ਡਰਾਈਵਰ ਦੇ ਉਨੀਂਦਰੇਪਨ, ਬੇਧਿਆਨ ਹੋਣ ਦੀ ਪਛਾਣ ਕਰਨ ਵਾਲਾ ਉਪਕਰਨ

Avatar photo

ਸੀਪੀਆ, ਜੋ ਕਿ ਪਹਿਲਾਂ ਆਈ ਸਾਈਟ ਤਕਨਾਲੋਜੀਜ਼ ਦੇ ਨਾਮ ਨਾਲ ਜਾਣੀ ਜਾਂਦੀ ਸੀ, ਨੇ ਹੁਣ ਫ਼ਲੀਟ ਸੈਂਸ ਡਰਾਈਵਰ ਮਾਨੀਟਰਿੰਗ ਸਿਸਟਮ ਪੇਸ਼ ਕੀਤਾ ਹੈ।

ਬਨਾਉਟੀ ਬੁੱਧੀਮਤਾ ‘ਤੇ ਅਧਾਰਤ ਇਹ ਉਪਕਰਨ ਡਰਾਈਵਰਾਂ ਨੂੰ ਤੁਰੰਤ ਅਧਾਰ ‘ਤੇ ਸੁਰੱਖਿਆ ਚੇਤਾਵਨੀਆਂ ਜਾਰੀ ਕਰਦਾ ਹੈ ਅਤੇ ਨਾਲ ਹੀ ਜੇਕਰ ਇਸ ਨੂੰ ਥਕੇਵੇਂ ਜਾਂ ਬੇਧਿਆਨ ਹੋਣ ਦੇ ਚਿੰਨ÷  ਨਜ਼ਰ ਆਉਂਦੇ ਹਨ ਤਾਂ ਇਹ ਫ਼ਲੀਟ ਮੈਨੇਜਰਾਂ ਨੂੰ ਵੀ ਚੇਤਾਵਨੀਆਂ ਭੇਜ ਸਕਦਾ ਹੈ।

ਡਰਾਈਵਰਾਂ ਦੀ ਕੈਮਰਾ ਅਤੇ ਇਨਫ਼ਰਾ ਰੈੱਡ ਸੈਂਸਰਾਂ ਦੀ ਮੱਦਦ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਇਕੱਠਾ ਕੀਤੇ ਅੰਕੜੇ ਡਰਾਈਵਰ ਸਕੋਰਿੰਗ ਅਤੇ ਸਿਖਲਾਈ ਸਿਸਟਮ ‘ਚ ਵੀ ਮੱਦਦ ਕਰ ਸਕਦੇ ਹਨ।

ਸੀਪੀਆ ਨੇ ਕਿਹਾ ਕਿ ਉਹ ਮੌਜੂਦਾ ਫ਼ਲੀਟ ਮੈਨੇਜਮੈਂਟ ਸਿਸਟਮਾਂ ਨਾਲ ਛੇਤੀ ਏਕੀਕਰਨ ਲਈ ‘ਕਲਾਊਡ ਮਿਡਲਵੇਅਰ’ ਦਾ ਪ੍ਰਯੋਗ ਕਰਦੀ ਹੈ ਜਿਸ ਦਾ ਮਤਲਬ ਹੈ ਕਿ ਸਿਸਟਮ ਨੂੰ ਇੱਕ ਹਫ਼ਤੇ ਅੰਦਰ ਹੀ ਵਰਤਿਆ ਅਤੇ ਏਕੀਕ੍ਰਿਤ ਕੀਤਾ ਜਾ ਸਕਦਾ ਹੈ।