ਨਿਕੋਲਾ ਅਤੇ ਟੀ.ਏ.-ਪੈਟਰੋ ਮਿਲ ਕੇ ਹੈਵੀ ਟਰੱਕਾਂ ਲਈ ਬਣਾਉਣਗੇ ਪਹਿਲੇ ਦੋ ਹਾਈਡ੍ਰੋਜ਼ਨ ਫ਼ਿਊਲਿੰਗ ਸਟੇਸ਼ਨ

Avatar photo

ਨਿਕੋਲਾ ਨੇ ਐਲਾਨ ਕੀਤਾ ਹੈ ਕਿ ਉਹ ਪਹਿਲਾਂ ਤੋਂ ਮੌਜੂਦ ਟੀ.ਏ.-ਪੈਟਰੋ ਸਾਈਟਸ ’ਤੇ ਹੈਵੀ ਟਰੱਕਾਂ ਲਈ ਪਹਿਲੇ ਦੋ ਹਾਈਡ੍ਰੋਜਨ ਫ਼ਿਊਲਿੰਗ ਸਟੇਸ਼ਨਾਂ ਦਾ ਨਿਰਮਾਣ ਕਰੇਗਾ।

ਦੋਹਾਂ ਧਿਰਾਂ ਨੇ ਕਿਹਾ ਕਿ ਇਹ ਅਮਰੀਕਾ ’ਚ ਹਾਈਡ੍ਰੋਜਨ ਫ਼ਿਊਲਿੰਗ ਸਟੇਸ਼ਨ ਦਾ ਦੇਸ਼ਪੱਧਰੀ ਜਾਲ ਵਿਛਾਉਣ ਵੱਲ ਪਹਿਲੀ ਸਾਂਝੀ ਕੋਸ਼ਿਸ਼ ਹੋਵੇਗੀ।

(ਤਸਵੀਰ: ਨਿਕੋਲਾ)

ਨਿਕੋਲਾ ਨੇ ਐਲਾਨ ਕਰਦਿਆਂ ਕਿਹਾ ਕਿ ਪਹਿਲੀਆਂ ਦੋ ਸਾਈਟਸ ਕੈਲੇਫ਼ੋਰਨੀਆ ’ਚ ਹੋਣਗੀਆਂ, ਅਤੇ ਇਹ 2023 ਦੀ ਪਹਿਲੀ ਤਿਮਾਹੀ ਤਕ ਕੰਮ ਕਰਨ ਲੱਗ ਜਾਣਗੀਆਂ। ਇਹ ਲੋਕੇਸ਼ਨਾਂ ਗ੍ਰੇਟਰ ਲਾਸ ਏਂਜਲਿਸ ਖੇਤਰ ਅਤੇ ਉੱਤਰ ’ਚ ਸਥਿਤ ਕੈਲੇਫ਼ੋਰਨੀਆ ਦੀ ਸੈਂਟਰਲ ਵੈਲੀ ਤਕ ਹਾਈਡ੍ਰੋਜਨ ਫ਼ਿਊਲ ਸੈੱਲ ਵਾਲੇ ਟਰੱਕਾਂ ਨੂੰ ਚੱਲਣ ’ਚ ਸਮਰੱਥ ਬਣਾਏਗੀ।

ਨਿਕੋਲਾ ਨੇ ਕਿਹਾ ਕਿ ਇਹ ਸਟੇਸ਼ਨ ਕਿਸੇ ਵੀ ਨਿਰਮਾਤਾ ਦੇ ਹਾਈਡ੍ਰੋਜਨ ਫ਼ਿਊਲ ਸੈੱਲ ਟਰੱਕਾਂ ਨਾਲ ਸਮਰੱਥ ਹੋਣਗੇ।

ਨਿਕੋਲਾ ਦੇ ਊਰਜਾ ਅਤੇ ਕਮਰਸ਼ੀਅਲ ਬਾਰੇ ਪ੍ਰੈਜ਼ੀਡੈਂਟ ਪਾਬਲੋ ਕੋਜ਼ੀਨਰ ਨੇ ਕਿਹਾ, ‘‘ਅੱਜ ਅਸੀਂ ਕਮਰਸ਼ੀਅਲ ਫ਼ਿਊਲਿੰਗ ਸਾਈਟਸ ਅਤੇ ਉੱਚ-ਮਿਆਰੀ ਗ੍ਰਾਹਕ ਸੇਵਾ ਦੇ ਖੇਤਰ ’ਚ ਲੀਡਰ ਨਾਲ ਭਾਈਵਾਲੀ ਕਰ ਕੇ ਹੈਵੀ-ਡਿਊਟੀ ਫ਼ਿਊਲ-ਸੈੱਲ ਇਲੈਕਟਿ੍ਰਕ ਗੱਡੀਆਂ ਦੇ ਵਿਕਾਸ ’ਚ ਇੱਕ ਮਹੱਤਵਪੂਰਨ ਕਦਮ ਦਾ ਐਲਾਨ ਕੀਤਾ ਹੈ।’’

