ਟਰੱਕਾਂ ਦੀ ਆਮਦ ‘ਚ ਸਥਿਰਤਾ ਬਰਕਰਾਰ

Avatar photo

20-26 ਜੁਲਾਈ ਦੇ ਹਫ਼ਤੇ ਦੌਰਾਨ ਦੇਸ਼ ਅੰਦਰ ਦਾਖ਼ਲ ਹੋਣ ਵਾਲੇ ਟਰੱਕਾਂ ਦੀ ਗਿਣਤੀ 6% ਘੱਟ ਕੇ 105,163 ਰਹੀ।

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਸਾਲ ਇਸੇ ਹਫ਼ਤੇ ਦੌਰਾਨ ਇਹ ਗਿਣਤੀ 111,970 ਸੀ।

ਪਿਛਲੇ ਹਫ਼ਤੇ ਵੀ ਟਰੱਕਾਂ ਦੀ ਆਮਦ 6% ਘੱਟ ਰਹੀ ਸੀ।

ਇਸ ਸਾਲ ਦੀ ਸ਼ੁਰੂਆਤ ‘ਚ ਕੋਵਿਡ-19 ਫੈਲਣ ਮਗਰੋਂ 29 ਜੂਨ-5 ਜੁਲਾਈ ਦੇ ਹਫ਼ਤੇ ‘ਚ ਪਹਿਲੀ ਵਾਰੀ ਟਰੱਕਾਂ ਦੀ ਆਮਦ ਆਮ ਵਾਂਗ ਦਰਜ ਕੀਤੇ ਜਾਣ ਮਗਰੋਂ ਇਹ ਲਗਾਤਾਰ ਤੀਜੇ ਹਫ਼ਤੇ ਘੱਟ ਰਹੀ ਹੈ।

ਪਿਛਲੇ ਸਾਲ ਦੇ ਇਸੇ ਸਮੇਂ ਮੁਕਾਬਲੇ 20-26 ਜੁਲਾਈ ਦੇ ਹਫ਼ਤੇ ਦੌਰਾਨ ਕੁਲ ਮਿਲਾ ਕੇ ਜ਼ਮੀਨ ਰਾਹੀਂ ਮਾਲ ਦੀ ਆਮਦ ‘ਚ 89% ਦੀ ਕਮੀ ਦਰਜ ਕੀਤੀ ਹੈ,ਅਤੇ ਹਵਾਈ ਅੱਡਿਆਂ ਰਾਹੀਂ ਮਾਲ ਦੀ ਆਮਦ ‘ਚ 95% ਦੀ ਕਮੀ ਦਰਜ ਕੀਤੀ ਗਈ।

ਕੋਵਿਡ-19 ਦੇ ਫੈਲਣ ਦੀ ਦਰ ਨੂੰ ਘੱਟ ਕਰਨ ਲਈ ਕੈਨੇਡਾ ਅਤੇ ਅਮਰੀਕਾ ਨੇ 21 ਅਗੱਸਤ ਤਕ ਗ਼ੈਰ-ਜ਼ਰੂਰੀ ਵਸਤਾਂ ਦੀ ਸਰਹੱਦ ਦੇ ਆਰ-ਪਾਰ ਢੋਆ-ਢੁਆਈ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਇਹ ਪਾਬੰਦੀਆਂ ਸਭ ਤੋਂ ਪਹਿਲਾਂ ਮਾਰਚ ਮਹੀਨੇ ਦੇ ਅਖ਼ੀਰ ‘ਚ ਲਾਗੂ ਕੀਤੀਆਂ ਗਈਆਂ ਸਨ, ਇਹ ਕਮਰਸ਼ੀਅਲ ਗੱਡੀਆਂ ‘ਤੇ ਲਾਗੂ ਨਹੀਂ ਹਨ।