ਨਵੇਂ ਮਿਸ਼ੈਲਿਨ ਰੀਜਨਲ ਅਤੇ ਟਰੇਲਰ ਟਾਇਰ ਬਾਜ਼ਾਰ ਲਈ ਜਾਰੀ

Avatar photo

ਮਿਸ਼ੈਲਿਨ ਦੇ ਰੀਜਨਲ ਅਤੇ ਸੂਪਰ-ਰੀਜਨਲ ਅਮਲਾਂ ਲਈ ਐਕਸ ਮਲਟੀ ਐਨਰਜੀ ਜ਼ੈੱਡ2 ਟਾਇਰ ਹੁਣ ਰਿਪਲੇਸਮੈਂਟ ਬਾਜ਼ਾਰ ’ਚ ਮੌਜੂਦ ਹੋ ਗਏ ਹਨ, ਜਦਕਿ ਲੋਂਗਹੌਲ ਅਤੇ ਟਰੱਕਲੋਡ ਮਾਰਕੀਟ ਲਈ ਐਕਸ ਲਾਈਨ ਐਨਰਜੀ ਟੀ2 ਟਰੇਲਰ ਟਾਇਰਾਂ ਨੂੰ 1 ਅਪ੍ਰੈਲ ਤੋਂ ਆਰਡਰ ਕੀਤਾ ਜਾ ਸਕੇਗਾ।

ਐਕਸ ਲਾਈਨ ਐਨਰਜੀ ਟੀ2 ਟਰੇਲਰ ਟਾਇਰਾਂ ਨੂੰ 1 ਅਪ੍ਰੈਲ ਤੋਂ ਆਰਡਰ ਕੀਤਾ ਜਾ ਸਕਦਾ ਹੈ। (ਤਸਵੀਰ : ਮਿਸ਼ੈਲਿਨ)

ਮਿਸ਼ੈਲਿਨ ਦੇ ਐਕਸ ਮਲਟੀ ਐਨਰਜੀ ਜ਼ੈੱਡ2 ਟਾਇਰਾਂ ਨੂੰ ਐਲ.ਟੀ.ਐਲ. ਅਤੇ ਮਲਟੀ-ਸਟਾਪ ਡਿਲੀਵਰੀ ਅਮਲਾਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਲਗਭਗ 475-800 ਕਿਲੋਮੀਟਰ ਪ੍ਰਤੀ ਦਿਨ ਤਕ ਚਲ ਸਕਦੇ ਹਨ। ਸਪਲਾਈਕਰਤਾਵਾਂ ਨੇ ਕਿਹਾ ਕਿ ਡਾਇਰੈਕਸ਼ਨਲ ਸਟੀਅਰ ਟਾਇਰਾਂ ਨੂੰ ਅਣਸਾਵੇਂ ਘਸਣ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਸਮਾਰਟਵੇ ਦੇ ਸਮਰੱਥ ਹੈ ਅਤੇ 2027 ਜੀ.ਐਚ.ਜੀ. ਉਤਸਰਜਨ ਮਾਨਕਾਂ ਲਈ ਵੀ ਮਨਜ਼ੂਰਸ਼ੁਦਾ ਹੈ।

ਟ੍ਰੈੱਡ ਨੂੰ ਰੋਲਿੰਗ ਰੈਜਿਸਟੈਂਸ ਬਿਹਤਰ ਕਰਨ, ਬਿਹਤਰ ਮਾਈਲੇਜ ਅਤੇ ਪਾਣੀ ਤੋਂ ਬਿਹਤਰ ਬਚਾਅ ਲਈ ਤਿਆਰ ਕੀਤਾ ਗਿਆ ਸੀ। ਇਹ 11ਆਰ22.5 ਐਲ.ਆਰ.ਜੀ. ਅਤੇ 295/75ਆਰ22.5 ਐਲ.ਆਰ.ਐਚ. ਆਕਾਰਾਂ ’ਚ ਮਿਲਦਾ ਹੈ।

