ਟੈਂਕਰ ਡਰਾਈਵਰਾਂ ਨੂੰ ਸੁਰੱਖਿਅਤ ਰਹਿਣ ’ਚ ਮੱਦਦ ਕਰੇਗਾ ਕਰੀਅਰਸਐੱਜ ਕੋਰਸ

ਕਰੀਅਰਸਐੱਜ ਇੱਕ ਵਿਸ਼ੇਸ਼ ਆਨਲਾਈਨ ਡਰਾਈਵਰ ਸਿਖਲਾਈ ਕੋਰਸ ਨਾਲ ਉਨ੍ਹਾਂ ਲਈ ਨਵੀਂਆਂ ਸੁਰੱਖਿਆ-ਸੰਬੰਧਤ ਹਦਾਇਤਾਂ ਜਾਰੀ ਕਰ ਰਿਹਾ ਹੈ ਜੋ ਸਿੱਧੇ ਜਾਂ ਅਸਿੱਧੇ ਰੂਪ ’ਚ ਟੈਂਕਰਾਂ ਨਾਲ ਕੰਮ ਕਰਦੇ ਹਨ।

tanker driver safety course
(Photo: CarriersEdge)

ਕੰਪਨੀ ਨੇ ਕਿਹਾ ਕਿ ਟੈਂਕਰਾਂ ਤੋਂ ਡਿੱਗ ਜਾਣਾ, ਕੈਟਵਾਕ ਦਾ ਪ੍ਰਯੋਗ, ਜਾਂ ਹੌਜ਼ ’ਚ ਪੈਰ ਫੱਸ ਜਾਣਾ ਟੈਂਕਰ ਡਰਾਈਵਰਾਂ ਦੇ ਜ਼ਖ਼ਮੀ ਹੋਣ ਦਾ ਪ੍ਰਮੁੱਖ ਕਾਰਨ ਹਨ।

ਟੈਂਕਰ ਇੰਜਰੀ ਪ੍ਰਵੈਂਸ਼ਨ ਕੋਰਸ ਜਿਨ੍ਹਾਂ ਸੰਬੰਧਤ ਜ਼ੋਖ਼ਮਾਂ ’ਤੇ ਧਿਆਨ ਕੇਂਦਰਤ ਕਰਦਾ ਹੈ ਉਨ੍ਹਾਂ ’ਚ ਕੈਬ ਦੇ ਅੰਦਰ ਅਤੇ ਬਾਹਰ ਆਉਣਾ, ਟੈਂਕਰ ’ਤੇ ਚੜ੍ਹਨਾ ਅਤੇ ਉਤਰਨਾ, ਕਾਰਗੋ ਨੂੰ ਸੁਰੱਖਿਅਤ ਰੱਖਣਾ, ਅਤੇ ਹੌਜ਼ ਸੰਭਾਲਣਾ ਸ਼ਾਮਲ ਹਨ।

ਕੋਰਸ ਮੁਕੰਮਲ ਕਰਨ ਵਾਲੇ ਸੱਟਾਂ ਦੇ ਮੁੱਖ ਕਾਰਨਾਂ ਅਤੇ ਲੋੜੀਂਦੇ ਵਿਅਕਤੀਗਤ ਸੁਰੱਖਿਆਤਮਕ ਉਪਕਰਨਾਂ ਦੀ ਪਛਾਣ ਕਰਨ, ਸੰਪਰਕ ਦੇ ਤਿੰਨ ਬਿੰਦੂਆਂ ਦਾ ਪ੍ਰਯੋਗ ਕਿਸ ਤਰ੍ਹਾਂ ਕਰੀਏ, ਹੌਜ਼ ਨਾਲ ਕੰਮ ਕਰਨ ਸਮੇਂ ਸੱਟਾਂ ਤੋਂ ਬਚਾਅ ਦੇ ਤਰੀਕੇ ਪਤਾ ਕਰਨ ਅਤੇ ਡਿੱਗਣ ਤੋਂ ਬਚਣ ਦੇ ਆਮ ਤਰੀਕੇ ਪਤਾ ਕਰਨ ਦੇ ਯੋਗ ਬਣਨਗੇ।