ਤਕਨੀਸ਼ੀਅਨਾਂ ਨਾਲ ਸਹਿਯੋਗ ਕਰਨ ਲਈ ਆਗਮੈਂਟਡ ਰਿਐਲਿਟੀ ਅਪਣਾਅ ਰਿਹੈ ਡੀ.ਟੀ.ਐਨ.ਏ.

Avatar photo

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਡੀਲਰਾਂ ਅਤੇ ਗ੍ਰਾਹਕਾਂ ਨਾਲ ਸਹਿਯੋਗ ਕਰਨ ਲਈ ਮਾਈਕ੍ਰੋਸਾਫ਼ਟ ਦੇ ਹੋਲੋਲੈਂਸ ਆਗਮੈਂਟਡ ਰਿਐਲਿਟੀ ਤਕਨੀਕ ਦਾ ਸਫ਼ਲਤਾਪੂਰਵਕ ਤਜ਼ਰਬਾ ਕਰ ਲਿਆ ਹੈ।

(ਤਸਵੀਰਾਂ: ਡੀ.ਟੀ.ਐਨ.ਏ.)

ਡੀ.ਟੀ.ਐਨ.ਏ. ‘ਚ ਪ੍ਰਮੁੱਖ ਸੂਚਨਾ ਅਫ਼ਸਰ ਲੁਟਜ਼ ਬੈੱਕ ਨੇ ਕਿਹਾ, ”ਕੌਮਾਂਤਰੀ ਮਹਾਂਮਾਰੀ ਨੇ ਉਦਯੋਗ ਦੇ ਹਰ ਪੱਖ ‘ਤੇ ਅਸਰ ਪਾਇਆ ਹੈ, ਜਿਸ ਨਾਲ ਹਰ ਖੇਤਰ ‘ਚ ਕਾਰੋਬਾਰਾਂ ਨੂੰ ਇਸ ਗੱਲ ਦੀ ਸਮੀਖਿਆ ਕਰਨੀ ਪੈ ਰਹੀ ਹੈ ਕਿ ਉਹ ਕਿਸ ਤਰ੍ਹਾਂ ਗ੍ਰਾਹਕਾਂ ਨਾਲ ਮੇਲਜੋਲ ਕਰਨ। ਡੀ.ਟੀ.ਐਨ.ਏ. ਨੇ ਪਿਛਲੇ ਸਾਲ ਖ਼ੁਦ ਨੂੰ ਇੱਕ ਪ੍ਰਮੁੱਖ ਸਵਾਲ ਇਹ ਪੁੱਛਿਆ ਕਿ ਅਸੀਂ ਤਕਨਾਲੋਜੀ ਨਾਲ ਸੇਵਾਵਾਂ ਦੇ ਭਵਿੱਖ ਨੂੰ ਕਿਸ ਤਰ੍ਹਾਂ ਤਹਾਂ ਤਰਾਸ਼ ਸਕਦੇ ਹਾਂ ਕਿ ਅਸੀਂ ਆਪਣੇ ਡੀਲਰ ਪਾਰਟਨਰਾਂ ਅਤੇ ਗ੍ਰਾਹਕਾਂ ਨਾਲ ਬਿਹਤਰ ਤਰੀਕੇ ਨਾਲ ਮੇਲਜੋਲ ਅਤੇ ਸਹਿਯੋਗ ਕਰ ਸਕੀਏ। ਸਾਨੂੰ ਲਗਦਾ ਹੈ ਕਿ ਹੋਲੋਲੈਂਸ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਅਸੀਂ ਇਸ ਸਵਾਲ ਦਾ ਜਵਾਬ ਦੇ ਸਕਦੇ ਹਾਂ।”

ਸਰਵਿਸ ਤਕਨੀਸ਼ੀਅਨਾਂ ਨੂੰ ਸਿੱਧਾ ਡੀ.ਟੀ.ਐਨ.ਏ. ਵਿਸ਼ੇਦੇ ਮਾਹਰਾਂ ਨਾਲ ਜੋੜਨ ਲਈ ਤਕਨਾਲੋਜੀਆਂ ਦਾ ਪ੍ਰਯੋਗ ਕੀਤਾ ਗਿਆ, ਜੋ ਕਿ ਟਰੱਕਾਂ ਨੂੰ ਠੀਕ ਕਰਨ ਦੌਰਾਨ ਜਿੱਥੇ ਤਕ ਵੇਖਿਆ ਜਾ ਸਕਦਾ ਹੈ ਉੱਥੇ ਤਕ ਸਰਵਿਸ ਮੈਨੂਅਲ, ਸਕੀਮੈਟਿਕ, ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾ ਸਕਦੇ ਸਨ।

