ਟਰੱਕਿੰਗ ਐਚ.ਆਰ. ਦੇਵੇਗਾ ਸ਼ੋਸ਼ਣ ਕਰਨ ਵਾਲਿਆਂ ਤੋਂ ਬਚਣ ਲਈ ਸਿਖਲਾਈ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਨੇ ਆਨਲਾਈਨ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਕੰਮਕਾਜ ਦੀਆਂ ਥਾਵਾਂ ‘ਤੇ ਹਿੰਸਾ ਅਤੇ ਸ਼ੋਸ਼ਣ ਕਰਨ ਵਾਲਿਆਂ ਨਾਲ ਨਜਿੱਠਣ ਬਾਰੇ ਕੋਰਸ ਪੇਸ਼ ਕਰੇਗਾ।

ਟਰੱਕਿੰਗ ਐਚ.ਆਰ. ਨੇ ਸੋਮਵਾਰ ਨੂੰ ਕਿਹਾ ਕਿ ਇਹ ਸਿਖਲਾਈ ਬਿੱਲ ਸੀ-65 ਅਧੀਨ ਰੁਜ਼ਗਾਰਦਾਤਾਵਾਂ ਨੂੰ ਨਵੇਂ ਕੈਨੇਡਾ ਲੇਬਰ ਕੋਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮੱਦਦ ਕਰੇਗੀ।

1 ਜਨਵਰੀ ਨੂੰ ਫ਼ੈਡਰਲ ਤੌਰ ‘ਤੇ ਰੈਗੂਲੇਟਡ ਸਾਰੇ ਰੁਜ਼ਗਾਰਦਾਤਾਵਾਂ ਲਈ ਬਿੱਲ ‘ਤੇ ਅਮਲ ਕਰਨਾ ਲਾਜ਼ਮੀ ਹੋਵੇਗਾ, ਜੋ ਕਿ ਨੀਤੀਆਂ ‘ਚ ਗੰਢਤੁੱਪ ਦੀ ਥਾਂ ਸਪੱਸ਼ਟ ਨਿਯਮਾਂ ਨੂੰ ਉਜਾਗਰ ਕਰਦਾ ਹੈ।

ਸੀ.ਈ.ਓ. ਐਂਜਲਾ ਸਪਲਿੰਟਰ ਨੇ ਕਿਹਾ, ”ਸਾਡਾ ਨਵਾਂ ਸਿਖਲਾਈ ਕੇਂਦਰ ਰੋਚਕ, ਉਦਯੋਗ ‘ਚ ਮੋਹਰੀ, ਘੱਟ ਲਾਗਤ ਵਾਲੀ ਸਿਖਲਾਈ ਪੇਸ਼ ਕਰਦੀ ਹੈ ਜੋ ਕਿ ਕਾਨੂੰਨ ਦੀ ਪਾਲਣਾ ਦੇ ਯੋਗ ਬਣਾਵੇਗੀ।”

”ਅਸੀਂ ਆਪਣੇ ਐਚ.ਆਰ. ਮਾਨਕਾਂ ਨੂੰ ਪ੍ਰਾਪਤ ਕਰਨ ਲਈ ਲੇਬਰ ਕੈਨੇਡਾ, ਰੁਜ਼ਗਾਰ ਵਕੀਲਾਂ, ਮਜ਼ਦੂਰ ਗਰੁੱਪਾਂ ਅਤੇ ਐਚ.ਆਰ. ਪੇਸ਼ੇਵਰਾਂ ਨਾਲ ਮਿਲ ਕੇ ਕੰਮ ਕੀਤਾ ਹੈ।”

ਉਨ੍ਹਾਂ ਕਿਹਾ ਕਿ ਇਹ ਕੰਮ ਸਿਖਲਾਈ ਅਤੇ ਵਾਧੂ ਸਰੋਤਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਅਤੇ ਮਨੁੱਖੀ ਸਰੋਤਾਂ ਦੀ ਬਿਹਤਰੀਨ ਕਾਰਜਪ੍ਰਣਾਲੀ ਪ੍ਰਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਤਿੰਨ ਮਾਡਿਊਲ ਪੇਸ਼ ਕੀਤੇ ਜਾ ਰਹੇ ਹਨ। ਟਰੱਕਿੰਗ ਐਚ.ਆਰ. ਨੇ ਕਿਹਾ ਕਿ ਉਹ ਰੁਜ਼ਗਾਰਦਾਤਾ ਸਿਖਲਾਈ ਪਾਠ ਦੀ ਮੇਜ਼ਬਾਨੀ ਵੀਰਵਾਰ ਨੂੰ ਕਰੇਗਾ।