ਡੈਸ਼ਕੈਮ, ਸੈਟੇਲਾਈਟ ਰੇਡੀਓ, ਨੈਵ ਸਿਸਟਮ ਤਿੰਨੇ ਇੱਕ ਹੀ ਉਪਕਰਨ ‘ਚ

Avatar photo
(ਤਸਵੀਰ: ਰੈਂਡ ਮਕਨੈਲੀ)

ਰੈਂਡ ਮਕਨੈਲੀ ਦਾ ਓਵਰਡਰਾਈਵ 8 ਪ੍ਰੋ II ਇੱਕ ਅਜਿਹਾ ਉਪਕਰਨ ਹੈ ਜਿਸ ‘ਚ ਨੈਵੀਗੇਟਿੰਗ, ਸੀਰੀਅਸ-ਐਕਸ.ਐਮ. ਰੇਡੀਓ ਚਲਾਉਣ, ਡੈਸ਼ਕੈਮ ਫ਼ੁਟੇਜ ਰੀਕਾਰਡ ਕਰਨ, ਕਾਲ ਕਰਨ ਅਤੇ ਸੰਦੇਸ਼ ਭੇਜਣ ਸਮੇਤ ਵੈੱਬ ਬਰਾਊਜ਼ਿੰਗ ਵਰਗੀਆਂ ਸਹੂਲਤਾਂ ਇੱਕ ਥਾਂ ‘ਤੇ ਹੀ ਮੌਜੂਦ ਹਨ।

ਆਪਣੀ ਪਿਛਲੀ ਪੀੜ੍ਹੀ ਦੇ ਉਪਕਰਨ ਤੋਂ ਤੀਹਰੀ ਗਤੀ ਵਾਲੇ ਇਸ ਉਪਕਰਨ ‘ਚ ਰੈਂਡ ਨੈਵੀਗੇਸ਼ਨ 2.0 ਸਿਸਟਮ ਵੀ ਹੈ ਜੋ ਕਿ ਐਡਵਾਂਸਡ ਟਰੱਕ ਰੂਟਿੰਗ ਅਤੇ ਤ੍ਰੈ-ਆਯਾਮੀ ਸ਼ਹਿਰ ਤੇ ਵਸਤਾਂ ਵਿਖਾਉਣ ਦੀ ਸਮਰਥਾ ਰੱਖਦਾ ਹੈ।

ਇਸ ਦੇ ਅੰਦਰ ਲੱਗੇ ਡੈਸ਼ਕੈਮ ਨੂੰ ਘੁਮਾ ਕੇ ਕਿਸੇ ਵੀ ਥਾਂ ‘ਤੇ ਟਿਕਾਇਆ ਜਾ ਸਕਦਾ ਹੈ, ਇਸ ਨਾਲ ਲੂਪ ਰੀਕਾਰਡਿੰਗ ਰਾਹੀਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ ਅਤੇ ਇਸ ‘ਚ ਇੱਕ ਇੰਟੈਗਰੇਟਿਡ ਜੀ ਸੈਂਸਰ ਵੀ ਲੱਗਾ ਹੈ। ਇਸ ਨੂੰ ਤਾਕਤਵਰ ਚੁੰਬਕ ਨਾਲ ਕਿਤੇ ਵੀ ਟਿਕਾਇਆ ਜਾ ਸਕਦਾ ਹੈ।

ਸੂਚਨਾ ਨੂੰ ਇੱਕ ਹਾਈ-ਡੈਫ਼ੀਨੇਸ਼ਨ ਅੱਠ ਇੰਚ ਦੀ ਸਕ੍ਰੀਨ ‘ਤੇ ਵਿਖਾਇਆ ਜਾਂਦਾ ਹੈ।

ਆਡੀਓ ਨੂੰ ਕਿਸੇ ਵੀ ਬਲੂਟੁੱਥ ਸਪੀਕਰ ਰਾਹੀਂ ਵਜਾਇਆ ਜਾ ਸਕਦਾ ਹੈ, ਜਦਕਿ ਕਾਲ ਦੌਰਾਨ ਸਪੱਸ਼ਟ ਆਵਾਜ਼ ਨੂੰ ਇੱਕ ਸਮਰਪਿਤ ਸਿਗਨਲ ਪ੍ਰੋਸੈਸਿੰਗ ਰਾਹੀਂ ਬਿਹਤਰ ਕੀਤਾ ਗਿਆ ਹੈ।

ਇਸ ਦੀ ਬੈਟਰੀ ਸਮਰਥਾ ਨੂੰ ਵੀ ਵਧਾਇਆ ਗਿਆ ਹੈ ਅਤੇ ਪ੍ਰੋਸੈਸਰ ਵੀ ਜ਼ਿਆਦਾ ਤਾਕਤਵਰ ਹਨ।

ਆਨ-ਬੋਰਡ ਡਰਾਈਵਰ ਕੁਨੈਕਟ ਐਪ ਇਸ ਇਕਾਈ ਨੂੰ ਈ.ਐਲ.ਡੀ.-ਲਈ ਤਿਆਰ ਬਣਾਉਂਦੀ ਹੈ।