ਪਰਮੀਸ਼ੇਅਰ ਐਪ ਨੇ ਬਣਾਈ ਇਲੈਕਟ੍ਰਾਨਿਕ ਪਰਮਿਟ ਬੁੱਕ

Avatar photo

ਟਰਾਂਸਰੀਪੋਰਟ ਸਰਵੀਸਿਜ਼ ਦੀ ਪਰਮੀਸ਼ੇਅਰ ਐਪ ਹੁਣ ਡਰਾਈਵਰਾਂ ਨੂੰ ਮੋਬਾਈਲ ਇਲੈਕਟ੍ਰਾਨਿਕ ਪਰਮਿਟ ਬੁੱਕ ਰੱਖਣ ਦੀ ਸਹੂਲਤ ਦਿੰਦੀ ਹੈ, ਜੋ ਕਿ ਸੁਰੱਖਿਆ ਅਤੇ ਕਾਨੂੰਨ ਪਾਲਣਾ ਮੈਨੇਜਰਾਂ ਲਈ ਇੱਕ ਸੰਬੰਧਤ ਕਲਾਊਡ-ਅਧਾਰਤ ਕਾਨੂੰਨ ਪਾਲਣਾ ਪੋਰਟਲ ਦੀਆਂ ਸਮਰਥਾਵਾਂ ‘ਤੇ ਅਧਾਰਤ ਹੈ।

ਗ੍ਰਾਹਕ ਪ੍ਰਸ਼ਾਸਕ ਡਰਾਈਵਰਾਂ ਅਤੇ ਉਪਕਰਨ ਅਸਾਸਿਆਂ, ਆਪਰੇਟਿੰਗ ਅਥਾਰਟੀਆਂ, ਪਰਮਿਟ ਅਤੇ ਰੈਗੂਲੇਟਰੀ ਤਾਮੀਲੀ ਦਸਤਾਵੇਜ਼ਾਂ ਬਾਰੇ ਜਾਣਕਾਰੀ ਸੁਰੱਖਿਅਤ ਕਲਾਊਡ-ਅਧਾਰਤ ਪੋਰਟਲ ‘ਤੇ ਅਪਲੋਡ ਕਰਦੇ ਹਨ। ਇੱਥੋਂ ਇੱਕ ਰੀਨਿਊਵਲ ਅਤੇ ਹੋਰ ਅੰਕੜੇ-ਸੰਵੇਦਨਸ਼ੀਲ ਕੰਮਾਂ ਨੂੰ ਯਾਦ ਕਰਵਾਉਣ ਲਈ ਡੈਸ਼ਬੋਰਡ ਅਤੇ ਆਟੋਮੇਟਡ ਅਲਰਟ ਭੇਜਦਾ ਹੈ।

ਕੰਪਨੀ ਨੇ ਕਿਹਾ ਕਿ ਹੁਣ ਡਰਾਈਵਰ ਪਰਮਿਟ ਅਤੇ ਦਸਤਾਵੇਜ਼ਾਂ ਨੂੰ ਐਪ ਰਾਹੀਂ ਵੇਖ ਸਕਦੇ ਹਨ ਅਤੇ ਸੁਰੱਖਿਅਤ ਤਰੀਕੇ ਨਾਲ ਕਾਨੂੰਨ ਪਾਲਣਾ ਸਰਕਾਰੀ ਅਮਲੇ ਨਾਲ ਇਹ ਸੂਚਨਾਵਾਂ ਸਾਂਝੀਆਂ ਕਰ ਸਕਦੇ ਹਨ। ਐਪ ਅੰਦਰ ਡਾਊਨਲੋਡ ਦੀ ਵਿਸ਼ੇਸ਼ਤਾ ਇਹ ਵੀ ਯਕੀਨੀ ਕਰਦੀ ਹੈ ਕਿ ਡਰਾਈਵਰ ਸੈੱਲ ਜਾਂ ਵਾਈਫ਼ਾਈ ਦੀ ਰੇਂਜ ਤੋਂ ਬਾਹਰ ਹੋਣ ਤਾਂ ਵੀ ਉਹ ਸਮੱਗਰੀ ਨੂੰ ਪ੍ਰਾਪਤ ਕਰ ਸਕਦੇ ਹਨ।

ਇਹ ਐਪ ਇਸ ਵੇਲੇ ਐਂਡਰਾਇਡ ਆਪਰੇਟਿੰਗ ਸਿਸਟਮ ਲਈ ਹੀ ਮੌਜੂਦ ਹੈ।