ਹੋਲੋਲੈਂਸ 2 ‘ਚ ਆਗਮੈਂਟਡ ਰਿਐਲਿਟੀ ਸਮਾਰਟ ਗਲਾਸ ਹਨ ਜੋ ਕਿ ਵਿੰਡੋਜ਼ ਮਿਕਸਡ ਰਿਐਲਿਟੀ ਆਪਰੇਟਿੰਗ ਸਿਸਟਮ ‘ਤੇ ਚਲਦੇ ਹਨ।

ਡੀ.ਟੀ.ਐਨ.ਏ. ਵਿਖੇ ਆਫ਼ਟਰਮਾਰਕੀਟ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਸਟੀਫ਼ਨ ਕਰਸ਼ਨਰ ਨੇ ਕਿਹਾ, ”ਇਹ ਉਨ੍ਹਾਂ ਕਈ ਸਲਿਊਸ਼ਨਜ਼ ‘ਚੋਂ ਇੱਕ ਹੈ ਜੋ ਕਿ ਅਸੀਂ ਤਕਨੀਸ਼ੀਅਨ ਸਿਖਲਾਈ ਅਤੇ ਮੌਜੂਦਗੀ ਦੀਆਂ ਵੱਧਦੀਆਂ ਚਿੰਤਾਵਾਂ ਨੂੰ ਖ਼ਤਮ ਕਰਨ ਲਈ ਵਰਤ ਕੇ ਵੇਖ ਰਹੇ ਹਾਂ, ਜਿਸ ਨਾਲ ਸਮਾਜਕ ਦੂਰੀ ਦਾ ਮੁਫ਼ਤ ਲਾਭ ਵੀ ਮਿਲਦਾ ਹੈ। ਹੋਲੋਲੈਂਸ ਤਕਨਾਲੋਜੀ 24-ਘੰਟੇ ਡਰਾਈਵਿੰਗ ਕਰਨ ਜਾਂ ਘੱਟ ਰਿਪੇਅਰ ਟਰਨਅਰਾਊਂਡ ਲਈ ਬਾਜ਼ੀ ਪਲਟਣ ਵਾਲੀ ਸਾਬਤ ਹੋ ਸਕਦੀ ਹੈ, ਜਿਸ ਨਾਲ ਤਕਨੀਸ਼ੀਅਨਾਂ ਲਈ ਸਿਖਲਾਈ ਦਾ ਸਮਾਂ ਅਤੇ ਨਾਲ ਹੀ ਸਰਵਿਸ ਬੇਅ ‘ਚ ਬਿਤਾਉਣ ਵਾਲਾ ਸਮਾਂ ਵੀ ਘੱਟ ਹੁੰਦਾ ਹੈ।”

ਇਸ ਬਾਰੇ ਹੋਰ ਤਜ਼ਰਬੇ ਹੋ ਰਹੇ ਹਨ ਕਿ ਕੀ ਹੋਲੋਲੈਂਸ ਨੂੰ ਡੀ.ਟੀ.ਐਨ.ਏ. ਦੀਆਂ ਆਫ਼ਟਰਮਾਰਕੀਟ ਜ਼ਰੂਰਤਾਂ ਲਈ ਪੂਰੀ ਤਰ੍ਹਾਂ ਅਪਣਾਇਆ ਜਾ ਸਕਦਾ ਹੈ। ਕੰਪਨੀ ਨੇ ਇਸ ਬਾਰੇ ਕੋਈ ਸਮਾਂ ਸੀਮਾ ਨਹੀਂ ਜਾਰੀ ਕੀਤੀ ਹੈ ਕਿ ਤਕਨਾਲੋਜੀ ਨੂੰ ਕਦੋਂ ਇਸ ਦੇ ਡੀਲਰਾਂ ਤਕ ਪਹੁੰਚਾਇਆ ਜਾਵੇਗਾ।