ਟਰੱਕਸ ਡਰਾਈਵ ਐਪ ‘ਚ ਡੰਪ ਟਰੱਕਾਂ ਲਈ ਵਿਸ਼ੇਸ਼ਤਾਵਾਂ ਪੇਸ਼

Avatar photo

ਨਵੀਂ ਟਰੱਕਸ ਡਰਾਈਵ ਐਪ ਟਰੱਕਸ ਨਾਓ ਐਪ ਦੀ ਪਹਿਲੀ ਪੀੜ੍ਹੀ ਤੋਂ ਕਾਫ਼ੀ ਬਿਹਤਰ ਹੋਈ ਹੈ, ਜਿਸ ‘ਚ ਡੰਪ ਟਰੱਕ ਡਰਾਈਵਰਾਂ, ਮਾਲਕਾਂ ਅਤੇ ਬਰੋਕਰਾਂ ਲਈ ਵਿਸ਼ੇਸ਼ਤਾਵਾਂ ਨੂੰ ਵਧਾਇਆ ਗਿਆ ਹੈ।

ਐਂਡਰਾਇਡ ਅਤੇ ਆਈ.ਓ.ਐਸ. ਮੰਚਾਂ ਲਈ ਮੌਜੂਦ ਇਹ ਐਪ ਕਾਗ਼ਜ਼ੀ ਇਨਵੋਇਸਾਂ ਅਤੇ ਕਾਰਵਾਈਆਂ ਘੱਟ ਕਰਨ, ਆਮਦਨ ਦਸਤਾਵੇਜ਼ ਇਕੱਠੇ ਕਰਨ, ਅਤੇ ਸੂਚੀਬੱਧ ਕਾਰਵਾਈਆਂ ਨੂੰ ਸੰਗਠਤ ਕਰਨ ਲਈ ਬਣਾਈ ਗਈ ਹੈ।

ਨਵੀਆਂ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਪਲਾਂਟਸ ਅਤੇ ਜੌਬ ਸਾਈਟਸ ਦੀ ਨੇਵੀਗੇਸ਼ਨ ਲਈ ਇੱਕ ਹੀ ਬਟਨ ਨਾਲ ਪਹੁੰਚ, ਨਾਲ ਹੀ ਆਮਦਨ ਦਾ ਇਤਿਹਾਸ ਜਿਸ ਨੂੰ ਹਫ਼ਤੇ, ਕੰਮ ਜਾਂ ਡਰਾਈਵਰ ਅਨੁਸਾਰ ਵੇਖਿਆ ਜਾ ਸਕਦਾ ਹੈ।

ਹੋਰਨਾਂ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਉੱਨਤ ਸੂਚੀਕਰਨ ਸੰਦ, ਕ੍ਰਮਬੱਧ ਆਮਦਨ ਰੀਪੋਰਟਾਂ, ਜੌਬ ਸਾਈਟ ਨਾਲ ਇੱਕ ਬਟਨ ਰਾਹੀਂ ਸੰਪਰਕ, ਜੀ.ਪੀ.ਐਸ. ਸਮਰਥਤ ਸਥਾਨ ਅਤੇ ਨੇਵੀਗੇਸ਼ਨ, ਅਤੇ ਕਾਗ਼ਜ਼ੀ ਕਾਰਵਾਈ ਨੂੰ ਘੱਟ ਕਰਨ ਲਈ ਡਿਜੀਟਲ ਲੋਡ ਸਲਿੱਪ।