ਨਾਰਥ ਅਮਰੀਕਨ ਕਮਰਸ਼ੀਅਲ ਵਹੀਕਲ ਸ਼ੋਅ ਲਈ ਰਜਿਸਟਰੇਸ਼ਨ ਚਾਲੂ

Avatar photo

ਨਾਰਥ ਅਮਰੀਕਨ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ. ਸ਼ੋਅ) ਲਈ ਰਜਿਸਟਰੇਸ਼ਨ ਅਧਿਕਾਰਕ ਤੌਰ ‘ਤੇ ਸ਼ੁਰੂ ਹੋ ਗਈ ਹੈ ਜੋ ਕਿ ਸਤੰਬਰ 28-30 ਵਿਚਕਾਰ ਅਟਲਾਂਟਾ ਦੇ ਜੌਰਜੀਆ ਵਰਲਡ ਕਾਂਗਰਸ ਸੈਂਟਰ ਵਿਖੇ ਹੋਣ ਵਾਲਾ ਹੈ।

ਆਰਗੇਨਾਈਜ਼ਰ – ਹੈਨੋਵਰ ਫ਼ੇਅਰਸ ਯੂ.ਐਸ.ਏ. ਅਤੇ ਨਿਊਕਾਮ ਬਿਜ਼ਨੈਸ ਮੀਡੀਆ – ਨੇ ਕਿਹਾ ਕਿ ਇਹ 2021 ਦੇ ਸਭ ਤੋਂ ਵੱਡੇ ਫ਼ਲੀਟ ਈਵੈਂਟਸ ‘ਚੋਂ ਇੱਕ ਹੋਣ ਵਾਲਾ ਹੈ, ਜਿਸ ‘ਚ ਕਰੀਬ 5,000 ਫ਼ਲੀਟ ਪੇਸ਼ੇਵਰ ਹਾਜ਼ਰੀ ਲਵਾਉਣਗੇ ਅਤੇ 332,700 ਵਰਗ ਫ਼ੁੱਟ ਪ੍ਰਦਰਸ਼ਨੀ ਦੀ ਥਾਂ ਹੋਵੇਗੀ।

ਐਨ.ਏ.ਸੀ.ਵੀ. ਸ਼ੋਅ ਦੇ ਵਾਇਸ-ਪ੍ਰੈਜ਼ੀਡੈਂਟ ਐਡ ਨਿਕੋਲਸ ਨੇ ਕਿਹਾ, ”ਇੱਕ ਸਾਲ ਤੋਂ ਵੱਧ ਸਮੇਂ ਤਕ ਮਹਾਂਮਾਰੀ ਕਰਕੇ ਬੰਦ ਪਏ ਰਹੇ ਉਦਯੋਗ ਸਾਹਮਣੇ ਨਵੇਂ ਉਤਪਾਦਾਂ ਅਤੇ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਨ, ਓ.ਈ.ਐਮ. ਪ੍ਰੈੱਸ ਮਿਲਣੀ ਦੀ ਮੇਜ਼ਬਾਨੀ ਕਰਨ ਅਤੇ ਟਰੱਕਿੰਗ ਉਦਯੋਗ ਦੇ ਦੂਰਦਰਸ਼ੀਆਂ ਵੱਲੋਂ ਸੋਚਣ ਲਈ ਮਜਬੂਰ ਕਰਨ ਵਾਲੇ ਵਿੱਦਿਅਕ ਸੈਸ਼ਨ ਕਰਨ ਲਈ ਅਸੀਂ ਪੂਰੇ ਉਦਯੋਗ ਨੂੰ ਮੁੜ ਇਕੱਠਾ ਕਰਨ ਲਈ  ਉਤਸ਼ਾਹਿਤ ਹਾਂ।”

ਪ੍ਰਮੁੱਖ ਗੱਲਾਂ ‘ਚ ਨਾਰਥ ਅਮਰੀਕਨ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ (ਐਨ.ਏ.ਸੀ.ਐਫ਼.ਈ.) ਰਨ ਆਨ ਲੈੱਸ – ਇਲੈਕਟ੍ਰਿਕ ਪ੍ਰਦਰਸ਼ਨੀ, ਅਤੇ ਸਾਂਝੇ ਫ਼ਲੀਟ-ਕੇਂਦਰਿਤ ਪ੍ਰੋਗਰਾਮ ਹੋਣਗੇ ਜਿਨ੍ਹਾਂ ‘ਚ ਐਚ.ਡੀ. ਰੀਪੇਅਰ ਮੰਚ ਵੀ ਸ਼ਾਮਲ ਹੋਵੇਗਾ। ਵਿਸਤ੍ਰਿਤ ਵਿੱਦਿਅਕ ਪ੍ਰੋਗਰਾਮ ‘ਚ ਮੀਡੀਆ ਪਾਰਟਨਰ ਟਰੱਕਿੰਗ ਉਦਯੋਗ ਦੇ ਭਵਿੱਖ ਬਾਰੇ ਸ਼ੋਅ ਦੇ ਮੁੱਖ ਮੰਚ ‘ਤੇ ਚਰਚਾ ਕਰਨਗੇ।

