ਟਰੇਲਰ ਟਾਇਰਾਂ ਨੇ ਫ਼ਿਊਲ ਬੱਚਤ ਦਾ ਦਾਅਵਾ ਕੀਤਾ

Avatar photo

ਮਿਸ਼ੈਲਿਨ ਦੇ ਐਕਸ ਵਨ ਲੜੀ ਦੇ ਐਨਰਜੀ ਟੀ2 ਟਾਇਰਾਂ ਨੂੰ ਨਿਰਮਾਤਾ ਦੇ ਸਭ ਤੋਂ ਜ਼ਿਆਦਾ ਫ਼ਿਊਲ ਬਚਤ ਸਹਾਇਕ ਲਾਈਨਹੌਲ ਟਰੇਲਰ ਟਾਇਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ।

ਟ੍ਰੈੱਡ ਡਿਜ਼ਾਈਨ ‘ਚ ਅਜਿਹੇ ਯੋਗਿਕਾਂ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਕਿ ‘ਅੰਤਕਾਲ ਟਾਇਰ ਸਮੱਸਿਆਵਾਂ’ ਨੂੰ ਘੱਟ ਕਰਦਾ ਹੈ। ਦੋਹਰੇ-ਯੋਗਿਕ ਵਾਲੀ ਟ੍ਰੈੱਡ ‘ਚ ਉਪਰਲੀ ਪਰਤ ਸ਼ਾਮਲ ਹੈ ਜੋ ਕਿ ਅਕੜਾਅ ਅਤੇ ਤਣਾਅ ਨੂੰ ਕਾਬੂ ਕਰਦੀ ਹੈ, ਜਿਸ ਨਾਲ ਅਣਸਾਵਾਂ ਘਸਣਾ ਘੱਟ ਹੁੰਦਾ ਹੈ ਅਤੇ ਹੇਠਲੀ ਫ਼ਿਊਲ-ਬਚਤ  ਪਰਤ ਜੋ ਕਿ ਘੱਟ ਰੋਲਿੰਗ ਪ੍ਰਤੀਰੋਧ ਲਈ ਅੰਦਰੂਨੀ ਕੇਸਿੰਗ ਦੇ ਤਾਪਮਾਨ ਨੂੰ ਘੱਟ ਤੋਂ ਘੱਟ ਰਖਦੀ ਹੈ।

ਟ੍ਰੈੱਡ ‘ਚ ਦਿਸ਼ਾਈ ਮਾਈਕ੍ਰੋ ਸਾਈਪਸ ਲੱਗੇ ਹੁੰਦੇ ਹਨ ਜਿਸ ਦੇ ਨਤੀਜੇ ਵੱਜੋਂ ਟਾਇਰ ਆਪਣੇ ਜੀਵਨਕਾਲ ਦੇ ਪਹਿਲੇ ਅੱਧ ‘ਚ ਦਿਸ਼ਾਈ ਟਾਇਰ ਵਜੋਂ ਕੰਮ ਕਰਦਾ ਹੈ। ਕੇਂਦਰੀ ਰਿਬਸ ਦੁਆਲੇ ਮੈਟਰਿਕਸ ਸਾਈਪਿੰਗ ਅਤੇ ਜ਼ਿਗਜ਼ੈਗ ਵਾਲਸ ਅਕੜਾਅ ਪ੍ਰਤੀਰੋਧਕ ਵੱਜੋਂ ਕੰਮ ਕਰਦੇ ਹਨ।

www.michelintruck.com