ਨੈਵੀਸਟਾਰ ਨੇ ਟੈਲੀਮੈਟਿਕਸ ਉਪਕਰਨ ‘ਚ ਸ਼ਾਮਲ ਕੀਤਾ ਜੀਓਟੈਬ

Avatar photo

ਨੈਵੀਸਟਾਰ ਇੰਟਰਨੈਸ਼ਨਲ ਨੇ ਜੀਓਟੈਬ ਨਾਲ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ, ਜੋ ਕਿ ਇਸ ਦੇ ਗ੍ਰਾਹਕਾਂ ਨੂੰ ਨੈਵੀਸਟਾਰ ਦੇ ਫ਼ੈਕਟਰੀ-ਸਥਾਪਤ ਟੈਲੀਮੈਟਿਕਸ ਉਪਕਰਨਾਂ ‘ਚ ਵੀ ਜੀਓਟੈਬ ਫ਼ਲੀਟ ਮੈਨੇਜਮੈਂਟ ਸਿਸਟਮਾਂ ਨੂੰ ਪ੍ਰਯੋਗ ਕਰਨ ਦੀ ਸਹੂਲਤ ਦੇਵੇਗਾ।

ਨੈਵੀਸਟਾਰ ਦੇ ਓਪਨ ਆਰਕੀਟੈਕਚਰ ਆਨਕਮਾਂਡ ਕੁਨੈਕਸ਼ਨ ਨੂੰ ਜੀਓਟੈਬ ਵਰਗੇ ਤੀਜੀ-ਧਿਰ ਟੈਲੀਮੈਟਿਕਸ ਸੇਵਾ ਪ੍ਰਦਾਤਾਵਾਂ ਨੂੰ ਸ਼ਾਮਲ ਕਰਨ ਲਈ ਬਣਾਇਆ ਗਿਆ ਸੀ।

ਨੈਵੀਸਟਾਰ ਦੇ ਆਫ਼ਟਰਸੇਲਜ਼ ਆਪਰੇਸ਼ਨ ਅਤੇ ਕੁਨੈਕਟਡ ਵਹੀਕਲ ਬਾਰੇ ਵਾਇਸ-ਪ੍ਰੈਜ਼ੀਡੈਂਟ ਚਿੰਤਨ ਸੋਪਾਰੀਵਾਲਾ ਨੇ ਕਿਹਾ, ”ਟੀ.ਐਸ.ਪੀ. (ਟੈਲੀਮੈਟਿਕਸ ਸੇਵਾਦਾਤਾਵਾਂ) ਨਾਲ ਭਾਈਵਾਲੀ ਰਾਹੀਂ ਗਾਹਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਫ਼ਲੀਟ ਮੈਨੇਜਮੈਂਟ ਸਲਿਊਸ਼ਨ ਤਕ ਸਿਰਫ਼ ਇੱਕ ਫ਼ੈਕਟਰੀ-ਸਥਾਪਤ ਉਪਕਰਣ ਰਾਹੀਂ ਪ੍ਰਯੋਗ ਕਰਨ ਦੀ ਬੇਰੋਕ ਸਹੂਲਤ ਮਿਲਦੀ ਹੈ। ਜੀਓਟੈਬ ਦੁਨੀਆਂ ਦੇ ਸਭ ਤੋਂ ਵੱਡੇ ਟੈਲੀਮੈਟਿਕਸ ਆਊਟਫ਼ਿਟਸ ‘ਚੋਂ ਇੱਕ ਹੈ ਜੋ ਕਿ ਫ਼ਲੀਟ ਮੈਨੇਜਮੈਂਟ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਨ ਅਤੇ ਅਸੀਂ ਉਨ੍ਹਾਂ ਨਾਲ ਭਾਈਵਾਲੀ ਕਰ ਕੇ ਤੇ ਗਾਹਕਾਂ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾ ਕੇ ਬਹੁਤ ਉਤਸ਼ਾਹਿਤ ਹਾਂ।”

