ਨੇਵੀਸਟਾਰ, ਇਨ-ਚਾਰਜ ਈ.ਵੀਜ਼. ਲਈ ਮੁਹੱਈਆ ਕਰਵਾਉਣਗੇ ਕਾਰਬਨ-ਮੁਕਤ ਬਿਜਲੀ

Avatar photo

ਨੇਵੀਸਟਾਰ ਅਤੇ ਇਨ-ਚਾਰਜ ਐਨਰਜੀ ਆਪਣੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਇਨਫ਼ਰਾਸਟਰੱਕਚਰ ਰਾਹੀਂ ਕਾਰਬਨ ਮੁਕਤ ਬਿਜਲੀ ਪੇਸ਼ ਕਰ ਰਹੇ ਹਨ।

(ਤਸਵੀਰ: ਨੇਵੀਸਟਾਰ)

ਕੰਪਨੀਆਂ ਨੇ ਐਲਾਨ ਕੀਤਾ ਕਿ ਇਨ-ਚਾਰਜ ਐਨਰਜੀ ਦਾ ਇਨ-ਕੰਟਰੋਲ ਸਾਫ਼ਟਵੇਅਰ ਪਲੇਟਫ਼ਾਰਮ ਇੱਕ ਬਟਨ ਦਬਾ ਕੇ ਇਲੈਕਟ੍ਰਿਕ ਗੱਡੀਆਂ ਨੂੰ ਚਾਰਜ ਕਰਨ ਲਈ ਖਪਤ ਊਰਜਾ ਬਾਰੇ ਸੂਚਨਾ ਨੂੰ ਇਕੱਠਾ ਕਰ ਸਕਦਾ ਹੈ ਅਤੇ ਇਸ ਨਾਲ ਵੱਧ ਰਹੇ ਪ੍ਰਦੂਸ਼ਣ ਬਾਰੇ ਵੀ ਦੱਸਦਾ ਹੈ। ਉਨ੍ਹਾਂ ਨੇ ਫ਼ਲੀਟਸ ਵੱਲੋਂ ਪ੍ਰਯੋਗ ਕੀਤੀ ਜਾਂਦੀ ਊਰਜਾ ਦਾ 100% ਹਿੱਸਾ ਨਵਿਆਉਣਯੋਗ ਸਰੋਤਾਂ ’ਚ ਬਦਲਣ ਲਈ ਨਵਿਆਉਣਯੋਗ ਊਰਜਾ ਕ੍ਰੈਡਿਟਸ ਨਾਲ ਇੱਕ ਸਮਝੌਤਾ ਕੀਤਾ ਹੈ।

ਕੈਲੇਫ਼ੋਰਨੀਆ, ਓਰੇਗਨ ਅਤੇ ਬੀ.ਸੀ. ’ਚ ਜਦੋਂ ਕੰਪਨੀਆਂ ਆਪਣੀਆਂ ਗੱਡੀਆਂ ਚਾਰਜ ਕਰਦੀਆਂ ਹਨ ਤਾਂ ਉਹ ਘੱਟ ਕਾਰਬਨ ਫ਼ਿਊਲ ਮਾਨਕ ਕ੍ਰੈਡਿਟ ਪ੍ਰਾਪਤ ਕਰ ਸਕਦੀਆਂ ਹਨ, ਜਿਸ ਪ੍ਰਕਿਰਿਆ ਨੂੰ ਇਹ ਨਵੀਂ ਪੇਸ਼ਕਸ਼ ਸਵੈਚਾਲਿਤ ਬਣਾਏਗੀ। ਗ੍ਰਾਹਕ ਆਪਣੇ ਕਾਰਬਨ ਉਤਸਰਜਨ ਨੂੰ ਘੱਟ ਕਰਨ ਲਈ ਇਨ-ਚਾਰਜ ਕਾਰਬਨ-ਮੁਕਤ ਕ੍ਰੈਡਿਟ ਵੀ ਪ੍ਰਾਪਤ ਕਰ ਸਕਦੇ ਹਨ।