ਮਿਸ਼ੈਲਿਨ ਦਾ ਐਕਸ ਲਾਈਨ ਐਨਰਜੀ ਟੀ2 ਇੱਕ ਸਮਾਰਟਵੇ ਟਾਇਰ ਵੀ ਹੈ, ਪਰ ਇਹ ਡਰਾਈ ਵੈਨ ਟਰੱਕਲੋਡ ਅਤੇ ਐਲ.ਟੀ.ਐਲ., ਰੈਫ਼ਰਿਜਰੇਟਰ, ਟੈਂਕਰ ਅਤੇ ਫ਼ਲੈਟਬੈੱਡ ਟਰੇਲਰ ਫ਼ਲੀਟਾਂ ’ਤੇ ਕੇਂਦਰਤ ਹੈ।

ਟਾਇਰ ਦੀਆਂ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ ਸਾਰੇ ਰਿੱਬ ਐਜਿਸ ’ਤੇ ਮਾਈਕ੍ਰੋ ਸਾਈਪਸ ਅਤੇ ਡਿਜ਼ਾਈਨ ਐਲੀਮੈਂਟ ਜੋ ਕਿ ਘਸਣ ਤੋਂ ਬਚਾਅ ਕਰਦੇ ਹਨ, ਫ਼ਿਊਲ ਦੀ ਬੱਚਤ ਕਰਦੇ ਹਨ, ਰੀਟ੍ਰੈੱਡ ਦੀ ਸਮਰੱਥਾ ਅਤੇ ਟਰੈਕਸ਼ਨ ਦਿੰਦੇ ਹਨ।

ਇਸ ਦੇ ਦੋਹਰੇ ਯੌਗਿਕ ਵਾਲੇ ਟ੍ਰੈੱਡ ’ਚ ਸ਼ਾਮਲ ਹੈ ਇੱਕ ਸਿਖਰਲੀ ਪਰਤ ਜੋ ਕਿ ਟ੍ਰੈੱਡ ਦੀ ਸਖਤਾਈ ਅਤੇ ਤਣਾਅ ਨੂੰ ਕੰਟਰੋਲ ਕਰਦੀ ਹੈ ਅਤੇ ਤਾਂ ਕਿ ਅਣਸਾਵੇਂ ਘਸਣ ਤੋਂ ਬਚਾਅ ਹੋਵੇ ਅਤੇ ਫ਼ਿਊਲ ਦੀ ਬੱਚਤ ਕਰਨ ਵਾਲੀ ਹੇਠਲੀ ਪਰਤ ਜੋ ਕਿ ਘੱਟ ਰੋਲਿੰਗ ਰੈਜਿਸਟੈਂਸ ਲਈ ਅੰਦਰੂਨੀ ਕਾਸਟਿੰਗ ਤਾਪਮਾਨ ਨੂੰ ਘੱਟ ਕਰਦੀ ਹੈ। ਕਰਬ ਗਾਰਡ ਅਤੇ ਅੱਪਰ ਸਾਈਡਵਾਲ ਰਿੱਬ ਸਾਈਡਵਾਲ ਦੇ ਨੁਕਸਾਨ ਤੋਂ ਬਚਾਅ ਕਰਦੀ ਹੈ।

ਐਕਸ ਲਾਈਨ ਐਨਰਜੀ ਟੀ2 295/75R22.5 LRG  11R22.5 LRG, 285/75R24.5 LRG   ਅਤੇ 11R24.5LRH ’ਚ ਮੌਜੂਦ ਹਨ।

ਐਕਸ ਲਾਈਨ ਐਨਰਜੀ ਟੀ2 ਟਰੇਲਰ ਟਾਇਰਾਂ ਨੂੰ 1 ਅਪ੍ਰੈਲ ਤੋਂ ਆਰਡਰ ਕੀਤਾ ਜਾ ਸਕਦਾ ਹੈ। (ਤਸਵੀਰ : ਮਿਸ਼ੈਲਿਨ)