ਟਰਾਂਸਪੋਰਟ ਕੈਨੇਡਾ ਏ.ਡੀ.ਏ.ਐਸ. ਨੂੰ ਕਾਨੂੰਨ ਹੇਠ ਲਿਆਉਣ ਲਈ ਯਤਨਸ਼ੀਲ

Avatar photo
(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਅਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ਏ.ਡੀ.ਏ.ਐਸ.) ਦੇ ਪ੍ਰਯੋਗ ਬਾਰੇ ਟਰਾਂਸਪੋਰਟ ਕੈਨੇਡਾ ਟਰੱਕਿੰਗ ਉਦਯੋਗ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਹ ਫ਼ੈਸਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਅਜਿਹੇ ਸੁਰੱਖਿਆ ਸਿਸਟਮਾਂ ਨੂੰ ਨਵੇਂ ਹੈਵੀ ਟਰੱਕਾਂ ਲਈ ਲਾਜ਼ਮੀ ਬਣਾਇਆ ਜਾਵੇ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕੈਰੀਅਰਾਂ, ਸਪਲਾਈਕਰਤਾਵਾਂ ਅਤੇ ਟਰੱਕ ਤੇ ਇੰਜਣ ਨਿਰਮਾਤਾ ਐਸੋਸੀਏਸ਼ਨ (ਈ.ਐਮ.ਏ.) ਨਾਲ ਗੱਲਬਾਤ ਕਰਕੇ ਆਪਣੀ ਪ੍ਰਤੀਕਿਰਿਆ ਜਮ੍ਹਾਂ ਕਰਵਾ ਦਿੱਤੀ ਹੈ।

ਸੀ.ਟੀ.ਏ. ਦੇ ਜੈੱਫ਼ ਵੁੱਡ ਨੇ ਕਿਹਾ, ”ਸੀ.ਟੀ.ਏ. ਨੂੰ ਲਗਦਾ ਹੈ ਕਿ ਹੈਵੀ-ਡਿਊਟੀ ਟਰੱਕਾਂ (ਸ਼੍ਰੇਣੀ 8) ਲਈ ਮੌਜੂਦ ਡਰਾਈਵਰ ਸਹਾਇਤਾ ਸਿਸਟਮ ਨੂੰ ਜੇਕਰ ਢੁਕਵੀਂ ਸਿਖਲਾਈ ਨਾਲ ਜੋੜਿਆ ਜਾਵੇ ਤਾਂ ਇਹ ਸੁਰੱਖਿਆ ਕਾਰਗੁਜ਼ਾਰੀ ਸਥਾਪਤ ਅਤੇ ਬਿਹਤਰ ਕਰਨ ‘ਚ ਵੱਡਾ ਰੋਲ ਅਦਾ ਕਰ ਸਕਦੇ ਹਨ।”

ਸੀ.ਟੀ.ਏ. ਦਾ ਕਹਿਣਾ ਹੈ ਕਿ ਵੱਡੀ ਗਿਣਤੀ ‘ਚ ਹਿੱਤਧਾਰਕਾਂ ਨੂੰ ਆਪਣੀਆਂ ਜਾਣਕਾਰੀਆਂ ਦੇਣ ਦੀ ਜ਼ਰੂਰਤ ਹੈ ਅਤੇ ਕਿਸੇ ਵੀ ਕਾਨੂੰਨ ਨੂੰ ਬਣਾਉਣ ਲਈ ਮੌਸਮ ਸੰਬੰਧੀ ਕੈਨੇਡੀਅਨ ਚੁਨੌਤੀਆਂ ਨੂੰ ਧਿਆਨ ‘ਚ ਰੱਖਣ ਦੀ ਜ਼ਰੂਰਤ ਹੈ।

ਵੁੱਡ ਨੇ ਕਿਹਾ, ”ਇੱਕ ਵਾਰੀ ਇਹ ਸਾਰੇ ਗਰੁੱਪ ਇਕੱਠੇ ਹੋ ਜਾਣ ਤਾਂ ਅਸੀਂ ਟੱਕਰਾਂ ਬਾਰੇ ਅੰਕੜਿਆਂ ਨੂੰ ਸਾਂਝੇ ਤੌਰ ‘ਤੇ ਪਰਖ ਸਕਾਂਗੇ ਅਤੇ ਅਜਿਹੀਆਂ ਤਕਨਾਲੋਜੀਆਂ ਦੀ ਜਾਂਚ ਕਰ ਸਕਾਂਗੇ ਜੋ ਅਮਰੀਕਾ ‘ਚ ਕਾਨੂੰਨ ਬਣਾਉਣ ਲਈ ਵਿਚਾਰ ਅਧੀਨ ਹਨ, ਇੱਥੇ ਹੀ ਜ਼ਿਆਦਾਤਰ ਹੈਵੀ ਟਰੱਕ ਅਤੇ ਟਰੇਲਰਾਂ ਦਾ ਨਿਰਮਾਣ ਹੁੰਦਾ ਹੈ ਅਤੇ ਇਨ੍ਹਾਂ ਤਕਨਾਲੋਜੀਆਂ ਦੇ ਕੈਨੇਡਾ ਦੀਆਂ ਸੜਕਾਂ ‘ਤੇ ਅਤੇ ਵੋਕੇਸ਼ਨਲ ਸੈਕਟਰਾਂ ਲਈ ਢੁਕਵਾਂ ਹੋਣ ‘ਤੇ ਫ਼ੈਸਲਾ ਹੁੰਦਾ ਹੈ।”

”ਸਿਸਟਮ ਤੋਂ ਜਿੰਨ੍ਹਾਂ ਹੋ ਸਕੇ ਓਨਾ ਡਾਟਾ ਕੱਢਣ ਨਾਲ ਸਾਨੂੰ ਕੈਨੇਡੀਆਈ ਟਰੱਕਿੰਗ ਤਜ਼ਰਬੇ ਬਾਰੇ ਜ਼ਰੂਰੀ ਮਹੱਤਵਪੂਰਨ ਜਾਣਕਾਰੀ ਮਿਲੇਗੀ, ਜਿਸ ‘ਚ ਜ਼ਿਆਦਾ ਵੱਡੇ ਭਾਰ ਅਤੇ ਮੌਸਮੀ ਤੇ ਜਲਵਾਯੂ ਫ਼ਰਕ ਸ਼ਾਮਲ ਹਨ।”

ਸੀ.ਟੀ.ਏ. ਸਰਕਾਰ ਨੂੰ ਅਜਿਹੇ ਫ਼ਲੀਟਸ ਦੀ ਮੱਦਦ ਕਰਨ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ ਜੋ ਕਿ ਏ.ਡੀ.ਏ.ਐਸ. ਖ਼ਰੀਦ ਕੇ ਲਗਾਉਂਦੇ ਹਨ ਅਤੇ ਉਸ ਦੇ ਅੰਕੜੇ ਰੈਗੂਲੇਟਰਾਂ ਨਾਲ ਸਾਂਝੇ ਕਰਦੇ ਹਨ।