ਡਰਾਈਵਰ ਕੰਟਰੋਲ ਕਰ ਸਕਣਗੇ ਮੈਕ ਓ.ਟੀ.ਏ. ਅਪਡੇਟ

Avatar photo
(ਤਸਵੀਰ : ਮੈਕ ਟਰੱਕਸ)

ਸਾਰੇ ਨਵੇਂ ਐਂਥਮ, ਪਿੱਨੈਕਲ ਅਤੇ ਗ੍ਰੇਨਾਈਟ ਮਾਡਲਾਂ ‘ਤੇ ਹੁਣ ਡਰਾਈਵਰ ਵੱਲੋਂ ਕੀਤੀਆਂ ਜਾ ਸਕਣ ਵਾਲੀਆਂ ਮੈਕ ਓਵਰ ਦ ਏਅਰ (ਓ.ਟੀ.ਏ.) ਅਪਡੇਟਸ ਮਾਨਕ ਵਜੋਂ ਮਿਲਣਗੀਆਂ।

ਮਾਡਲੇ ਵਰ੍ਹੇ 2019 ਅਤੇ ਇਸ ਤੋਂ ਨਵੇਂ ਮਾਡਲਾਂ ਲਈ ਰੈਟਰੋਫ਼ਿੱਟ ਮੌਜੂਦ ਹਨ ਜੋ ਕਿ ਮੈਕ ਪ੍ਰੀਮੀਅਮ ਟੈੱਕ ਟੂਲ ਦਾ ਪ੍ਰਯੋਗ ਕਰ ਰਹੇ ਹਨ।

ਮਲਕੀਅਤ ਪ੍ਰਾਪਤ ਕਰਨ ਦੇ ਪਹਿਲੇ ਦੋ ਸਾਲਾਂ ਲਈ ਸਰਵਿਸ ਮੁਫ਼ਤ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਸਬਸਕਰਿਪਸ਼ਨ ਅਧਾਰਤ ਸਰਵਿਸ ਵਜੋਂ ਅੱਗੇ ਵਧਾਇਆ ਜਾ ਸਕਦਾ ਹੈ।

ਮੈਕ 2017 ਤੋਂ ਰਿਮੋਟ ਪ੍ਰੋਗਰਾਮਿੰਗ ਦੀ ਸਹੂਲਤ ਦੇ ਰਿਹਾ ਹੈ, ਜਿਸ ਨਾਲ ਮੈਕ ਗਾਰਡਡੌਗ ਕੁਨੈਕਟ ਟੈਲੀਮੈਟਿਕਸ ਪਲੇਟਫ਼ਾਰਮ ਦਾ ਪ੍ਰਯੋਗ ਕਰ ਕੇ ਸਾਫ਼ਟਵੇਅਰ ਅਤੇ ਗੱਡੀ ਦੇ ਪੈਰਾਮੀਟਰਾਂ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਪਰ ਤਾਜ਼ਾ ਸੁਧਾਰਾਂ ਨਾਲ ਡਰਾਈਵਰਾਂ ਨੂੰ ਮੈਕ ਵਨਕਾਲ ਏਜੰਟਾਂ ਨਾਲ ਫ਼ੋਨ ਕਾਲ ‘ਤੇ ਤਾਲਮੇਲ ਬਿਠਾਉਣ ਦੀ ਜ਼ਰੂਰਤ ਨਹੀਂ ਪਵੇਗੀ, ਹਾਲਾਂਕਿ ਜੇਕਰ ਮੱਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਏਜੰਟ ਅਜੇ ਵੀ ਮੌਜੂਦ ਰਹਿਣਗੇ।

ਅਪਡੇਟ ਨੂੰ 13 ਮਿੰਟਾਂ ਤੋਂ ਵੀ ਘੱਟ ਸਮੇਂ ਅੰਦਰ ਮੁਕੰਮਲ ਕੀਤਾ ਜਾ ਸਕਦਾ ਹੈ।

ਗੱਡੀ ਦੇ ਮਾਲਕ ਅਜਿਹੀਆਂ ਅਪਡੇਟਸ, ਇੰਸਟਰੂਮੈਂਟ ਕਲਸਟਰ ਰਾਹੀਂ ਮੁਕੰਮਲ ਕਰਨ ਲਈ ਡਰਾਈਵਰਾਂ ਨੂੰ ਇਜਾਜ਼ਤ ਦੇ ਸਕਦੇ ਹਨ, ਜਾਂ ਤਕਨੀਸ਼ੀਅਨਾਂ ਨੂੰ ਅਧਿਕਾਰ ਦੇ ਸਕਦੇ ਹਨ ਜੋ ਕਿ ਪਾਸਵਰਡ ਦਾ ਪ੍ਰਯੋਗ ਕਰਨਗੇ।

ਜਿਨ੍ਹਾਂ ਪੈਰਾਮੀਟਰਸ ਨੂੰ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਉਨ੍ਹਾਂ ‘ਚ ਸ਼ਾਮਲ ਹੈ ਸੜਕ ‘ਤੇ ਵੱਧ ਤੋਂ ਵੱਧ ਗਤੀ, ਅਜਾਈਂ ਖੜ੍ਹੇ ਰਹਿਣ ‘ਤੇ ਬੰਦ ਹੋਣਾ ਅਤੇ ਮੈਕ ਐਮਡਰਾਈਵਰ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ।