ਡੀ.ਟੀ.ਐਨ.ਏ. ਨੇ ਇਲੈਕਟਿ੍ਰਕ ਟਰੱਕਾਂ ਲਈ ਆਰਡਰ ਪ੍ਰਾਪਤ ਕਰਨੇ ਸ਼ੁਰੂ ਕੀਤੇ

Avatar photo

ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਹੁਣ ਆਪਣੇ ਫ਼ਰੇਟਲਾਈਨਰ ਈ-ਕਾਸਕੇਡੀਆ ਅਤੇ ਈ.ਐਮ2 ਲਈ ਆਰਡਰ ਪ੍ਰਾਪਤ ਕਰ ਰਿਹਾ ਹੈ।

ਡੀ.ਟੀ.ਐਨ.ਏ. ਦੇ ਆਨ-ਹਾਈਵੇ ਸੇਲਜ਼ ਅਤੇ ਮਾਰਕੀਟਿੰਗ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਰਿਚਰਡ ਹੋਵਾਰਡ ਨੇ ਕਿਹਾ, ‘‘2018 ’ਚ ਇਸ ਦਾ ਵਿਚਾਰ ਪੇਸ਼ ਕਰਨ ਤੋਂ ਅਸਲ ਗ੍ਰਾਹਕਾਂ ਦੇ ਹੱਥਾਂ ’ਚ ਅਸਲ ਫ਼ਰੇਟ ਨੂੰ ਅਸਲ ਹਾਲਾਤ ’ਚ ਚਲਾਉਣ ਲਈ ਪ੍ਰਦਰਸ਼ਨੀ ਫ਼ਲੀਟ ਤਿਆਰ ਕਰਨ ਤੋਂ ਲੈ ਕੇ ਅੱਜ ਦੇ ਪਲ ਤਕ ਅਸੀਂ ਦੇਸ਼ ਭਰ ਦੇ ਫ਼ਲੀਟਸ ਨੂੰ ਪੂਰੀ ਤਰ੍ਹਾਂ ਇਲੈਕਟਿ੍ਰਕ ਬਣਾਉਣ ਦੀ ਮੁਹਿੰਮ ’ਚ ਸਵਾਗਤ ਕਰਨ ਲਈ ਤਿਆਰ ਹਾਂ। ਡਾਇਮਲਰ ਟਰੱਕਸ ਉੱਤਰੀ ਅਮਰੀਕਾ ’ਚ ਸਾਡੀ ਤਰੱਕੀ ’ਤੇ ਪੂਰੀ ਟੀਮ ਨੂੰ ਬਹੁਤ ਮਾਣ ਹੈ। ਇਸ ਤੋਂ ਇਲਾਵਾ, ਅਸੀਂ ਆਪਣੇ ਗ੍ਰਾਹਕਾਂ ਅਤੇ ਡੀਲਰਾਂ ਨਾਲ ਕਾਰਬਨ-ਮੁਕਤ ਫ਼ਰੇਟ ਟਰਾਂਸਪੋਰਟੇਸ਼ਨ ਦੇ ਭਵਿੱਖ ਲਈ ਇਸ ਮਹੱਤਵਪੂਰਨ ਕਦਮ ਨੂੰ ਚੁੱਕ ਕੇ ਬਹੁਤ ਉਤਸ਼ਾਹਿਤ ਹਾਂ।’’

(ਤਸਵੀਰ: ਡੀ.ਟੀ.ਐਨ.ਏ.)

