ਰਾਹਕਾਂ ਅਤੇ ਨਵੀਆਂ ਕੰਪਨੀਆਂ, ਜਿਨ੍ਹਾਂ ਨੇ ਹਾਲ ਹੀ ‘ਚ ਕੰਮ ਸ਼ੁਰੂ ਕੀਤਾ ਹੈ ਨੂੰ ਇਕੱਠਿਆਂ ਵੇਖ ਕੇ ਬਹੁਤ ਚੰਗਾ ਲੱਗਾ।”
ਮਿਲੀਸੇਵਿਕ ਨੇ ਇਸ ਸਮਾਗਮ ਦੌਰਾਨ ਬਣਾਏ ਗਏ ਨਵੇਂ ਕੁਨੈਕਸ਼ਨਾਂ ਪ੍ਰਤੀ ਉਤਸ਼ਾਹ ਪ੍ਰਗਟਾਇਆ ਅਤੇ ਹਾਜ਼ਰੀਨ ਨੂੰ ਇੱਕ-ਦੂਜੇ ਦੇ ਸਾਥ ਦਾ ਆਨੰਦ ਮਾਣਨ ਲਈ ਕਿਹਾ।

ਪ੍ਰੋਗਰਾਮ ਦੇ ਦੌਰਾਨ ਕਈ ਵੱਡੇ ਇਨਾਮ ਵੀ ਵੰਡੇ ਗਏ।