ਪਹਿਲੀ ਤਿਮਾਹੀ ਦੌਰਾਨ ਪੁਰਾਣੇ ਟਰੱਕਾਂ ਦੀਆਂ ਕੀਮਤਾਂ ’ਚ ਵਾਧਾ

Avatar photo

ਰਿਚੀ ਬ੍ਰਦਰਜ਼ ਨੇ ਪੁਰਾਣੇ ਉਪਕਰਨਾਂ ਦੇ ਬਾਜ਼ਾਰ ਦੇ ਰੁਝਾਨਾਂ ਬਾਰੇ ਇੱਕ ਰੀਪੋਰਟ ’ਚ ਕਿਹਾ ਹੈ ਕਿ 2021 ਦੀ ਪਹਿਲੀ ਤਿਮਾਹੀ ’ਚ ਪੁਰਾਣੇ ਟਰੱਕ ਟਰੈਕਟਰਾਂ ਦੀਆਂ ਕੀਮਤਾਂ ਸਾਲ ਦਰ ਸਾਲ ਮੁਕਾਬਲੇ 9% ਵੱਧ ਰਹੀਆਂ।

ਨੀਲਾਮੀਕਰਤਾਵਾਂ ਅਨੁਸਾਰ ਵੋਕੇਸ਼ਨਲ ਟਰੱਕਾਂ ਦੀਆਂ ਕੀਮਤਾਂ 2% ਵੱਧ ਰਹੀਆਂ।

(ਤਸਵੀਰ : ਰਿਚੀ ਬ੍ਰਦਰਜ਼)

ਭਾਵੇਂ ਕੈਨੇਡਾ ’ਚ ਕੀਮਤਾਂ ਵਧੀਆਂ ਪਰ ਅਮਰੀਕੀ ਬਾਜ਼ਾਰ ’ਚ ਪੁਰਾਣੇ ਟਰੱਕ ਟਰੈਕਟਰਾਂ ਦੀਆਂ ਕੀਮਤਾਂ ’ਚ 20% ਵਾਧੇ ਅਤੇ ਵੋਕੇਸ਼ਨਲ ਟਰੱਕਾਂ ਦੀਆਂ ਕੀਮਤਾਂ ’ਚ 16% ਦੇ ਮੁਕਾਬਲੇ ਇਹ ਬਹੁਤ ਘੱਟ ਰਹੀਆਂ।

ਰਿਚੀ ਬ੍ਰਦਰਜ਼ ਨੇ ਟੈਂਡਮ-ਐਕਸਲ ਟਰੱਕ ਟਰੈਕਟਰ ਦੀਆਂ ਮੀਡੀਅਨ ਕੀਮਤਾਂ ਮਾਰਚ ਦੌਰਾਨ 15,073 ਡਾਲਰ (ਕੈਨੇਡੀਅਨ ਡਾਲਰ 18,500) ਦਰਜ ਕੀਤੀਆਂ ਜੋ ਕਿ ਮਾਰਚ 2020 ਦੇ 12,706 ਡਾਲਰ ਤੋਂ ਵੱਧ ਹਨ। ਅਮਰੀਕਾ ’ਚ ਇਸ ਦੀ ਕੀਮਤ 22,500 ਡਾਲਰ ਰਹੀ ਅਤੇ ਮਾਰਚ 2020 ’ਚ ਵੀ ਇਹ ਕੀਮਤ 16,000 ਡਾਲਰ ਰੀਕਾਰਡ ਕੀਤੀ ਗਈ ਸੀ।

ਮੁਕਾਬਲਾ ਕਰਨ ਦੇ ਮੰਤਵ ਲਈ ਕੀਮਤਾਂ ਅਮਰੀਕੀ ਡਾਲਰਾਂ ’ਚ ਹਨ।

ਨੀਲਾਮੀ ਘਰ ਨੇ ਪਿਛਲੇ ਮਹੀਨੇ ਕੈਨੇਡਾ ’ਚ ਵੈਨ ਟਰੱਕਾਂ ਨੂੰ 5,305 ਡਾਲਰ (ਕੈਨੇਡੀਅਨ ਡਾਲਰ 6,500) ਦੀ ਮੀਡੀਅਨ ਕੀਮਤ ’ਚ ਵੇਚਿਆ ਅਤੇ ਅਮਰੀਕਾ ’ਚ 9,600 ਡਾਲਰ ’ਚ। ਇਹ ਕੀਮਤਾਂ ਦੋਹਾਂ ਬਾਜ਼ਾਰਾਂ ’ਚ ਮਾਰਚ 2020 ਤੋਂ ਵੱਧ ਹੈ ਜੋ ਕਿ ਕ੍ਰਮਵਾਰ 4,695 ਡਾਲਰ ਅਤੇ 7,000 ਡਾਲਰ ਸਨ।

ਮਾਰਚ 2021 ਦੌਰਾਨ ਟ੍ਰਾਈ-ਐਕਸਲ ਟਰੱਕ ਟਰੈਕਟਰਾਂ ਦੀ ਮੀਡੀਅਨ ਕੀਮਤ ਕੈਨੇਡਾ ’ਚ 33,633 ਡਾਲਰ (ਕੈਨੇਡੀਅਨ 42,500 ਡਾਲਰ) ਰਹੀ ਅਤੇ ਅਮਰੀਕਾ ’ਚ 29,500 ਡਾਲਰ ਰਹੀ। ਮਾਰਚ 2020 ’ਚ ਮੀਡੀਅਨ ਕੀਮਤਾਂ ਕੈਨੇਡੀਅਨ ਬਾਜ਼ਾਰ ’ਚ 40,918 ਡਾਲਰ ਸਨ, ਜਦਕਿ ਅਮਰੀਕਾ ’ਚ ਇਹ 30,000 ਡਾਲਰ ਰਹੀਆਂ।