ਦੂਜੇ ਸਾਲ ਵੀ ਆਪਣੀ ਕਾਨਫ਼ਰੰਸ ਆਨਲਾਈਨ ਕਰਵਾਏਗੀ ਪੀ.ਐਮ.ਟੀ.ਸੀ.

Avatar photo

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਆਪਣੀ ਸਾਲਾਨਾ ਆਮ ਮੀਟਿੰਗ ਅਤੇ ਕਾਨਫ਼ਰੰਸ, ਇੱਕ ਵਰਚੂਅਲ ਈਵੈਂਟ ਨਾਲ ਜੂਨ 16-18 ਨੂੰ ਕਰਵਾ ਰਿਹਾ ਹੈ।

ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ‘ਚ ਕਿਹਾ, ”ਕੋਵਿਡ-19 ਦੇ ਜਾਰੀ ਰਹਿਣ ਕਰਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਡੇ ਬੋਰਡ ਨੂੰ ਇਹ ਸਾਫ਼ ਪਤਾ ਲੱਗ ਗਿਆ ਸੀ ਕਿ ਅਸੀਂ ਸਰੀਰਕ ਹਾਜ਼ਰੀ ਵਾਲੇ ਈਵੈਂਟ ‘ਚ ਹਿੱਸਾ ਨਹੀਂ ਲੈ ਸਕਦੇ।”

”ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵੱਡੀ ਗਿਣਤੀ ‘ਚ ਕਮਰਿਆਂ ਅੰਦਰ ਬੈਠਕਾਂ ਕਰਨ ਦੀ ਸਲਾਹ ਅਜੇ ਵੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਜਦੋਂ ਅਸੀਂ ਕੈਨੇਡਾ ਦੀ 50 ਫ਼ੀਸਦੀ ਜਨਤਾ ਨੂੰ ਜੂਨ ਤਕ ਵੈਕਸੀਨ ਦੇਣ ਦੀ ਉਮੀਦ ਨੂੰ ਵੇਖਦੇ ਹਾਂ ਤਾਂ ਬੋਰਡ ਨੂੰ ਲੱਗਾ ਕਿ ਇਸ ਤੋਂ ਪਹਿਲਾਂ ਵੱਡੇ ਇਕੱਠ ਕਰਨ ਦੀ ਇਜਾਜ਼ਤ ਦੇਣਾ ਸੰਭਵ ਨਹੀਂ ਹੋ ਸਕਦਾ।”

ਦੋ ਸਾਲਾਂ ‘ਚ ਇਹ ਕੌਂਸਲ ਦੀ ਦੂਜੀ ਵਰਚੂਅਲ ਕਾਨਫ਼ਰੰਸ ਹੋਵੇਗੀ।

ਹਰ ਰੋਜ਼ ਕਾਨਫ਼ਰੰਸ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਹੋਵੇਗੀ। ਇਸ ‘ਚ 10 ਵਿੱਦਿਅਕ ਸੈਮੀਨਾਰ ਹੋਣਗੇ ਅਤੇ ਇੱਕ ਪੁਰਸਕਾਰ ਪ੍ਰੋਗਰਾਮ ਹੋਵੇਗਾ ਜਿਸ ‘ਚ ਵੀਡੀਓ ਰਾਹੀਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ।

16 ਜੂਨ ਦੇ ਈਵੈਂਟ ‘ਚ ਕਾਨੂੰਨੀ ਮੁੱਦੇ, ਕੋਵਿਡ-19 ਅਤੇ ਡਰਾਈਵਰ ਸਿਹਤ, ਇੱਕ ਨਿਜੀ ਫ਼ਲੀਟ ਬੈਂਚਮਾਰਕਿੰਗ ਸਰਵੇ ਅਤੇ ਡਰਾਈਵਰ ਵਤੀਰੇ ਨੂੰ ਸੰਭਾਲਣ ਵਰਗੇ ਮੁੱਦੇ ਵਿਚਾਰੇ ਜਾਣਗੇ। ਅਗਲੇ ਦਿਨ ਕੁਦਰਤੀ ਗੈਸ, ਕਾਰਗੋ ਚੋਰੀ, ਖ਼ੁਦਮੁਖਤਿਆਰ ਗੱਡੀਆਂ ਰੈਗੂਲੇਟਰੀ ਅਤੇ ਠੇਕੇ ਬਾਰੇ ਵਿਚਾਰਾਂ, ਭਵਿੱਖਤ ਵਰਕਸਪੇਸ ਟੈਸਟਿੰਗ ਵਰਗੇ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।

ਆਖ਼ਰੀ ਦਿਨਾਂ ‘ਚ ਕੰਪਨੀ ਦੀ ਕਾਰਗੁਜ਼ਾਰੀ ਬਿਹਤਰ ਕਰਨ ਲਈ ਸਟਾਫ਼ ਅਤੇ ਡਰਾਈਵਰਾਂ ਵਿਚਕਾਰ ਤਾਲਮੇਲ ਅਤੇ ਕੋਵਿਡ-19 ਨੂੰ ਲੈ ਕੇ ਕੈਰੀਅਰ, ਵੈਂਡਰ ਅਤੇ ਕਾਨੂੰਨੀ ਤਾਮੀਲੀ ਬਾਰੇ ਗੱਲਬਾਤ ਕੀਤੀ ਜਾਵੇਗੀ।