ਡਾਇਮਲਰ, ਪਲੇਟਫ਼ਾਰਮ ਸਾਇੰਸ ਨੇ ਵਰਚੂਅਲ ਵਹੀਕਲ ਪਲੇਟਫ਼ਾਰਮ ਜਾਰੀ ਕੀਤਾ

Avatar photo

ਡਾਇਮਲਰ ਟਰੱਕਸ ਉੱਤਰੀ ਅਮਰੀਕਾ ਨੇ ਵਰਚੂਅਲ ਵਹੀਕਲ ਪਲੇਟਫ਼ਾਰਮ ਜਾਰੀ ਕਰਨ ਲਈ ਪਲੇਟਫ਼ਾਰਮ ਸਾਇੰਸ ਨਾਲ ਹੱਥ ਮਿਲਾਇਆ ਹੈ, ਜੋ ਕਿ ਫ਼ਲੀਟਸ ਨੂੰ ਟੈਲੀਮੈਟਿਕਸ, ਸਾਫ਼ਟਵੇਅਰ, ਗੱਡੀ ਦੇ ਅੰਕੜੇ, ਅਤੇ ਤੀਜੀ-ਧਿਰ ਐਪਸ ਤੱਕ ਗੱਡੀਆਂ ’ਚੋਂ ਹੀ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ।

ਪਲੇਟਫ਼ਾਰਮ ਐਪਲੀਕੇਸ਼ਨਜ਼ ਅਤੇ ਕੁਨੈਕਟੀਵਿਟੀ ਦਾ ਪ੍ਰਬੰਧਨ ਕਰਨ ਲਈ ਟੂਲਜ਼ ਦੇ ਨਾਲ ਹੀ ਇਨ੍ਹਾਂ ਨੂੰ ਪ੍ਰਯੋਗ ਕਰਨ ਲਈ ਲੋੜੀਂਦੇ ਮੋਬਾਇਲ ਡਿਵਾਇਸ ਡਰਾਈਵਰਾਂ ਨੂੰ ਪੇਸ਼ ਕਰਦਾ ਹੈ।

(ਤਸਵੀਰ: ਡਾਇਮਲਰ ਟਰੱਕਸ ਉੱਤਰੀ ਅਮਰੀਕਾ)

ਡਾਇਮਲਰ ਨੇ ਕਿਹਾ ਕਿ ਇਹ ਅਜਿਹਾ ਪਹਿਲਾ ਓ.ਈ.ਐਮ. ਹੈ ਜੋ ਕਿ ਇਨ-ਵਹੀਕਲ ਮੋਬਾਇਲ ਤਕਨਾਲੋਜੀ ਪੇਸ਼ ਕਰਨ ਲਈ ਕਲਾਊਡ, ਐੱਜ, ਅਤੇ ਇਨ-ਡੈਸ਼ ਤਕਨੀਕ ਦਾ ਪ੍ਰਯੋਗ ਕਰਦਾ ਹੈ ਜੋ ਕਿ ਗ੍ਰਾਹਕਾਂ ਨੂੰ ਡਰਾਈਵਰ ਐਪਲੀਕੇਸ਼ਨਜ਼ ਅਤੇ ਕੁਨੈਕਟਿਡ ਵਹੀਕਲ ਸੇਵਾਵਾਂ ਦੀ ਵੰਡ, ਪ੍ਰਬੰਧਨ, ਅਤੇ ਯੋਗ ਕਰਨ ’ਚ ਮੱਦਦ ਕਰਦਾ ਹੈ।

ਪਲੇਟਫ਼ਾਰਮ ਦਾ ਪ੍ਰਯੋਗ ਕਰ ਰਹੇ ਫ਼ਲੀਟਸ ਤੀਜੀ-ਧਿਰ ਐਪਸ ਜਾਂ ਟੈਲੀਮੈਟਿਕਸ ਸੇਵਾਪ੍ਰਦਾਤਾ ਐਪਲੀਕੇਸ਼ਨਜ਼ ’ਚੋਂ ਚੋਣ ਕਰ ਸਕਦੇ ਹਨ, ਜਾਂ ਆਪਣੀ ਖ਼ੁਦ ਦੀਆਂ ਵੀ ਲਿਆ ਸਕਦੇ ਹਨ। ਇਹ ਟਰੱਕ ਮਾਲਕਾਂ ਨੂੰ ਡਰਾਈਵਰ ਅਤੇ ਐਪ ਦੇ ਪੱਧਰ ’ਤੇ ਆਪਣੇ ਤਜ਼ਰਬੇ ਨੂੰ ਮਰਜ਼ੀ ਅਨੁਸਾਰ ਬਣਾਉਣ ’ਚ ਮੱਦਦ ਕਰਦਾ ਹੈ।

ਵਰਚੂਅਲ ਵਹੀਕਲ 9 ਸਤੰਬਰ, 2019 ਤੋਂ ਬਾਅਦ ਬਣੇ ਫ਼ਰੇਟਲਾਈਨਰ ਕਾਸਕੇਡੀਆ ’ਤੇ ਮੌਜੂਦ ਹੈ, ਅਤੇ ਇਹ ਮਹੀਨਾਵਾਰ ਸਬਸਕਿ੍ਰਪਸ਼ਨ ’ਤੇ ਮੌਜੂਦ ਹੋਵੇਗਾ।