ਇਲੈਕਟਿ੍ਰਕ ਟਰੱਕਾਂ ਦਾ ਉਤਪਾਦਨ 2022 ਦੇ ਅਖ਼ੀਰ ਤਕ ਹੋ ਜਾਵੇਗਾ। ਡੀ.ਟੀ.ਐਨÊਏ. ਨੇ ਫ਼ਲੀਟਸ ਨੂੰ ਇਲੈਕਟਿ੍ਰਕ ਟਰੱਕਾਂ ਲਈ ਜ਼ਰੂਰੀ ਵਾਤਾਵਰਣ ਤਿਆਰ ਕਰਨ ’ਚ ਮੱਦਦ ਕਰਨ ਲਈ ਇੱਕ ਈ-ਕੰਸਲਟਿੰਗ ਟੀਮ ਦੀ ਵੀ ਪੇਸ਼ਕਸ਼ ਕੀਤੀ ਹੈ।

ਟਰੱਕ ਡਿਟਰੋਇਟ ਈ-ਪਾਵਰਟਰੇਨ ਤੋਂ ਪਾਵਰ ਪ੍ਰਾਪਤ ਕਰਨਗੇ, ਜੋ ਕਿ 82,000 ਪਾਊਂਡ ਤਕ ਜੀ.ਸੀ.ਡਬਲਿਊ.ਆਰ. ਦੇ ਸਮਰੱਥ ਹਨ ਜਿਨ੍ਹਾਂ ਦੀ ਰੇਂਜ 5M2 ਲਈ 230 ਮੀਲ ਅਤੇ ਈ-ਕਾਸਕੇਡੀਆ ਲਈ 250 ਮੀਲ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸ ਨੇ ਆਪਣੇ ਇਲੈਕਟਿ੍ਰਕ ਫ਼ਲੀਟ ਰਾਹੀਂ ਫ਼ਲੀਟਸ ਨਾਲ ਅਸਲ ਹਾਲਾਤ ’ਚ ਕੀਤੀ ਜਾਂਚ ’ਚ 750,000 ਮੀਲ ਦਾ ਸਫ਼ਰ ਤੈਅ ਕੀਤਾ ਹੈ।

ਹੋਵਾਰਡ ਨੇ ਕਿਹਾ, ‘‘ਅਸੀਂ ਉਨ੍ਹਾਂ ਗ੍ਰਾਹਕਾਂ ਦੇ ਬਹੁਤ ਧੰਨਵਾਦੀ ਹਾਂ ਜੋ ਕਿ ਈ-ਕਾਸਕੇਡੀਆ ਅਤੇ ਈ.ਐਮ2 ਨੂੰ ਫ਼ਰੇਟਲਾਈਨਰ ਇਲੈਕਟਿ੍ਰਕ ਖੋਜ ਫ਼ਲੀਟ ਅਤੇ ਗ੍ਰਾਹਕ ਤਜ਼ਰਬਾ ਫ਼ਲੀਟਸ ਰਾਹੀਂ ਜਾਂਚ ਰਹੇ ਸਨ। ਇਹ ਉਦਯੋਗ ਦੇ ਸਭ ਤੋਂ ਵੱਡੇ ਪ੍ਰਦਰਸ਼ਨੀ ਇਲੈਕਟਿ੍ਰਕ ਫ਼ਲੀਟ ਹਨ, ਅਤੇ ਸਾਡੇ ਕਈ ਲਾਹੇਵੰਦ ਗ੍ਰਾਹਕਾਂ ਤੋਂ ਮੁੱਲਵਾਨ ਭਾਈਵਾਲੀ, ਫ਼ੀਡਬੈਕ ਲੂਪ ਅਤੇ ਸਹਿਯੋਗ ਨਾਲ ਸਾਨੂੰ ਜ਼ਿਆਦਾ ਵੰਨ-ਸੁਵੰਨੇ, ਟਿਕਾਊ ਅਤੇ ਭਰੋਸੇਯੋਗ ਉਤਪਾਦ ਤਿਆਰ ਕਰਨ ’ਚ ਮੱਦਦ ਮਿਲੀ ਹੈ ਜੋ ਕਿ ਉਨ੍ਹਾਂ ਦੇ ਲਾਭ ਅਤੇ ਕਾਰਵਾਈਆਂ ਲਈ ਅਰਥਯੋਗ ਖੋਜ ’ਤੇ ਅਧਾਰਤ ਹੈ।’’