ਡਰਾਈਵਰ ਇੰਕ. ਵਿਰੁੱਧ ਇਨਫ਼ੋਰਸਮੈਂਟ ਦਾ ਵਿਸਤਾਰ ਕੀਤਾ ਜਾਵੇਗਾ

ਕੈਨੇਡਾ ਦੇ ਲੇਬਰ ਪ੍ਰੋਗਰਾਮ ਨੇ ਮੰਨਿਆ ਹੈ ਕਿ ਡਰਾਈਵਰ ਇੰਕ. ਬਿਜ਼ਨੈਸ ਮਾਡਲ – ਜੋ ਕਿ ਮੁਲਾਜ਼ਮਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦਾ ਹੈ – ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ। ਇਹ ਸੰਬੰਧਤ ਇਨਫ਼ੋਰਸਮੈਂਟ ਪਹਿਲਾਂ ਦਾ ਵਿਸਤਾਰ ਕਰਨ ਦੀ ਤਿਆਰੀ ਕਰ ਰਿਹਾ ਹੈ।

Parliament buildings
 (Photo: istock)

ਓਂਟਾਰੀਓ ’ਚ ਪਿੱਛੇ ਜਿਹੇ ਚਲਾਏ ਇੱਕ ਪਰਖ ਪ੍ਰਾਜੈਕਟ ਵਾਂਗ ਹੀ, ਰਾਸ਼ਟਰੀ ਰਣਨੀਤੀ ’ਚ ਚੰਗੇ ਰੁਜ਼ਗਾਰ ਅਭਿਆਸ ਪ੍ਰੇਰਿਤ ਕਰਨ, ਜਾਂਚਾਂ ਅਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਕੈਰੀਅਰਸ ਵਿਰੁੱਧ ਇਨਫ਼ੋਰਸਮੈਂਟ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇਗਾ।

ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬੁਲੇਟਿਨ ਅਨੁਸਾਰ ਲੇਬਰ ਕਾਨੂੰਨਾਂ ਤੋਂ ਬਚਣ ਲਈ ਕੈਰੀਅਰਸ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਮੁਲਾਜ਼ਮਾਂ ਨੂੰ ਕੈਨੇਡਾ ਲੇਬਰ ਕੋਡ ਅਧੀਨ ਛੁੱਟੀਆਂ ਦੌਰਾਨ ਤਨਖ਼ਾਹ, ਓਵਰਟਾਈਮ, ਅਤੇ ਨੌਕਰੀ ਤੋਂ ਕੱਢ ਦਿੱਤੇ ਜਾਣ ਮਗਰੋਂ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ।

ਰੁਜ਼ਗਾਰ ਅਤੇ ਸਮਾਜ ਵਿਕਾਸ ਕੈਨੇਡਾ ਨੇ ਕਿਹਾ, ‘‘ਆਪਣੇ ਮੁਲਾਜ਼ਮਾਂ ਦਾ ਸਹੀ ਤਰੀਕੇ ਨਾਲ ਵਰਗੀਕਰਨ ਨਾ ਕਰਨ ਵਾਲੇ ਰੁਜ਼ਗਾਰਦਾਤਾਵਾਂ ਵਿਰੁੱਧ ਕਈ ਤਰ੍ਹਾਂ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ, ਜਿਵੇਂ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖ਼ਾਹਾਂ ਅਤੇ ਕੋਈ ਵੀ ਹੋਰ ਰਕਮ ਦਾ ਭੁਗਤਾਨ ਕਰਨ ਦੇ ਹੁਕਮ।’’

‘‘ਇਸ ਤੋਂ ਇਲਾਵਾ, ਉਨ੍ਹਾਂ ਨੇ ਜਾਣਬੁੱਝ ਕੇ ਮੁਲਾਜ਼ਮਾਂ ਨੂੰ ਕੁਵਰਗੀਕ੍ਰਿਤ ਕੀਤਾ ਹੋ ਸਕਦਾ ਹੈ ਅਤੇ ਉਨ੍ਹਾਂ ’ਤੇ ਪਾਲਣਾ ਦੇ ਹੁਕਮ, ਪ੍ਰਸ਼ਾਸਕੀ ਵਿੱਤੀ ਜੁਰਮਾਨੇ, ਅਤੇ ਕੈਦ ਵਰਗੀਆਂ ਕਾਰਵਾਈਆਂ ਵੀ ਹੋ ਸਕਦੀਆਂ ਹਨ।’’