ਪੀਟਰਬਿਲਟ ਨੇ ਇਲੈਕਟਿ੍ਰਕ ਵਹੀਕਲ ਕੋਸਟ ਕੈਲਕੂਲੇਟਰ ਜਾਰੀ ਕੀਤਾ

Avatar photo

ਆਪਣੇ ਫ਼ਲੀਟ ਲਈ ਇਲੈਕਟਿ੍ਰਕ ਗੱਡੀਆਂ ਖ਼ਰੀਦਣ ਦੇ ਚਾਹਵਾਨ ਗ੍ਰਾਹਕਾਂ ਲਈ ਅਜਿਹੀਆਂ ਗੱਡੀਆਂ ਨੂੰ ਚਲਾਉਣ ਦੀ ਕੀਮਤ ਦਾ ਅੰਦਾਜ਼ਾ ਲਾਉਣ ਲਈ ਪੀਟਰਬਿਲਟ ਨੇ ਇੱਕ ਨਵਾਂ ਇਲੈਕਟਿ੍ਰਕ ਵਹੀਕਲ ਆਪਰੇਟਿੰਗ ਕੋਸਟ ਕੈਲਕੂਲੇਟਰ ਵਿਕਸਤ ਕੀਤਾ ਹੈ।

(ਤਸਵੀਰ: ਪੀਟਰਬਿਲਟ)

ਇਸ ਨੂੰ Peterbilt.com ’ਤੇ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਇਹ ਗ੍ਰਾਹਕਾਂ ਨੂੰ ਮਾਡਲ 2205V, 5205V ਅਤੇ 5795V ਮਾਡਲਾਂ ਦਾ ਮਾਲਕ ਬਣਨ ਦੀ ਕੁੱਲ ਕੀਮਤ ਪਤਾ ਕਰਨ ’ਚ ਮੱਦਦ ਕਰੇਗਾ। ਕੈਲਕੂਲੇਟਰ ਇਲੈਕਟਿ੍ਰਕ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਵਿਚਕਾਰ ਸ਼ਕਤੀ ਦੀ ਖਪਤ ਦਾ ਮੁਕਾਬਲਾ ਕਰਦਾ ਹੈ।

ਗ੍ਰਾਹਕ ਸਾਲਾਨਾ ਮਾਈਲੇਜ, ਬਿਜਲੀ ਦੀਆਂ ਕੀਮਤਾਂ, ਗੱਡੀ ਦੀ ਕੀਮਤ, ਚਾਰਜਿੰਗ ਸਟੇਸ਼ਨ, ਰਾਹਤ ਆਦਿ ਦੇ ਅੰਕੜਿਆਂ ਨੂੰ ਅੱਗੇ-ਪਿੱਛੇ ਕਰ ਕੇ ਵੇਖ ਸਕਦੇ ਹਨ। ਕੰਪਨੀ ਨੇ ਕਿਹਾ ਕਿ ਕੈਲਕੂਲੇਟਰ ਵਿਸਤਿ੍ਰਤ ਵੇਰਵਾ ਦਿੰਦਾ ਹੈ, ਜੋ ਹਰ ਗੱਡੀ ਦੀ ਕੁੱਲ ਇਲੈਕਟਿ੍ਰਕ ਲਾਗਤ ਅਤੇ ਆਪਰੇਟਿੰਗ ਲਾਗਤ ਨੂੰ ਦਰਸਾਉਂਦਾ ਹੈ।