‘‘ਦੱਖਣੀ ਕੈਲੇਫ਼ੋਰਨੀਆ ’ਚ ਸਾਡੀ ਭਾਈਵਾਲੀ ਨਿਕੋਲਾ ਗੱਡੀਆਂ ਦੇ ਗ੍ਰਾਹਕਾਂ ਅਤੇ ਪੂਰੇ ਉਦਯੋਗ ਦੇ ਪ੍ਰਯੋਗ ਲਈ ਹਾਈਡ੍ਰੋਜਨ ਫ਼ਿਊਲਿੰਗ ਸਟੇਸ਼ਨਾਂ ਦਾ ਵਿਸਤਾਰਿਤ ਨੈੱਟਵਰਕ ਬਣਾਉਣ ਦਾ ਆਧਾਰ ਬਣੇਗੀ। ਇਹ ਭਾਈਵਾਲੀ ਹਾਈਡ੍ਰੋਜਨ-ਅਧਾਰਤ ਈਕੋਸਿਸਟਮ ਬਣਾਉਣ ਦਾ ਮਹੱਤਵਪੂਰਨ ਹਿੱਸਾ ਹੈ ਜੋ ਕਿ ਕਮਰਸ਼ੀਅਲ ਟਰੱਕਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਚਾਹੀਦਾ ਹੈ।’’

ਟੀ.ਏ.-ਪੈਟਰੋ ਦੇ ਸੀ.ਈ.ਓ. ਜੌਨ ਪਰਟਚਿਕ ਨੇ ਕਿਹਾ, ‘‘ਹਾਈਡ੍ਰੋਜਨ ਦੀ ਸਪਲਾਈ ’ਚ ਇਹ ਵਿਸਤਾਰ ਗ੍ਰਾਹਕਾਂ ਲਈ ਫ਼ਿਊਲ ਅਤੇ ਗ਼ੈਰ-ਫ਼ਿਊਲ ਵਸਤਾਂ ਦੀ ਸੂਚੀ ਵੱਡੀ ਕਰੇਗਾ, ਸਾਡੇ ‘ਹਰ ਯਾਤਰੀ ਨੂੰ ਸੜਕ ’ਤੇ ਬਿਹਤਰੀ ਤਰੀਕੇ ਨਾਲ ਮੁੜ ਉਤਾਰਨ ’ਚ ਮੱਦਦ’ ਕਰਨ ਦੇ ਮਿਸ਼ਨ ਨੂੰ ਵੀ ਮਜ਼ਬੂਤੀ ਦੇਵੇਗਾ। ਸਾਡੀ ਨਵੀਂ ਕਾਰੋਬਾਰੀ ਇਕਾਈ ਈ.ਟੀ.ਏ. ਰਾਹੀਂ ਅਸੀਂ ਟਰਾਂਸਪੋਰਟ ਉਦਯੋਗ ਨੂੰ ਹਾਈਡ੍ਰੋਜਨ, ਜੋ ਕਿ ਸ਼੍ਰੇਣੀ 7 ਅਤੇ 8 ਦੇ ਟਰੱਕਾਂ ਲਈ ਊਰਜਾ ਦਾ ਪ੍ਰਮੁੱਖ ਰੂਪ ਹੈ, ਸਮੇਤ ਬਦਲਵੇਂ ਫ਼ਿਊਲ ਵੱਲ ਜਾਣ ’ਚ ਮੱਦਦ ਕਰ ਰਹੇ ਹਾਂ। ਹੈਵੀ ਡਿਊਟੀ, ਲੋਂਗ-ਹੌਲ ਟਰੱਕਾਂ ਦੇ ਭਵਿੱਖ ਲਈ ਇਸ ਪਹਿਲੇ ਕਦਮ ਪ੍ਰਤੀ ਅਸੀਂ ਉਤਸ਼ਾਹਿਤ ਹਾਂ ਅਤੇ ਕਾਰਬਨਮੁਕਤ ਰਣਨੀਤੀਆਂ ਅਪਣਾ ਰਹੇ ਆਪਣੇ ਵਫ਼ਾਦਾਰ ਫ਼ਲੀਟ ਗ੍ਰਾਹਕਾਂ ਦੀ ਮੱਦਦ ਲਈ ਤਿਆਰ ਹਾਂ।