ਡੈਂਸੋ ਨੇ ਆਲਟਰਨੇਟਰ ਲੜੀ ਜਾਰੀ ਕੀਤੀ

Avatar photo

ਡੈਂਸੋ ਦੀ ਜੇ180 ਮਾਊਂਟ ਨੂੰ ਕੰਪਨੀ ਦੀ 12-ਵੋਲਟ, 170-ਐਂਪ 24ਪੀ.ਈ. ਆਲਟਰਨੇਟਰਾਂ ਦੀ ਲੜੀ ‘ਚ ਜੋੜ ਦਿੱਤਾ ਗਿਆ ਹੈ।

ਇੱਕ ਵਰਗਾਕਾਰ ਤਾਰ ਦੇ ਕਾਪਰ ਨੂੰ ਸਿੱਧਾ ਕਰਨ ਵਾਲਾ, ਜਿਸ ਨੂੰ ਸੈਗਮੈਂਟ ਕੰਡਕਟਰ ਕਿਹਾ ਜਾਂਦਾ ਹੈ, ਪਾਵਰਐਜ ਕੰਪੋਨੈਂਟ ਨੂੰ ਰੁਕੇ ਰਹਿਣ ਅਤੇ ਤੇਜ਼ ਰਫ਼ਤਾਰ ਦੌਰਾਨ ਉੱਚ ਐਂਪ ਦੇਣ ‘ਚ ਮੱਦਦ ਕਰਦਾ ਹੈ, ਜਿਸ ਨਾਲ ਬੈਟਰੀਆਂ ਸਟਾਰਟ-ਅੱਪ ਤੋਂ ਬਾਅਦ ਤੇਜ਼ੀ ਨਾਲ ਰੀਚਾਰਜ ਹੁੰਦੀਆਂ ਹਨ ਅਤੇ ਬੈਟਰੀਆਂ ਦਾ ਜੀਵਨਕਾਲ ਵੱਧਦਾ ਹੈ।

ਪਾਵਰਐਜ ਬਰਾਂਡ ‘ਚ ਹੁਣ ਰਿਪਲੇਸਮੈਂਟ ਸਟਾਰਟਰ ਅਤੇ ਆਲਟਰਨੇਟਰਾਂ ਦੇ 18 ਪਾਰਟ ਨੰਬਰ ਹਨ, ਇਲੈਕਟ੍ਰਿਕ ਪੁਰਜ਼ਿਆਂ ‘ਚ ਸ਼੍ਰੇਣੀ 8 ਦੇ ਨਾਮ ਸ਼ਾਮਲ ਹਨ ਜਿਨ੍ਹਾਂ ‘ਚ ਫ਼ਰੇਟਲਾਈਨਰ, ਹੀਨੋ, ਇੰਟਰਨੈਸ਼ਨਲ, ਕੇਨਵਰਥ, ਮੈਕ, ਪੀਟਰਬਿਲਟ, ਸਟਰਲਿੰਗ, ਵੋਲਵੋ ਅਤੇ ਵੈਸਟਰਨ ਸਟਾਰ ਦੇ ਸ਼੍ਰੇਣੀ 8 ਟਰੱਕਾਂ ਦੇ ਇਲੈਕਟ੍ਰੀਕਲ ਪਾਰਟ ਹਨ।

ਪਾਵਰਐਜ ਦੇ ਉਤਪਾਦ ਇੱਕ ਸਾਲ/ਅਸੀਮਤ ਗਾਰੰਟੀ ਵਾਲੇ ਹੁੰਦੇ ਹਨ।