ਟਰੱਕ-ਲਾਈਟ ਨੇ ਨਵੇਂ ਐਲ.ਈ.ਡੀ. ਉਤਪਾਦਾਂ ’ਤੇ ਰੌਸ਼ਨੀ ਪਾਈ

Avatar photo

ਟਰੱਕ-ਲਾਈਟ ਨੇ ਤਪਸ਼ ਵਾਲੇ ਸਟਾਪ/ਟਰਨ/ਟੇਲ ਲੈਂਪਾਂ ਦੀ ਲੜੀ ਅਤੇ ਦੋ ਹਾਈ-ਆਊਟਪੁਟ ਐਲ.ਈ.ਡੀ. ਵਰਕ ਲੈਂਪਾਂ ਦੀ ਲੜੀ ਨੂੰ ਜਾਰੀ ਕਰ ਦਿੱਤਾ ਹੈ।

(ਤਸਵੀਰਾਂ: ਟਰੱਕ-ਲਾਈਟ)

ਸਟਾਪ/ਟਰਨ/ਟੇਲ ਲਾਈਟਾਂ ਚਾਰ-ਇੰਚ ਦੇ ਰਾਊਂਡ (ਸੂਪਰ 44) ਅਤੇ 2&6 ਇੰਚ ਦੇ ਓਵਲ (60 ਸੀਰੀਜ਼), ’ਚ ਗਰੋਮੇਟ ਅਤੇ ਫ਼ਲੈਂਜ ਮਾਊਂਟ ਸਮੇਤ, ਅਤੇ ਵਿਕਲਪ ਵਜੋਂ ਏਕੀਕਿ੍ਰਤ ਬੈਕਅੱਪ ਫ਼ੰਕਸ਼ਨ ’ਚ ਮੌਜੂਦ ਹਨ।

ਲੈਂਪ ਪੰਜ ਸਾਲਾਂ ਦੀ ਵਾਰੰਟੀ ਨਾਲ ਮਿਲਦੇ ਹਨ।

ਕੰਪਨੀ ਦਾ ਪਹਿਲਾ ਤਪਸ਼ ਵਾਲਾ ਐਲ.ਈ.ਡੀ. 2014 ’ਚ ਆਇਆ ਸੀ।

ਟਰੱਕ-ਲਾਈਟ ਦੇ ਨਵੀਨਤਮ ਜਾਰੀ ਕੀਤੇ ਗਏ ਉਤਪਾਦ ’ਚ ਸ਼ਾਮਲ ਹਨ 81 ਸੀਰੀਜ਼ ਅਤੇ ਸਿਗਨਲ-ਸਟੈਟ ਐਲ.ਈ.ਡੀ. ਵਰਕ ਲੈਂਪਾਂ ਲਈ ਉੱਚ-ਆਊਟਪੁਟ ਵਿਕਲਪ।

81 ਸੀਰੀਜ਼ ਚਾਰ-ਇੰਚ ਲੈਂਪਾਂ ’ਚ ਛੇ ਡਾਇਓਡ ਸ਼ਾਮਲ ਹਨ, ਜੋ ਕਿ 1,100 ਗਰਮ-ਲਿਊਮਨ ਆਊਟਪੁਟ ਦਿੰਦੇ ਹਨ, ਅਤੇ ਪੰਜ ਸਾਲਾਂ ਦੀ ਵਾਰੰਟੀ ਨਾਲ ਮਿਲਦੇ ਹਨ। ਦੂਜੇ ਪਾਸੇ ਸਿਗਨਲ-ਸਟੈਟ ਇਕੋਨਾਮੀ ਵਰਕ ਲੈਂਪ 2,040 ਗਰਮ ਲਿਊਮਨ ਤਕ ਦੀ ਰੌਸ਼ਨੀ ਛੱਡਦੇ ਹਨ ਅਤੇ ਦੋ ਸਾਲਾਂ ਦੀ ਵਾਰੰਟੀ ਦਿੰਦੇ ਹਨ।

(ਤਸਵੀਰਾਂ: ਟਰੱਕ-ਲਾਈਟ)

ਹਰ ਉਤਪਾਦ ਲੜੀ ’ਚ ਵਰਕ, ਫ਼ਲੱਡ, ਅਤੇ ਸਪਾਟ ਬੀਮ ਪੈਟਰਨ ਸ਼ਾਮਲ ਹਨ।