ਜੀਓਟੈਬ ਸੇਵਾਵਾਂ ਫ਼ੈਕਟਰੀ-ਸਥਾਪਤ ਟੈਲੀਮੈਟਿਕਸ ਉਪਕਰਨਾਂ ਰਾਹੀਂ ਮਿਲਣਗੀਆਂ ਜੋ ਕਿ ਇੰਟਰਨੈਸ਼ਨਲ ਐਲ.ਟੀ., ਆਰ.ਐਚ. ਅਤੇ ਲੋਨਸਟਾਰ ਟਰੱਕ ਮਾਡਲਾਂ ‘ਚ ਮਾਨਕ ਵੱਜੋਂ ਮਿਲਣਗੀਆਂ। ਇਨ੍ਹਾਂ ਸੇਵਾਵਾਂ ‘ਚ ਇਲੈਕਟ੍ਰਾਨਿਕ ਲਾਗਿੰਗ ਅਤੇ ਕੰਮ ਕਰਨ ਦੇ ਘੰਟੇ ਗਿਣਨ ਵਰਗੀਆਂ ਸੇਵਾਵਾਂ ਸ਼ਾਮਲ ਜਿਨ੍ਹਾਂ ਨੂੰ ਜੀਓਟੈਬ ਰਾਹੀਂ ਬਗ਼ੈਰ ਕਿਸੇ ਹੋਰ ਹਾਰਡਵੇਅਰ ਨੂੰ ਲਗਾਏ ਪ੍ਰਾਪਤ ਕੀਤਾ ਜਾ ਸਕਦਾ ਹੈ।”

ਜੀਓਟੈਬ ਦੇ ਸੇਲਜ਼ ਅਤੇ ਮਾਰਕੀਟਿੰਗ ਦੇ ਐਗਜ਼ੀਕਿਊਟਿਵ ਵਾਇਸ-ਪ੍ਰੈਜ਼ੀਡੈਂਟ ਕੋਲਿਨ ਸਦਰਲੈਂਡ ਨੇ ਕਿਹਾ, ”ਨੈਵੀਸਟਾਰ ਨਾਲ ਸਾਡੀ ਸਾਂਝੇਦਾਰੀ ਨਾਲ ਗ੍ਰਾਹਕ ਜੀਓਟੈਬ ਦੀਆਂ ਬਿਹਤਰੀਨ ਸਹੂਲਤਾਂ ਨੂੰ ਬੜੀ ਆਸਾਨੀ ਨਾਲ ਫ਼ੈਕਟਰੀ-ਸਥਾਪਤ ਉਪਕਰਨਾਂ ਰਾਹੀਂ ਪ੍ਰਯੋਗ ਕਰ ਸਕਣਗੇ। ਅਸੀਂ ਦੋਵੇਂ ਮਿਲ ਕੇ ਗ੍ਰਾਹਕਾਂ ਨੂੰ ਰੀਮੋਟ ਡਾਇਗਨੋਸਟਿਕਸ ਅਤੇ ਫ਼ਲੀਟ ਮੈਨੇਜਮੈਂਟ ਸਲਿਊਸ਼ਨਜ਼ ਨੂੰ ਆਸਾਨੀ ਨਾਲ ਨਿਪਟਾਉਣ ‘ਚ ਮੱਦਦ ਕਰਾਂਗੇ ਤਾਂ ਕਿ ਇੰਟਰਨੈਸ਼ਨਲ ਟਰੱਕ ਸੁਰੱਖਿਅਤ ਅਤੇ ਘੱਟ ਤੋਂ ਘੱਟ ਕੀਮਤ ਪ੍ਰਤੀ ਮੀਲ ‘ਤੇ ਚਲਾਉਣ ‘ਚ ਮੱਦਦ ਮਿਲ ਸਕੇ।”