ਨਿਕੋਲਸ ਨੇ ਕਿਹਾ, ”ਮਹਾਂਮਾਰੀ ਕਰਕੇ ਟਰੇਡ ਸ਼ੋਅ ਉਦਯੋਗ ਦੇ ਰਾਹ ‘ਚ ਜਿੰਨਾ ਵੀ ਰੇੜਕਾ ਪੈਦਾ ਹੋਇਆ ਹੈ, ਮੈਨੂੰ ਇਹ ਖ਼ੁਸ਼ੀ ਹੈ ਕਿ ਅਸੀਂ ਮੁੜ ਰਾਹ ‘ਤੇ ਪੈ ਗਏ ਹਾਂ ਅਤੇ ਆਪਣੀਆਂ ਅਸਲ ਸ਼ੋਅ ਦੀਆਂ ਮਿਤੀਆਂ ‘ਤੇ ਟਿਕੇ ਰਹਾਂਗੇ। ਸਾਡੇ ਕੋਲ ਇਸ ਸਾਲ ਦੇ ਫ਼ਲੀਟ ਫ਼ਰਸਟ ਪ੍ਰੋਡਕਟ ਅਤੇ ਤਕਨਾਲੋਜੀ ਈਵੈਂਟ ਦੀ ਪੂਰੀ ਤਰ੍ਹਾਂ ਯੋਜਨਾਬੰਦੀ ਕਰਨ ਅਤੇ ਵਿਕਾਸ ਕਰਨ ਲਈ ਦੋ ਸਾਲ ਦਾ ਸਮਾਂ ਸੀ, ਜਿਸ ‘ਚ ਦਿਲਚਸਪ ਵਿੱਦਿਅਕ ਪ੍ਰੋਗਰਾਮ ਵੀ ਹੋਵੇਗਾ।”

ਸ਼ੋਅ ‘ਚ ਕਲਾਸ 3-8 ਦੇ ਟਰੱਕਾਂ ਅਤੇ ਟਰੇਲਰਾਂ ਦੀ ਦੁਨੀਆਂ ਦੇ ਸਭ ਤੋਂ ਵੱਡੇ ਨਾਂ ਸ਼ਾਮਲ ਹੋਣਗੇ – ਜਿਨ੍ਹਾਂ ‘ਚ ਕਮਿੰਸ, ਡੈਨਾ, ਗ੍ਰੇਟ ਡੇਨ, ਹੀਨੋ ਟਰੱਕਸ, ਮੈਕ ਟਰੱਕਸ, ਨੇਵੀਸਟਾਰ ਇੰਟਰਨੈਸ਼ਨਲ ਟਰੱਕਸ, ਨਿਕੋਲਾ, ਆਰੈਂਜ ਈ.ਵੀ., ਵੋਲਵੋ ਅਤੇ 450 ਹੋਰ ਓ.ਈ.ਐਮ. ਹਿੱਸਾ ਲੈਣਗੇ।

ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਬੈਟਰੀ-ਇਲੈਕਟ੍ਰਿਕ, ਹਾਈਡ੍ਰੋਜਨ-ਇਲੈਕਟ੍ਰਿਕ, ਅਤੇ ਬਦਲਵੇਂ-ਫ਼ਿਊਲ ਵਹੀਕਲ।

ਈਵੈਂਟ ਲਈ ਕੋਵਿਡ-19 ਸੁਰੱਖਿਆ ਯੋਜਨਾ ਨਾਲ ਸੰਬੰਧਤ ਸੂਚਨਾ ਨੂੰ https://nacvshow.com/health-safety-guidelines/ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਦਾਖ਼ਲੇ ਲਈ ਫ਼ੀਸ ਪ੍ਰਤੀ ਵਿਅਕਤੀ 99 ਡਾਲਰ ਹੈ। ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ।