ਪੀਟਰਬਿਲਟ ਨੇ ਕੈਨੇਡਾ ਦੇ ਡੀਲਰਾਂ ਨੂੰ ਸਾਲਾਨਾ ਪੁਰਸਕਾਰਾਂ ਨਾਲ ਸਨਮਾਨਤ ਕੀਤਾ

Avatar photo

ਕਈ ਕੈਨੇਡੀਅਨ ਪੀਟਰਬਿਲਟ ਡੀਲਰਸ਼ਿਪਾਂ ਨੇ ਰੈੱਡ ਓਵਲ ਵਾਲੇ ਟਰੱਕਾਂ ਦੇ ਨਿਰਮਾਤਾ ਤੋਂ ਸਾਲਾਨਾ ਸਨਮਾਨ ਪ੍ਰਾਪਤ ਕੀਤਾ ਹੈ। ਪੀਟਰਬਿਲਟ ਮੇਨੀਟੋਬਾ ਨੇ ‘ਟੀ.ਆਰ.ਪੀ. ਡੀਲਰ ਆਫ਼ ਦ ਯੀਅਰ’ ਸਨਮਾਨ ਹਾਸਲ ਕੀਤਾ, ਜਦਕਿ ਬੀ.ਸੀ.-ਅਧਾਰਤ ਪੀਟਰਬਿਲਟ ਪੈਸੀਫ਼ਿਕ ਨੂੰ ‘ਸਰਵਿਸ ਡੀਲਰ ਆਫ਼ ਦ ਯੀਅਰ’ ਚੁਣਿਆ ਗਿਆ।

ਹੋਰ ਸਿਖਰਲੇ ਸਨਮਾਨਾਂ ’ਚ, ਜੈਕਸਨ ਗਰੁੱਪ ਪੀਟਰਬਿਲਟ ਨੂੰ ‘ਡੀਲਰ ਗਰੁੱਪ ਆਫ਼ ਦ ਯੀਅਰ’ ਅਤੇ ‘ਪਾਰਟਸ ਡੀਲਰ ਆਫ਼ ਦ ਯੀਅਰ’ ਨਾਮਜ਼ਦ ਕੀਤਾ ਗਿਆ। ਆਲਸਟੇਟ ਪੀਟਰਬਿਲਟ ਗਰੁੱਪ ‘ਐਮ.ਐਕਸ. ਇੰਜਣ ਡੀਲਰ ਆਫ਼ ਦ ਯੀਅਰ’ ਹੈ, ਜਦਕਿ ਟੀ.ਐਲ.ਜੀ. ਪੀਟਰਬਿਲਟ ‘ਮੀਡੀਅਮ-ਡਿਊਟੀ ਡੀਲਰ ਆਫ਼ ਦ ਯੀਅਰ’ ਅਤੇ ‘ਰੈੱਡ ਆਇਲ ਡੀਲਰ ਆਫ਼ ਦ ਯੀਅਰ’ ਹੈ।

ਸਟੈਂਡਰਡ ਆਫ਼ ਐਕਸੀਲੈਂਸ ਸਕੋਰ, ਵਿੱਤੀ ਪ੍ਰਦਰਸ਼ਨ, ਪਾਰਟਸ ਅਤੇ ਸਰਵਿਸ ਪ੍ਰਦਰਸ਼ਨ ਅਤੇ ਪੈਕਾਰ ਸਿਖਲਾਈ ਅਤੇ ਪ੍ਰੋਗਰਾਮਾਂ ਦੇ ਪ੍ਰਯੋਗ ਦੇ ਆਧਾਰ ’ਤੇ ਸਰਬੋਤਮ-ਇਨ-ਕਲਾਸ ਪੁਰਸਕਾਰਾਂ ਵਿਚਕਾਰ ਵੀ ਕੈਨੇਡੀਅਮ ਮੌਜੂਦਗੀ ਵੇਖੀ ਗਈ।

ਰਸ਼ ਪੀਟਰਬਿਲਟ ਟਰੱਕ ਸੈਂਟਰ, ਐਡਮੋਂਟਨ ਸਥਿਤ ਸਟਾਹਲ ਪੀਟਰਬਿਲਟ ਨੂੰ ਇਸ ਸੂਚੀ ’ਚ ਸ਼ਾਮਲ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਆਲਸਟੇਟ ਪੀਟਰਬਿਲਟ ਗਰੁੱਪ, ਜੈਕਸਨ ਗਰੁੱਪ ਪੀਟਰਬਿਲਟ, ਜੇ.ਐਕਸ. ਟਰੱਕ ਸੈਂਟਰ-ਪੀਟਰਬਿਲਟ ਲਾਬੇਓ ਬ੍ਰਦਰਜ਼ ਪੀਟਰਬਿਲਟ, ਪ੍ਰਫ਼ਾਰਮੈਂਸ ਪੀਟਰਬਿਲਟ, ਪੀਟਰਬਿਲਟ ਆਫ਼ ਅਟਲਾਂਟਾਂ, ਟੀ.ਐਲ.ਜੀ. ਪੀਟਰਬਿਲਟ ਅਤੇ ਵੈਲੀ ਪੀਟਰਬਿਲਟ ਸ਼ਾਮਲ ਹਨ।